05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਝੋਨੇ ਦੀ ਖ਼ਰੀਦ ਨਾ ਹੋਣ ਤੋਂ ਸਤਾਏ ਆੜ੍ਹਤੀਆਂ ਨੇ ਸ੍ਰੀ ਹਰਿਗੋਬਿੰਦਪੁਰ ਵਿਖੇ ਟਾਂਡਾ ਰੋਡ ਨੂੰ ਕੀਤਾ ਜਾਮ

ਸ੍ਰੀ ਹਰਿਗੋਬਿੰਦਪੁਰ, 4 ਨਵੰਬਰ (ਕੰਵਲਜੀਤ ਸਿੰਘ ਚੀਮਾ)- ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ ਤੇ ਘੁਮਾਣ ਦਾਣਾ ਮੰਡੀ ਦੇ ਇੱਕਤਰ ਹੋਏ ਆੜ੍ਹਤੀਆਂ ਨੇ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਬੰਦ ਹੋਣ ਤੇ ਮੰਡੀਆਂ ਵਿਚੋਂ ਬੋਰੀਆਂ ਦੀ ਢੋਆ-ਢੁਆਈ ਨਾ ਹੋਣ ਤੋਂ ਪ੍ਰੇਸ਼ਾਨ ਹੋ ਕਿ ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਮਾਝੇ-ਦੁਆਬੇ ਨੂੰ ਜੋੜਨ ਵਾਲਾ ਮੁੱਖ ਮਾਰਗ ਸ੍ਰੀ ਹਰਿਗੋਬਿੰਦਪੁਰ ਟਾਂਡਾ-ਹੁਸ਼ਿਆਰਪੁਰ ਰੋਡ ਨੂੰ ਗੁਰਦੁਆਰਾ ਬਾਬਾ ਮੰਝ ਸਾਹਿਬ ਦੇ ਸਾਹਮਣੇ ਧਰਨਾ ਲਗਾ ਕੇ ਪੂਰੀ ਤਰ੍ਹਾਂ ਘੱਟਿਆਂਬੰਦੀ ਬੰਦ ਰੱਖਿਆ, ਕੁਝ ਲੋਕ ਧਰਨਾ ਦੇ ਰਹੇ ਆੜ੍ਹਤੀਆਂ ਤੇ ਮਜ਼ਦੂਰਾਂ ਨਾਲ ਉਲਝਦੇ ਵੀ ਵਿਖਾਈ ਦਿੱਤੇ। ਇਸ ਮੌਕੇ ਆੜ੍ਹਤੀਏ ਐਸੋਸੀਏਸ਼ਨ ਦੇ ਪ੍ਰਧਾਨ ਬਰਜਿੰਦਰ ਸਿੰਘ, ਆੜ੍ਹਤੀਆ ਸਾਹਿਬ ਸਿੰਘ ਮੰਡ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਤੇ ਝੋਨੇ ਦੀ ਖ਼ਰੀਦ ਕਰਨ ਵਾਲੀਆਂ ਖ਼ਰੀਦ ਏਜੰਸੀਆਂ ਵਲੋਂ ਘੁਮਾਣ ਦਾਣਾ ਮੰਡੀ ਦੇ ਆੜ੍ਹਤੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਸਾਡੀ ਮੰਡੀ ਵਿਚ ਪਿਛਲੇ 6-7 ਦਿਨ ਤੋਂ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਸਰਕਾਰ ਵਲੋਂ ਖ਼ਰੀਦੇ ਗਏ ਝੋਨੇ ਦੀਆਂ ਬੋਰੀਆਂ ਦੀਆਂ ਢੋਆ-ਢੁਆਈ ਹੋ ਰਹੀ ਹੈ।

ਝੋਨੇ ਦੀ ਖ਼ਰੀਦ ਕਰਨ ਵਾਲੀਆਂ ਏਜੰਸੀਆਂ ਦੇ ਨਿਰੀਖਿਕ, ਇੰਸਪੈਕਟਰ ਮੰਗ ਰਹੇ ਨੇ ਰਿਸ਼ਵਤ : ਸਾਹਿਬ ਸਿੰਘ ਮੰਡ 05-11-2026
ਸ੍ਰੀ ਹਰਿਗੋਬਿੰਦਪੁਰ, 4 ਨਵੰਬਰ (ਕੰਵਲਜੀਤ ਸਿੰਘ ਚੀਮਾ)- ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ ਤੇ ਘੁਮਾਣ ਦਾਣਾ ਮੰਡੀ ਦੇ ਇੱਕਤਰ ਹੋਏ ਆੜ੍ਹਤੀਆਂ ਨੇ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਬੰਦ ਹੋਣ ਤੇ ਮੰਡੀਆਂ ਵਿਚੋਂ ਬੋਰੀਆਂ ਦੀ ਢੋਆ-ਢੁਆਈ ਨਾ ਹੋਣ ਤੋਂ ਪ੍ਰੇਸ਼ਾਨ ਹੋ ਕਿ ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਮਾਝੇ-ਦੁਆਬੇ ਨੂੰ ਜੋੜਨ ਵਾਲਾ ਮੁੱਖ ਮਾਰਗ ਸ੍ਰੀ ਹਰਿਗੋਬਿੰਦਪੁਰ ਟਾਂਡਾ-ਹੁਸ਼ਿਆਰਪੁਰ ਰੋਡ ਨੂੰ ਗੁਰਦੁਆਰਾ ਬਾਬਾ ਮੰਝ ਸਾਹਿਬ ਦੇ ਸਾਹਮਣੇ ਧਰਨਾ ਲਗਾ ਕੇ ਪੂਰੀ ਤਰ੍ਹਾਂ ਘੱਟਿਆਂਬੰਦੀ ਬੰਦ ਰੱਖਿਆ, ਕੁਝ ਲੋਕ ਧਰਨਾ ਦੇ ਰਹੇ ਆੜ੍ਹਤੀਆਂ ਤੇ ਮਜ਼ਦੂਰਾਂ ਨਾਲ ਉਲਝਦੇ ਵੀ ਵਿਖਾਈ ਦਿੱਤੇ। ਇਸ ਮੌਕੇ ਆੜ੍ਹਤੀਏ ਐਸੋਸੀਏਸ਼ਨ ਦੇ ਪ੍ਰਧਾਨ ਬਰਜਿੰਦਰ ਸਿੰਘ, ਆੜ੍ਹਤੀਆ ਸਾਹਿਬ ਸਿੰਘ ਮੰਡ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਤੇ ਝੋਨੇ ਦੀ ਖ਼ਰੀਦ ਕਰਨ ਵਾਲੀਆਂ ਖ਼ਰੀਦ ਏਜੰਸੀਆਂ ਵਲੋਂ ਘੁਮਾਣ ਦਾਣਾ ਮੰਡੀ ਦੇ ਆੜ੍ਹਤੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਸਾਡੀ ਮੰਡੀ ਵਿਚ ਪਿਛਲੇ 6-7 ਦਿਨ ਤੋਂ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਸਰਕਾਰ ਵਲੋਂ ਖ਼ਰੀਦੇ ਗਏ ਝੋਨੇ ਦੀਆਂ ਬੋਰੀਆਂ ਦੀਆਂ ਢੋਆ-ਢੁਆਈ ਹੋ ਰਹੀ ਹੈ। ਸਾਹਿਬ ਸਿੰਘ ਮੰਡ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਕਰਨ ਵਾਲੀਆਂ ਏਜੰਸੀਆਂ ਵਾਲੇ ਨਿਰੀਖਕ ਜਾਂ ਹੋਰ ਅਧਿਕਾਰੀ ਝੋਨੇ ਦੀ ਚੁਕਾਈ ਕਰਨ ਵੇਲੇ ਆਰ.ਓ. ਕੋਲੋਂ ਸ਼ਰੇਆਮ ਰਿਸ਼ਵਤ ਮੰਗਦੇ ਹਨ ਤੇ ਜੇਕਰ ਉਹ ਪੈਸੇ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਝੋਨਾ ਨਹੀਂ ਚੁੱਕਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ 1 ਕੁਇੰਟਲ ਮਗਰ 10 ਤੋਂ ਲੈ ਕੇ 30 ਰੁਪਏ ਤੱਕ ਰਿਸ਼ਵਤ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਧਰਨੇ ’ਚ ਪਹੁੰਚੇ ਖ਼ਰੀਦ ਏਜੰਸੀ ਦੇ ਇੰਸਪੈਕਟਰ ਵਲੋਂ ਆੜ੍ਹਤੀਆਂ ਨੂੰ 2 ਦਿਨ ’ਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ’ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਆੜ੍ਹਤੀਆ ਸਿੰਕਦਰ ਸਿੰਘ ਘੁਮਾਣ, ਠਾਕਰ ਸਿੰਘ ਊਧਨਵਾਲ, ਸਵਾਮੀਪਾਲ ਖੋਸਲਾ ਸ੍ਰੀ ਹਰਿਗੋਬਿੰਦਪੁਰ, ਹਰਜਿੰਦਰ ਸਿੰਘ ਸੈਣੀ ਸ੍ਰੀ ਹਰਿਗੋਬਿੰਦਪੁਰ, ਪਰਮਿੰਦਰ ਸਿੰਘ ਪੱਡਾ, ਅਵਤਾਰ ਸਿੰਘ, ਸੁਰਿੰਦਰ ਸਿੰਘ ਘੁਮਾਣ, ਰਾਜਾ ਕਰਨ ਘੁਮਾਣ, ਰਵੀ ਘੁਮਾਣ, ਰਵਿੰਦਰ ਸਿੰਘ ਘੁਮਾਣ, ਬਲਬੀਰ ਸਿੰਘ ਪੱਡਾ, ਨਰਿੰਦਰ ਸਿੰਘ ਨਿੰਦੀ ਘੁਮਾਣ, ਸੁਖਜਿੰਦਰ ਸਿੰਘ ਲਾਲੀ ਘੁਮਾਣ, ਰਾਜੇਸ਼ ਘੁਮਾਣ, ਸਤਨਾਮ ਸਿੰਘ ਘੁਮਾਣ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਲਜਿੰਦਰ ਸਿੰਘ ਤੇ ਸੁਖਰਾਜ ਕੌਰ ਵਾਸੀ ਪਿੰਡ ਸੁਲਤਾਨਪੁਰ ਨੇ ਵਿਆਹ ਦੀ 12ਵੀਂ ਵਰ੍ਹੇਗੰਢ ਮਨਾਈ। ਹੈਰੋਇਨ ਸਮੇਤ ਵਿਅਕਤੀ ਗ... ਅਗਲੀ ਖ਼ਬਰ ‘ ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਤਹਿਤ ਫਤਿਹਗੜ੍ਹ ਚੂੜੀਆਂ ਵਿਖੇ ਦੁਕਾਨਦਾਰਾਂ ਨੂੰ ਵੰਡੇ ਫਾਰਮ: ਅਨਮੋਲਦੀਪ ਸਿੰਘ ਰੰਧਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।