09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ 'ਤੇ ਕੈਂਟਰ ਚਾਲਕ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 01-01-2026
ਜਲਾਲਾਬਾਦ, 31 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ ਪਿੰਡ ਬਾਹਮਣੀ ਵਾਲਾ ਵਿਖੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਦੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਸਬੰਧ ਵਿਚ ਅਣਪਛਾਤੇ ਕੈਂਟਰ ਡਰਾਈਵਰ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੈਲਾਸ਼ ਰਾਣੀ ਪਤਨੀ ਚਰਨਜੀਤ ਸਿੰਘ ਵਾਸੀ ਢਾਣੀ ਕੋਕਰੀ ਦਾਖਲੀ ਬਾਹਮਣੀ ਵਾਲਾ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਆਪਣੇ ਪਤੀ ਦੇ ਨਾਲ ਮਿਤੀ 29-12-2025 ਨੂੰ ਦੇਰ ਸ਼ਾਮ ਕਰੀਬ 7.15 ਵਜੇ ਸ਼ਾਮ ਨੂੰ ਪਿੰਡ ਬਾਹਮਣੀ ਵਾਲਾ ਮੋੜ ਵਾਲੀਆਂ ਦੁਕਾਨਾਂ ਤੋਂ ਕੁੱਝ ਕਰਿਆਨੇ ਦਾ ਸਮਾਨ ਲੈਣ ਗਏ ਹੋਏ ਸੀ ਅਤੇ ਜਦੋਂ ਸਮਾਨ ਲੈ ਕੇ ਵਾਪਸ ਆ ਰਹੇ ਸੀ ਤਾਂ ਉਸ ਦਾ ਪਤੀ ਪੈਦਲ ਅੱਗੇ ਅੱਗੇ ਚੱਲ ਰਿਹਾ ਸੀ ਅਤੇ ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਪਿੰਡ ਟਿੰਡਾ ਵਾਲੀ ਸਾਈਡ ਤੋਂ ਇਕ ਕੈਂਟਰ 6 ਟਾਇਰੀ ਨੰਬਰ ਪੀ ਬੀ 05ਏ 9722, ਜਿਸ ਨੰੂ ਅਣਪਛਾਤਾ ਡਰਾਈਵਰ ਬੜੀ ਹੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਦੇ ਨਾਲ ਉਸ ਦੇ ਪਤੀ ਵਿਚ ਮਾਰ ਦਿੱਤਾ, ਜਿਸ ਕਰਕੇ ਉਸ ਦੇ ਪਤੀ ਦੀ ਕੈਂਟਰ ਥੱਲੇ ਆਉਣ ਨਾਲ ਮੌਕੇ ਤੇ ਮੌਤ ਹੋ ਗਈ ਹੈ | ਜਿਸ ਤੇ ਥਾਣਾ ਵੈਰੋਕੇ ਦੀ ਪੁਲਿਸ ਵੱਲੋਂ ਕੈਂਟਰ ਦੇ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਧਾਰਾ 106,281 ਬੀ.ਐਨ.ਐੱਸ. ਤਹਿਤ ਮੁਕੱਦਮਾ ਨੰਬਰ 189 ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਉੱਧਰ, ਪੁਲਿਸ ਨੇ ਮਿ੍ਤਕ ਚਰਨਜੀਤ ਸਿੰਘ ਦੀ ਲਾਸ਼ ਦਾ ਫ਼ਾਜ਼ਿਲਕਾ ਤੋਂ ਪੋਸਟਮਾਰਟਮ ਕਰਵਾ ਕੇ ਪਰਿਜਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਸ੍ਰੀ ਊਸ਼ਾ ਮਾਤਾ ਨਵਦੁਰਗਾ ਝੰਡੇਵਾਲਾ ਮੰਦਰ ਕਥਲੌਰ 'ਚ ਸਮਾਗਮ ਅੱਜ ਅਗਲੀ ਖ਼ਬਰ 6.84 ਗਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।