14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪਰਸਵਾਰਥ ਸਭਾ ਨੇ ਲਗਾਇਆ ਮੈਡੀਕਲ ਜਾਂਚ ਕੈਂਪ

ਅਜੀਤ ਡੈਸਕ 02-02-2026
ਜਲਾਲਾਬਾਦ, 1 ਫਰਵਰੀ (ਕਰਨ ਚੁਚਰਾ)-ਸਮਾਜ ਸੇਵਾ ਦੇ ਖੇਤਰ ਦੀ ਅਗਾਂਹਵਧੂ ਸੰਸਥਾ ਪਰਸਵਾਰਕ ਸਭਾ ਵਲੋਂ ਹਫ਼ਤਾਵਾਰੀ ਮੈਡੀਕਲ ਜਾਂਚ ਕੈਂਪ ਲਗਾਇਆ | ਇਸ ਸੰਬੰਧੀ ਸਭਾ ਦੇ ਆਗੂ ਸੁਰੇਸ਼ ਚੌਹਾਨ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਓਮ ਪ੍ਰਕਾਸ਼ ਕੰਬੋਜ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਕਰੀਬ 55 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਸਭਾ ਵਲੋਂ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਉਨ੍ਹਾਂ ਦੱਸਿਆ ਕਿ ਸਭਾ ਵਲੋਂ ਬੁੱਧਵਾਰ ਤੇ ਐਤਵਾਰ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ, ਜਿਸ ਤੋਂ ਹੁਣ ਤੱਕ ਹਜ਼ਾਰਾਂ ਲੋਕ ਲਾਹਾ ਲੈ ਚੁੱਕੇ ਹਨ | ਇਸ ਮੌਕੇ ਵਿਜੇ ਬਾਘਲਾ, ਗੁਰਚਰਨ ਸਿੰਘ ਕਮੀਰੀਆ, ਬਿੱਟੂ ਬੱਬਰ, ਰਮੇਸ਼ ਰਾਠੀ, ਮੈਡਮ ਰਮਨ, ਮਾਣਿਕ ਚੌਹਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀਤੋ ਰੋਡ ਦੇ ਨਿਰਮਾਣ ਲਈ ਸੰਘਰਸ਼ ਤੇਜ਼, ਭਲਕੇ ਐੱਸ. ਡੀ. ਐੱਮ. ਦਫ਼ਤਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ ਅਗਲੀ ਖ਼ਬਰ ਕਾਂਗਰਸ ਨੂੰ ਮਿਲਿਆ ਵੱਡਾ ਬਲ, ਵੱਖ-ਵੱਖ ਪਾਰਟੀਆਂ ਦੇ ਪਰਿਵਾਰ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।