ਖ਼ਾਲਸਾ ਕਾਲਜ ਗੁਰਦਾਸਨੰਗਲ ਵਿਖੇ ਦੋ ਰੋਜ਼ਾ ਅੰਤਰ ਸਕੂਲ ਸਪੋਰਟਸ ਮੀਟ ਸਮਾਪਤ
ਧਾਰੀਵਾਲ, 21 ਨਵੰਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਮਿਤੀ 13 ਤੇ 14 ਨਵੰਬਰ ਨੂੰ ਅੰਤਰ ਸਕੂਲ ਸਪੋਰਟਸ ਮੀਟ ਸਮਾਪਤ ਹੋਈ ਜਿਸ ਵਿਚ ਮਿਤੀ 13 ਨਵੰਬਰ ਨੂੰ ਅਥਲੈਟਿਕਸ ਈਵੈਂਟ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, ਰਿਲੇਅ ਦੌੜ, ਲਾਂਗ ਜੰਪ, ਹਾਈ ਜੰਪ, ਸ਼ਾਟਪੁੱਟ, ਖੋ-ਖੋ, ਬੈਡਮਿੰਟਨ ਤੇ ਬਾਕਸਿੰਗ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।
ਧਾਰੀਵਾਲ, 21 ਨਵੰਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਮਿਤੀ 13 ਤੇ 14 ਨਵੰਬਰ ਨੂੰ ਅੰਤਰ ਸਕੂਲ ਸਪੋਰਟਸ ਮੀਟ ਸਮਾਪਤ ਹੋਈ ਜਿਸ ਵਿਚ ਮਿਤੀ 13 ਨਵੰਬਰ ਨੂੰ ਅਥਲੈਟਿਕਸ ਈਵੈਂਟ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, ਰਿਲੇਅ ਦੌੜ, ਲਾਂਗ ਜੰਪ, ਹਾਈ ਜੰਪ, ਸ਼ਾਟਪੁੱਟ, ਖੋ-ਖੋ, ਬੈਡਮਿੰਟਨ ਤੇ ਬਾਕਸਿੰਗ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਸਪੋਰਟਸ ਮੀਟ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਪ੍ਰਿੰਸੀਪਲ ਨੇ ਇਸ ਮੌਕੇ ਕਾਲਜ ਪਹੁੰਚੇ ਕੋਚ ਕੁਲਵਿੰਦਰ ਸਿੰਘ, ਕੋਚ ਗੁਰਵਿੰਦਰ ਸਿੰਘ ਗੈਰੀ, ਕੋਚ ਮਨੀਸ਼ ਕੁਮਾਰ ਤੇ ਕੋਚ ਗੁਰਪ੍ਰੀਤ ਸਿੰਘ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਕਾਲਜ ਪ੍ਰੋਫ਼ੈਸਰ ਡਾ. ਆਤਮਾ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਸਪੋਰਟਸ ਮੀਟ ਦੇ ਕੋਆਰਡੀਨੇਟਰ ਪ੍ਰੋ. ਹਰਜੀਤ ਕੌਰ ਫਿਜ਼ੀਕਲ ਐਜੂਕੇਸ਼ਨ ਦੀ ਵਿਸ਼ੇਸ਼ ਭੂਮਿਕਾ ਰਹੀ।