14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕਾਂਗਰਸ ਨੂੰ ਮਿਲਿਆ ਵੱਡਾ ਬਲ, ਵੱਖ-ਵੱਖ ਪਾਰਟੀਆਂ ਦੇ ਪਰਿਵਾਰ ਕਾਂਗਰਸ 'ਚ ਸ਼ਾਮਿਲ

ਅਜੀਤ ਡੈਸਕ 02-02-2026
ਫ਼ਿਰੋਜ਼ਪੁਰ, 1 ਫਰਵਰੀ (ਸੁਖਵਿੰਦਰ ਸਿੰਘ)-ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 'ਚ ਵੱਖ-ਵੱਖ ਰਾਜਨੀਤਿਕ ਦਲਾਂ ਤੋਂ 80 ਪਰਿਵਾਰਾਂ ਨੂੰ ਸ਼ਾਮਿਲ ਕਰਨ ਸੰਬੰਧੀ ਇਕ ਵਿਸ਼ਾਲ ਸਮਾਰੋਹ ਛਾਉਣੀ ਦੇ ਸੁੰਦਰ ਨਗਰ ਸਥਿਤ ਸ੍ਰੀ ਰਵਿਦਾਸ ਮੰਦਰ ਵਿਚ ਆਯੋਜਿਤ ਕੀਤਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰੋਹਿਤ ਉਰਫ਼ ਰਿੰਕੂ ਗਰੋਵਰ ਤੇ ਪੂਰਵ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਛਾਬੜਾ ਨੇ ਦੱਸਿਆ ਕਿ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਛਾਉਣੀ ਖੇਤਰ ਦੇ ਸੰਜੇ, ਬਬਲ, ਜੌਲੀ, ਅਰਜੁਨ, ਨੇਹਾ, ਸੀਮਾ, ਵਿਕੀ, ਅਜੈ ਕੁਮਾਰ, ਤਿਲਕ ਰਾਜ, ਪਾਰਸ, ਯੂਸਫ਼, ਵਿਜੈ ਕੁਮਾਰ, ਰਾਧਿਕਾ, ਦਲੀਪ ਕੁਮਾਰ, ਸੰਜੀਵ ਕੁਮਾਰ, ਵੇਦ ਕੁਮਾਰ ਸਮੇਤ ਕਈ ਹੋਰ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ | ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਾਰੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਕਾਂਗਰਸ ਪਾਰਟੀ 'ਚ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਸਭ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਾਰੇ ਮਿਲ ਕੇ ਕੰਮ ਕਰਨਗੇ | ਇਸ ਮੌਕੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਬਲਬੀਰ ਸਿੰਘ ਬਾਠ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਯੂਥ ਛਾਉਣੀ ਬਲਾਕ ਪ੍ਰਧਾਨ ਰਜਨੀਸ਼ ਗੋਇਲ, ਰਵੀ ਤਿਆਲ, ਰਿਸ਼ੀ ਸ਼ਰਮਾ, ਵਿਜੈ ਗੋਰਿਆ, ਐਡਵੋਕੇਟ ਰਜਨੀਸ਼ ਸੋਢੀ, ਮਾਣਕ ਸੋਈ, ਯਾਦਵਿੰਦਰ ਸਿੰਘ, ਕਾਕਾ ਢਾਬਾ ਬਿੱਲਾ, ਪਿ੍ੰਸ ਕਾਕੂ ਸੋਢੀ, ਰਾਜੂ ਚੰਗਿਆੜਾ, ਸਰਵਣ ਸਿੰਘ ਨੰਬਰਦਾਰ, ਨਸੀਬ ਸਿੰਘ ਨੰਬਰਦਾਰ, ਸਤੀਸ਼ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਰਸਵਾਰਥ ਸਭਾ ਨੇ ਲਗਾਇਆ ਮੈਡੀਕਲ ਜਾਂਚ ਕੈਂਪ ਅਗਲੀ ਖ਼ਬਰ ਵਿਜ਼ਡਮ ਸਕੂਲ ਮੁੱਦਕੀ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।