05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਗੁਰੂ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਨਾਲ ਮਨਾਇਆ

ਅਜੀਤ ਡੈਸਕ 03-02-2026
ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਸਭਾ (ਰਜਿ) ਨਵੀਂ ਆਬਾਦੀ ਇਸਲਾਮਾਬਾਦ ਪੀਰ ਗੁਰਾਇਆ ਫ਼ਾਜ਼ਿਲਕਾ ਵਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਪਵਿੱਤਰ ਜਨਮ ਉਤਸਵ ਖੜਕ ਸਿੰਘ ਸਰਪ੍ਰਸਤ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ | ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਸਿਵਲ ਲਾਈਨ ਤੋਂ ਪਹੁੰਚੇ ਹਰਵਿੰਦਰ ਸਿੰਘ ਰਾਗੀ ਤੇ ਉਨ੍ਹਾਂ ਦੇ ਜਥੇ ਨੇ ਕੀਰਤਨ ਅਤੇ ਗੁਰਬਾਣੀ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸ਼ੁੱਭ ਦਿਹਾੜੇ 'ਤੇ ਗੁਰਚਰਨ ਸਿੰਘ ਮੁਸਾਫਿਰ ਰਿਟਾ. ਡਿਪਟੀ ਡੀ. ਈ. ਓ., ਕੌਂਸਲਰ ਪੂਜਾ ਲੂਥਰਾ ਸਚਦੇਵਾ, ਸਮਾਜ ਸੇਵੀ ਰਜਿੰਦਰ ਕੁਮਾਰ ਕਟਾਰੀਆ, ਡਾ. ਰਵਿੰਦਰ ਕੁਮਾਰ ਸ਼ਰਮਾ, ਰਾਜ ਕੁਮਾਰ ਸਾਰਸਰ ਅਤੇ ਕੁਲਵੰਤ ਰਾਏ ਗਾਬਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਨਤਮਸਤਕ ਹੋਏ | ਸਭਾ ਵਲੋਂ ਪ੍ਰਧਾਨ ਭੀਮ ਸੈਨ, ਖੜਕ ਸਿੰਘ, ਗੁਰਚਰਨ ਸਿੰਘ ਮੁਸਾਫਿਰ ਤੇ ਹਰਵਿੰਦਰ ਸਿੰਘ ਰਾਗੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਨਰੇਸ਼ ਕੁਮਾਰ ਸੋਲੀਆ ਨੂੰ ਜਨਰਲ ਸੈਕਟਰੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ | ਸਮਾਗਮ ਨੂੰ ਸਫਲ ਬਣਾਉਣ ਵਿਚ ਡਾ. ਗੁਰਚਰਨ ਸਿੰਘ ਚੇਅਰਮੈਨ, ਫ਼ਕੀਰ ਚੰਦ, ਖੇਮ ਰਾਜ ਸੋਲੀਆ, ਨੌਰੰਗ ਲਾਲ, ਓਮ ਪ੍ਰਕਾਸ਼, ਅਸ਼ਵਨੀ ਕੁਮਾਰ, ਸ਼ੇਰ ਸਿੰਘ, ਹਰਬੰਸ ਲਾਲ ਤੇ ਹੋਰ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਅੰਤ 'ਚ ਓਮ ਪ੍ਰਕਾਸ਼ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਸੂਬੇ ਅੰਦਰ ਤਕੜੇ ਹੋ ਕੇ ਅਕਾਲੀ ਦਲ ਦੀ ਸਰਕਾਰ ਬਣਾਓ-ਜ਼ਿਲ੍ਹਾ ਪ੍ਰਧਾਨ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।