12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪਟੇਲ ਪਾਰਕ ਵਿਖੇ ਹੋਣ ਵਾਲੇ ਧਾਰਮਿਕ ਸੰਮੇਲਨ ਦੀਆਂ ਤਿਆਰੀਆਂ ਹੋਈਆਂ ਮੁਕੰਮਲ-ਐਡਵੋਕੇਟ ਦੇਸ ਰਾਜ ਕੰਬੋਜ

ਅਜੀਤ ਡੈਸਕ 02-02-2026
ਅਬੋਹਰ, 1 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਪਟੇਲ ਪਾਰਕ ਵਿਖੇ 8 ਫਰਵਰੀ ਨੂੰ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਇਕ ਧਾਰਮਿਕ ਸੰਮੇਲਨ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਮਾਜਿਕ ਸਦਭਾਵਨਾ, ਵਾਤਾਵਰਨ ਸੁਰੱਖਿਆ, ਪਰਿਵਾਰਕ ਗਿਆਨ, ਨਾਗਰਿਕ ਫ਼ਰਜ਼ ਤੇ ਸਵੈ-ਨਿਰਭਰ ਜੀਵਨ ਬਾਰੇ ਜਨਤਾ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ | ਪ੍ਰੋਗਰਾਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ, ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ ਦੀ ਅਗਵਾਈ ਹੇਠ ਮੀਟਿੰਗ ਕਰਦੇ ਹੋਏ ਤਿਆਰੀਆਂ ਸੰਬੰਧੀ ਜਾਇਜ਼ਾ ਲਿਆ | ਸਭਾ ਤੋਂ ਇਲਾਵਾ, ਸਮਾਜ ਸੇਵਕਾਂ ਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਉਤਸਵ 'ਤੇ ਉਨ੍ਹਾਂ ਦੇ ਸਮਾਜਿਕ ਤੇ ਮਾਨਵਤਾਵਾਦੀ ਸੰਦੇਸ਼ ਨੂੰ ਯਾਦ ਕੀਤਾ | ਸ਼ਹੀਦ ਊਧਮ ਸਿੰਘ ਕਲੱਬ ਦੇ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ 8 ਫਰਵਰੀ ਦੇ ਸਮਾਗਮ 'ਚ ਸਮਾਜ ਸੇਵਕਾਂ ਤੇ ਧਾਰਮਿਕ ਸੰਗਠਨਾਂ ਦੇ ਮੈਂਬਰਾਂ ਦੀ ਉਤਸ਼ਾਹਜਨਕ ਭਾਗੀਦਾਰੀ ਸ਼ਲਾਘਾਯੋਗ ਹੈ | ਸੇਵਾ ਭਾਰਤੀ ਦੇ ਪ੍ਰਚਾਰ ਸਕੱਤਰ ਕਮਲ ਕਾਂਤ ਖੰਨਾ ਨੇ ਕਿਹਾ ਕਿ ਪਟੇਲ ਨਗਰ, ਨਾਨਕ ਨਗਰੀ, ਗੋਬਿੰਦ ਨਗਰੀ, ਕੰਬੋਜ ਮੁਹੱਲਾ, ਪ੍ਰੇਮ ਨਗਰ, ਰੇਗਰ ਬਸਤੀ ਤੇ ਸ਼ਿਵਰਾਮਪੁਰਾ ਮੁਹੱਲਾ ਦੇ ਲੋਕਾਂ ਨੂੰ ਇਸ ਧਾਰਮਿਕ ਸੰਮੇਲਨ ਵਿਚ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ | ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਲਲਿਤ ਸੋਨੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ, ਸਮਾਜਿਕ, ਧਾਰਮਿਕ, ਵਪਾਰਕ ਸੰਗਠਨਾਂ ਤੇ ਆਰ. ਐੱਸ. ਐੱਸ ਵਲੰਟੀਅਰਾਂ ਉਤਸ਼ਾਹ ਨਾਲ ਹਿੱਸਾ ਲੈਣਗੇ | ਪਟੇਲ ਪਾਰਕ ਸੁਧਾਰ ਸਭਾ ਦੇ ਉਪ ਪ੍ਰਧਾਨ ਅਸ਼ੋਕ ਮਗਨ, ਪਿ੍ੰਸੀਪਲ ਰਾਜੇਸ਼ ਸਚਦੇਵਾ, ਜਗਜੀਤ ਕੰਬੋਜ, ਪ੍ਰਵੀਨ ਕਥੂਰੀਆ, ਮਦਨ ਲਾਲ ਛਾਬੜਾ, ਰਾਜ ਕੁਮਾਰ ਬਜਾਜ, ਗੌਰਵ ਪ੍ਰਣਾਮੀ, ਡਾ. ਸੁਰਿੰਦਰ ਸਿੰਘ ਔਲਖ, ਮਨੋਜ ਸ਼ਰਮਾ, ਅੰਕਿਤ ਕੁਮਾਰ, ਰਵਿੰਦਰ ਸ਼ਰਮਾ, ਸੁਰਿੰਦਰ ਮੱਕੜ, ਜਗਦੀਸ਼ ਜੱਗੀ, ਬੀਰਬਲ ਧੌਲੀਆ, ਦੇਵੀ ਲਾਲ ਕੰਬੋਜ, ਬਲਦੇਵ ਮਾਨਾ, ਨਰੇਸ਼ ਚਲਾਣਾ ਨੇ ਸੰਗਤਾਂ ਨੂੰ ਧਾਰਮਿਕ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ 17 ਲੋੜਵੰਦ ਪਰਿਵਾਰਾਂ ਤੇ 12 ਟੀ. ਬੀ. ਮਰੀਜ਼ਾਂ ਨੂੰ ਰਾਸ਼ਨ ਤੇ ਪ੍ਰੋਟੀਨ ਕਿੱਟਾਂ ਦੀ ਵੰਡ... ਅਗਲੀ ਖ਼ਬਰ ਏ. ਡੀ. ਸੀ. ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।