25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪੰਜਾਬ ਭਵਨ ਸਰੀ (ਕੈਨੇਡਾ) ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਤੀਜੀ ਕਿਤਾਬ ਲਈ ਰਚਨਾਵਾਂ ਦੀ ਮੰਗ

ਅਜੀਤ ਡੈਸਕ 21-01-2026
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਦੀ ਅਗਵਾਈ ਹੇਠ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਫ਼ਾਜ਼ਿਲਕਾ ਜ਼ਿਲ੍ਹੇ ਦੇ ਬੱਚਿਆਂ ਦੀਆਂ ਲਿਖਤਾਂ 'ਤੇ ਆਧਾਰਿਤ ਪੁਸਤਕ 'ਨਵੀਆਂ ਕਲਮਾਂ ਨਵੀਂ ਉਡਾਣ' (ਭਾਗ ਤੀਜਾ) ਤਿਆਰ ਕੀਤੀ ਜਾ ਰਹੀ ਹੈ | ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੀ ਟੀਮ ਵਲੋਂ ਸਰਗਰਮੀ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਪੁਸਤਕ ਦੀ ਤਿਆਰੀ 'ਚ ਤਰਨਦੀਪ ਸਿੰਘ ਮੁੱਖ ਸੰਪਾਦਕ, ਵਤਨ ਸਿੰਘ ਸੰਧੂ ਸਹਿ-ਸੰਪਾਦਕ, ਸੋਨੀਆ ਬਜਾਜ ਜ਼ਿਲ੍ਹਾ ਪ੍ਰਧਾਨ, ਸਿਮਲਜੀਤ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਨੀਤੂ ਬਾਲਾ ਈ. ਟੀ. ਟੀ. ਅਧਿਆਪਕਾ, ਮਨੀਸ਼ ਕੁਮਾਰ ਈ. ਟੀ. ਟੀ. ਅਧਿਆਪਕ, ਸੁਨੀਤਾ ਕੰਬੋਜ ਪੰਜਾਬੀ ਅਧਿਆਪਕਾ, ਸੁਰਿੰਦਰ ਸਿੰਘ ਸਾਮਾ ਸੈਂਟਰ ਹੈੱਡ ਟੀਚਰ ਤੇ ਪੁਸ਼ਪਾ ਰਾਣੀ ਪੰਜਾਬੀ ਅਧਿਆਪਕਾ ਅਹਿਮ ਭੂਮਿਕਾ ਨਿਭਾ ਰਹੇ ਹਨ | ਟੀਮ ਮੈਂਬਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ 18 ਸਾਲ ਤੱਕ ਦੇ ਵਿਦਿਆਰਥੀ ਆਪਣੀਆਂ ਸਵੈ-ਲਿਖਤ ਕਵਿਤਾਵਾਂ, ਲੇਖ, ਗੀਤ ਜਾਂ ਕਹਾਣੀਆਂ ਪੰਜਾਬੀ ਵਿਚ ਟਾਈਪ ਕਰਕੇ ਭੇਜ ਸਕਦੇ ਹਨ | ਰਚਨਾ ਦੇ ਨਾਲ ਵਿਦਿਆਰਥੀ ਦਾ ਨਾਂਅ, ਪਿਤਾ ਦਾ ਨਾਂਅ, ਸਕੂਲ ਦਾ ਨਾਂਅ ਤੇ ਪਾਸਪੋਰਟ ਸਾਈਜ਼ ਫ਼ੋਟੋ ਹੋਣੀ ਲਾਜ਼ਮੀ ਹੈ | ਰਚਨਾਵਾਂ ਭੇਜਣ ਦੀ ਅੰਤਿਮ ਮਿਤੀ 30 ਜਨਵਰੀ 2026 ਹੈ | ਚੁਣੀਆਂ ਗਈਆਂ ਰਚਨਾਵਾਂ ਨੂੰ ਪੁਸਤਕ 'ਚ ਸ਼ਾਮਿਲ ਕੀਤਾ ਜਾਵੇਗਾ ਅਤੇ ਸੰਬੰਧਿਤ ਬੱਚਿਆਂ ਨੂੰ ਪੰਜਾਬ ਭਵਨ ਸਰੀ (ਕੈਨੇਡਾ) ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਵਿਦਿਆਰਥੀਆਂ ਨੇ ਲਿਆ ਵਿਕਸਿਤ ਭਾਰਤ ਦਾ ਸੰਕਲਪ ਅਗਲੀ ਖ਼ਬਰ ਅਰੁਣ ਨਾਰੰਗ ਨੇ ਗਲੀਆਂ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।