10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ੍ਰੀ ਊਸ਼ਾ ਮਾਤਾ ਨਵਦੁਰਗਾ ਝੰਡੇਵਾਲਾ ਮੰਦਰ ਕਥਲੌਰ 'ਚ ਸਮਾਗਮ ਅੱਜ

ਅਜੀਤ ਡੈਸਕ 01-01-2026
ਤਾਰਾਗੜ੍ਹ, 31 ਦਸੰਬਰ (ਸੋਹਨ ਲਾਲ)- ਸ੍ਰੀ ਊਸ਼ਾ ਮਾਤਾ ਨਵਦੁਰਗਾ ਝੰਡੇਵਾਲਾ ਮੰਦਰ ਕਥਲੌਰ ਵਿਚ ਭਗਤ ਪ੍ਰੋਸ਼ਤਮ ਸਿੰਘ ਤੇ ਸੇਵਿਕਾ ਨੀਲਮ ਸ਼ਰਮਾ ਦੀ ਅਗਵਾਈ ਹੇਠ ਊਸ਼ਾ ਮਾਤਾ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ | ਮੰਦਿਰ ਦੇ ਸੰਚਾਲਕ ਭਗਤ ਪ੍ਰੋਸ਼ਤਮ ਸਿੰਘ ਨੇ ਦੱਸਿਆ ਕਿ ਝੰਡਾ ਦਿਵਸ ਮੌਕੇ 1 ਜਨਵਰੀ ਨੂੰ ਸ੍ਰੀ ਊਸ਼ਾ ਮਾਤਾ ਨਵਦੁਰਗਾ ਝੰਡੇਵਾਲਾ ਮੰਦਿਰ ਵਿਚ ਸਵੇਰੇ 10 ਵਜੇ ਝੰਡਾ ਪੂਜਨ, 11 ਵਜੇ ਹਵਨ ਯੱਗ ਕਰਵਾਇਆ ਜਾਵੇਗਾ ਜਿਸ ਵਿਚ ਸਾਰੇ ਸ਼ਰਧਾਲੂਆਂ ਵਲੋਂ ਅਹੂਤੀਆਂ ਪਾਈਆਂ ਜਾਣਗੀਆਂ | ਦੁਪਹਿਰ 12 ਵਜੇ ਸਤਿਸੰਗ ਤੇ 1 ਤੋਂ 2 ਵਜੇ ਤੱਕ ਸਾਂਝੀ ਆਰਤੀ ਕੀਤੀ ਜਾਵੇਗੀ | ਸਤਿਸੰਗ ਦਾ ਉਚਾਰਨ ਨੀਲਮ ਸ਼ਰਮਾ ਭਜਨ ਮੰਡਲੀ ਵਲੋਂ ਕੀਤਾ ਜਾਵੇਗਾ | ਇਸ ਤੋਂ ਬਾਅਦ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ 'ਤੇ ਕੈਂਟਰ ਚਾਲਕ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।