ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ’ਚ ਵਿਦਿਆਰਥੀਆਂ ਦੇ ਆਮ ਗਿਆਨ, ਬੌਧਿਕ ਯੋਗਤਾ ਤੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਉਦੇਸ਼ ਨਾਲ ਇੰਟਰ-ਹਾਊਸ ਕੁਇਜ਼ ਮੁਕਾਬਲੇ ਦਾ ਕਰਵਾਏ ਗਏ। ਇਸ ਮੁਕਾਬਲੇ ’ਚ ਸਕੂਲ ਦੇ 4 ਹਾਊਸਾਂ ਗੰਗਾ, ਬਿਆਸ, ਕ੍ਰਿਸ਼ਨਾ ਤੇ ਰਾਵੀ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ’ਚ ਹਰੇਕ ਹਾਊਸ ਦੀਆਂ 4-4 ਵਿਦਿਆਰਥਣਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਾਰ ਮੁਕਾਬਲੇ ਲਈ ‘ਰੁੱਖ ਬਚਾਓ, ਪਾਣੀ ਬਚਾਓ’ ਵਿਸ਼ਾ ਨਿਰਧਾਰਤ ਕੀਤਾ ਗਿਆ ਸੀ। ਮੁਕਾਬਲੇ ਦੌਰਾਨ ਕੁੱਲ 4 ਰਾਊਂਡ ਕਰਵਾਏ ਗਏ ਤੇ ਪੂਰੇ ਕੁਇਜ਼ ਨੂੰ 80 ਅੰਕਾਂ ਦਾ ਰੱਖਿਆ ਗਿਆ। ਸਾਰੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ, ਗਿਆਨ ਤੇ ਸਮਝਦਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦਿੱਤੇ। ਇਸ ਮੌਕੇ ਗੰਗਾ ਹਾਊਸ ਨੇ ਪਹਿਲਾ, ਬਿਆਸ ਹਾਊਸ ਨੇ ਦੂਜਾ ਤੇ ਕ੍ਰਿਸ਼ਨਾ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਅਮਿਤ ਸਿੰਘ ਨੋਗਾ , ਡਾਇਰੈਕਟਰ ਐੱਮ.ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਜੇਤੂ), ਚੇਅਰਮੈਨ ਡਾ. ਰਾਜੇਸ਼ ਸ਼ਰਮਾ ਤੇ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਾਲਾਘਾ ਕੀਤੀ।