26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਰੇਲਵੇ ਲਾਈਨਾਂ ਕੋਲੋਂ ਨੌਜਵਾਨ ਦੀ ਲਾਸ਼ ਹੋਈ ਬਰਾਮਦ <br/>

ਅਜੀਤ ਡੈਸਕ 02-01-2026
ਅਬੋਹਰ, 1 ਜਨਵਰੀ (ਵਿਵੇਕ ਹੂੜੀਆ)-ਅਬੋਹਰ ਦੇ ਸੀਤੋ ਰੋਡ ਬਾਈਪਾਸ 'ਤੇ ਸੁੱਚਾ ਸਿੰਘ ਢਾਣੀ ਨੂੰ ਜਾਣ ਵਾਲੀ ਸੜਕ 'ਤੇ ਰੇਲਵੇ ਲਾਈਨਾਂ ਤੋਂ ਕੁਝ ਦੂਰੀ 'ਤੇ ਇਕ ਸੁੰਨਸਾਨ ਜਗਾ 'ਤੇ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ 'ਚ ਪਈ ਮਿਲੀ | ਸੂਚਨਾ ਮਿਲਣ 'ਤੇ ਥਾਣਾ ਨੰਬਰ 2 ਦੀ ਪੁਲਿਸ ਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਮੌਕੇ 'ਤੇ ਪਹੁੰਚ ਗਏ | ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਪਰ ਉਸ ਦੀਆਂ ਦੋਵੇਂ ਬਾਂਹਾਂ 'ਤੇ ਟੈਟੂ ਹਨ, ਜਿਨ੍ਹਾਂ ਤੋਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ ਸੂਚਨਾ ਮਿਲਣ 'ਤੇ ਜਦੋਂ ਕਮੇਟੀ ਮੈਂਬਰ ਬਿੱਟੂ ਨਰੂਲਾ ਤੇ ਸੋਨੂੰ ਗਰੋਵਰ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਕ ਨੌਜਵਾਨ ਸੁੰਨਸਾਨ ਜਗਾ 'ਤੇ ਮਿ੍ਤਕ ਪਿਆ ਸੀ | ਇਕ ਬਾਂਹ 'ਤੇ ਮਾਂ ਦਾ ਟੈਟੂ ਹੈ, ਜਿਸ 'ਤੇ ਗੁਰਮੀਤ ਲਿਖਿਆ ਹੈ ਤੇ ਦੂਜੀ ਬਾਂਹ 'ਤੇ ਮਨੋਜ ਲਿਖਿਆ ਹੈ | ਮਿ੍ਤਕ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਮਿਲਿਆ | ਸੂਚਨਾ ਮਿਲਣ 'ਤੇ ਜੀ. ਆਰ. ਪੀ. ਤੇ 112 ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਪਛਾਣ ਤੇ ਪੋਸਟਮਾਰਟਮ ਲਈ ਮੁਰਦਾਘਰ ਵਿਚ ਰੱਖ ਦਿੱਤਾ | ਬਿੱਟੂ ਨਰੂਲਾ ਨੇ ਕਿਹਾ ਕਿ ਇਹ ਨੌਜਵਾਨ ਦੀ ਸ਼ੱਕੀ ਮੌਤ ਜਾਪਦੀ ਹੈ ਕਿਉਂਕਿ ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਤੇ ਝਾੜੀਆਂ ਦੇ ਨੇੜੇ ਕਿਸੇ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਵੀ ਹਨ, ਜੋ ਉਸ ਨੂੰ ਇਸ ਜਗਾ 'ਤੇ ਲਿਆ ਕੇ ਉਥੇ ਸੁੱਟ ਦਿੱਤਾ ਹੋ ਸਕਦਾ ਹੈ, ਪਰ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ, ਉਸ ਦੀ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ |

ਪਿਛਲੀ ਖ਼ਬਰ 91 ਕਿੱਲੋਮੀਟਰ ਨਵੀਆਂ ਸੜਕਾਂ ਤੋਂ ਇਲਾਵਾ 340 ਕਿੱਲੋਮੀਟਰ ਸੜਕਾਂ ਦੀ ਰਿਪੇਅਰ 'ਤੇ ਖ਼ਰਚ ਕੀਤੀ ਜਾਵੇਗੀ 123 ਕਰੋੜ ਤੋਂ... ਅਗਲੀ ਖ਼ਬਰ ਸਿਮਰਜੀਤ ਕੌਰ ਢਿੱਲੋਂ ਨੇ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਤੋਂ ਕਰਵਾਇਆ ਜਾਣੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।