11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰੇਸ਼ਮ ਸਿੰਘ ਬੁਰਜਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 07-03-2026
ਮੰਡੀ ਅਰਨੀਵਾਲਾ, 6 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਦੇ ਵੱਡੇ ਭਰਾ ਰੇਸ਼ਮ ਸਿੰਘ ਧਾਲੀਵਾਲ ਨਿਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ ਪਿੰਡ ਬੁਰਜ ਹਨੂਮਾਨਗੜ੍ਹ ਵਿਖੇ ਹੋਇਆ | ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਰੇਸ਼ਮ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਇਸ ਮੌਕੇ ਅਦਾਰਾ ਅਜੀਤ ਦੇ ਉਪ ਦਫ਼ਤਰ ਫ਼ਾਜ਼ਿਲਕਾ ਫ਼ਿਰੋਜ਼ਪੁਰ ਦੇ ਇੰਚਾਰਜ ਦਵਿੰਦਰ ਪਾਲ ਸਿੰਘ ਦਾ ਸੋਕ ਸੰਦੇਸ਼ ਪੱਤਰਕਾਰ ਐਨ.ਐੱਸ ਮੋਹਲ਼ਾ ਨੇ ਪਰਿਵਾਰ ਨਾਲ ਸਾਂਝਾ ਕੀਤਾ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਹਾਕਮ ਸਿੰਘ ਥਾਪਰ, ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ, ਸ਼ੇਰ ਜੰਗ ਸਿੰਘ ਹੁੰਦਲ ਵਲੋਂ ਸ਼ੋਕ ਸੰਦੇਸ਼ ਭੇਜੇ ਗਏ | ਇਸ ਮੌਕੇ ਗੀਤਕਾਰ ਸੁਰਜੀਤ ਸਿੰਘ ਸਿੱਧੂ ਕੰਧਵਾਲੀਆ, ਪੱਤਰਕਾਰ ਸੁਖਦੇਵ ਸਿੰਘ ਸੰਧੂ ਕੰਧਵਾਲੀਆ, ਸੁੱਖਾ ਸਿੱਧੂ,ਚੰਦ ਕੰਬੋਜ ਬੱਲੂਆਣਾ, ਜਸਬੀਰ ਸਿੰਘ ਰਾਣੀਵਾਲਾ, ਗੁਰਦੇਵ ਸਿੰਘ ਸੰਧੂ ਅਰਨੀਵਾਲਾ, ਸੁਰਜੀਤ ਸਿੰਘ ਮਾਸਟਰ ਬੁਰਜ ਹਨੂਮਾਨਗੜ੍ਹ, ਟੇਕ ਸਿੰਘ ਐਕਸੀਅਨ ਬੀ ਐਂਡ ਆਰ ਬਠਿੰਡਾ, ਗੁਰਦੇਵ ਸਿੰਘ ਰਿਟ:ਡੀ.ਐਫ.ਐੱਸ.ਓ ਬਠਿੰਡਾ, ਜਸਵੰਤ ਸਿੰਘ ਨੰਬਰਦਾਰ ਘੁੜਿਆਣਾ, ਸੁਖਵੰਤ ਸਿੰਘ ਬਰਾੜ ਖਿੱਪਾਵਾਲੀ ਕਾਂਗਰਸੀ ਆਗੂ, ਬਖ਼ਸ਼ੀਸ਼ ਸਿੰਘ ਪੱਤਰਕਾਰ, ਰਾਜੇਸ਼ ਅਨੇਜਾ ਫ਼ਾਜ਼ਿਲਕਾ, ਸੁਖਦੀਪ ਸਿੰਘ ਘੁੜਿਆਣਾ, ਸੁਰੇਸ਼ ਸੰਜੂ ਅਤੇ ਹੋਰ ਵੀ ਹਾਜ਼ਰ ਸਨ | ਵੱਖ-ਵੱਖ ਆਗੂਆਂ ਨੇ ਰੇਸ਼ਮ ਸਿੰਘ ਦੇ ਪੁੱਤਰ ਸੁਰਿੰਦਰਜੀਤ ਸਿੰਘ, ਮਨਿੰਦਰਜੀਤ ਸਿੰਘ ਅਤੇ ਭਰਾ ਹਰਵੀਰ ਸਿੰਘ ਬੁਰਜਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਨਾਇਆ ਹੋਲਾ ਮਹੱਲਾ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਲਈ ਅਮਨਦੀਪ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ • 150 ਤੋਂ ਵੱਧ ਸੀਨੀਅਰ ਸਿਟੀਜ਼ਨਾਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।