ਮੁਸਤਫਾਬਾਦ ਜੱਟਾਂ ਦੇ ਅਕਾਲੀ ਆਗੂਆਂ ਨੇ ਬੱਬੇਹਾਲੀ ਵਿਖੇ ਹੋਈ ਮੀਟਿੰਗ ਲਈ ਦਿਖਾਇਆ ਉਤਸ਼ਾਹ
ਤਿੱਬੜ, 13 ਨਵੰਬਰ (ਸੋਹਨ ਮਲਿਕ)- ਬੀਤੇ ਦਿਨ ਸਥਾਨਕ ਪਿੰਡ ਬੱਬੇਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਵੱਡੀ ਰੈਲੀ ਕੀਤੀ ਗਈ ਜਿਸ ਵਿਚ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਤੋਂ ਅਕਾਲੀ ਵਰਕਰਾਂ ਨੇ ਹਿੱਸਾ ਲਿਆ। ਸਾਬਕਾ ਸਰਪੰਚ ਹਰਦੀਪ ਸਿੰਘ ਤੇ ਮੱਖਣ ਮਸੀਹ ਮੈਂਬਰ ਪੰਚਾਇਤ ਦੀ ਅਗਵਾਈ ਹੇਠ ਪਿੰਡ ਮੁਸਤਫਾਬਾਦ ਜੱਟਾਂ ਤੋਂ ਵੱਡੀ ਗਿਣਤੀ ਵਿਚ ਬੀਬੀਆਂ ਨੇ ਹਿੱਸਾ ਲਿਆ ।
ਅਜੀਤ ਡੈਸਕ
14-11-2026