ਬਾਵਾ ਸਹਿਜ ਨਾਥ ਦਾ ਸਾਲਾਨਾ ਮੇਲਾ 24 ਨੂੰ
ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)- ਬਾਵਾ ਸਹਿਜ ਨਾਥ ਦੇ ਪਵਿੱਤਰ ਦੇਵ ਅਸਥਾਨ ਬੇਗੋਵਾਲ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਿਖੇ ਕਾਰਤਿਕ ਪੂਰਨਿਮਾ ਦਾ ਸਾਲਾਨਾ ਮੇਲ 24 ਨਵੰਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲ ਦੀ ਸ਼ੁਰੂਆਤ ਸਵੇਰੇ 4:30 ਵਜੇ ਬਾਵਾ ਦੇ ਇਸ਼ਨਾਨ ਨਾਲ ਹੋਵੇਗੀ, ਇਸ ਤੋਂ ਬਾਅਦ ਸਵੇਰੇ 6:30 ਵਜੇ ਹਵਨ ਯੱਗ, 7:30 ਵਜੇ ਧਵਜਾ ਰੋਹਣ ਤੇ ਨਾਸ਼ਤਾ, 10 ਵਜੇ ਪੱਤਲ ਪੂਜਾ, 10:30 ਵਜੇ ਬਾਵਾ ਜੀ ਦਾ ਲੰਗਰ ਤੇ 11 ਵਜੇ ਬਿਰਾਦਰੀ ਸੰਬੋਧਨ ਹੋਵੇਗਾ।
ਬ
ਬਾਵਾ ਸਹਿਜ ਨਾਥ
14-11-2026
ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)- ਬਾਵਾ ਸਹਿਜ ਨਾਥ ਦੇ ਪਵਿੱਤਰ ਦੇਵ ਅਸਥਾਨ ਬੇਗੋਵਾਲ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਿਖੇ ਕਾਰਤਿਕ ਪੂਰਨਿਮਾ ਦਾ ਸਾਲਾਨਾ ਮੇਲ 24 ਨਵੰਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲ ਦੀ ਸ਼ੁਰੂਆਤ ਸਵੇਰੇ 4:30 ਵਜੇ ਬਾਵਾ ਦੇ ਇਸ਼ਨਾਨ ਨਾਲ ਹੋਵੇਗੀ, ਇਸ ਤੋਂ ਬਾਅਦ ਸਵੇਰੇ 6:30 ਵਜੇ ਹਵਨ ਯੱਗ, 7:30 ਵਜੇ ਧਵਜਾ ਰੋਹਣ ਤੇ ਨਾਸ਼ਤਾ, 10 ਵਜੇ ਪੱਤਲ ਪੂਜਾ, 10:30 ਵਜੇ ਬਾਵਾ ਜੀ ਦਾ ਲੰਗਰ ਤੇ 11 ਵਜੇ ਬਿਰਾਦਰੀ ਸੰਬੋਧਨ ਹੋਵੇਗਾ। ਉਨ੍ਹਾਂ ਦੱਸਿਆ ਕਿ ਦੀਨਾਨਗਰ ਤੋਂ ਤਾਰਾਗੜ੍ਹ ਲਈ ਬੱਸ ਸੇਵਾ ਉਪਲਬਧ ਹੈ। ਸਮਾਗਮ ਸੰਬੰਧੀ ਸਰਪ੍ਰਸਤ ਸੁਭਾਸ਼ ਮਹਾਜਨ, ਪ੍ਰਧਾਨ ਵਿਜੇ ਕੁਮਾਰ ਮਹਾਜਨ, ਮਹਾਂਮੰਤਰੀ ਸਤੀਸ਼ ਕੁਮਾਰ ਮਹਾਜਨ, ਖ਼ਜ਼ਾਨਚੀ ਰਾਜਿੰਦਰ ਮਹਾਜਨ (ਕਾਲਾ) ਤੇ ਮੁੱਖ ਪ੍ਰਬੰਧਕ ਰਾਮ ਪਾਲ (ਲੱਕੀ) ਵਲੋਂ ਸਮੂਹ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ।