ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਪਲੇਸਮੈਂਟ ਡਰਾਈਵ ਦੌਰਾਨ 12 ਵਿਦਿਆਰਥੀਆਂ ਦੀ ਚੋਣ
ਪਠਾਨਕੋਟ, 27 ਅਕਤੂਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਪਠਾਨਕੋਟ ਵਿਖੇ ਪਾਰਸ ਟੈਕਨਾਲੋਜੀਜ਼ ਦੇ ਸਹਿਯੋਗ ਨਾਲ ਸਾਂਝੀ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ’ਚ 124 ਵਿਦਿਆਰਥੀਆਂ ਨੇ ਭਾਗ ਲਿਆ ਤੇ ਵੱਖ-ਵੱਖ ਪੜਾਵਾਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ 12 ਵਿਦਿਆਰਥੀਆਂ ਦੀ ਚੋਣ ਕੀਤੀ ਗਈ । ਚੁਣੇ ਗਏ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਪੂਰੀਆਂ ਕਰਨ ਤੋਂ ਬਾਅਦ ਕੰਪਨੀ ’ਚ ਨੌਕਰੀ ਸ਼ੁਰੂ ਕਰਨ ਦਾ ਮੌਕਾ ਮਿਲੇਗਾ ।
ਪਠਾਨਕੋਟ, 27 ਅਕਤੂਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਪਠਾਨਕੋਟ ਵਿਖੇ ਪਾਰਸ ਟੈਕਨਾਲੋਜੀਜ਼ ਦੇ ਸਹਿਯੋਗ ਨਾਲ ਸਾਂਝੀ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ’ਚ 124 ਵਿਦਿਆਰਥੀਆਂ ਨੇ ਭਾਗ ਲਿਆ ਤੇ ਵੱਖ-ਵੱਖ ਪੜਾਵਾਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ 12 ਵਿਦਿਆਰਥੀਆਂ ਦੀ ਚੋਣ ਕੀਤੀ ਗਈ । ਚੁਣੇ ਗਏ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਪੂਰੀਆਂ ਕਰਨ ਤੋਂ ਬਾਅਦ ਕੰਪਨੀ ’ਚ ਨੌਕਰੀ ਸ਼ੁਰੂ ਕਰਨ ਦਾ ਮੌਕਾ ਮਿਲੇਗਾ । ਇਸ ਮੌਕੇ ਪਾਰਸ ਟੈਕਨਾਲੋਜੀਜ਼ ਦੇ ਪ੍ਰਬੰਧ ਨਿਰਦੇਸ਼ਕ ਹਰੀਸ਼ ਕੁਮਾਰ, ਐਚ.ਆਰ. ਪ੍ਰਤੀਨਿਧੀ ਅਮਨਪ੍ਰੀਤ ਤੇ ਕੰਪਨੀ ਦੇ ਹੋਰ ਅਧਿਕਾਰੀਆਂ ਦਾ ਸੰਸਥਾ ਵਲੋਂ ਸਵਾਗਤ ਕੀਤਾ ਗਿਆ । ਪਲੇਸਮੈਂਟ ਡਰਾਈਵ ’ਚ ਬੀ.ਟੈਕ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ), ਬੀ.ਸੀ.ਏ., ਐਮ.ਸੀ.ਏ., ਬੀ.ਬੀ.ਏ. ਤੇ ਐਮ.ਬੀ.ਏ. ਦੇ ਯੋਗ ਵਿਦਿਆਰਥੀਆਂ ਨੇ ਹਿੱਸਾ ਲਿਆ । ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਪ੍ਰੋ: ਸੁਲਕਸ਼ੇ ਕੁਮਾਰ ਮੁਰਗਾਈ ਨੇ ਦੱਸਿਆ ਕਿ ਇਹ ਉਪਰਾਲਾ ਗਰੁੱਪ ਦੇ ਸੀ.ਐਮ.ਡੀ. ਇੰਜੀਨੀਅਰ ਕੰਵਰ ਤੁਸ਼ਾਰ ਪੁੰਜ ਦੀ ਅਗਵਾਈ ਹੇਠ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ । ਸੰਸਥਾ ਦੇ ਚੇਅਰਮੈਨ ਇੰਜੀਨੀਅਰ ਐਸ.ਕੇ. ਪੁੰਜ ਤੇ ਮੈਨੇਜਿੰਗ ਡਾਇਰੈਕਟਰ ਤ੍ਰਿਪਤਾ ਪੁੰਜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਪ੍ਰਿੰਸੀਪਲ ਡਾ: ਵਿਪਨ ਗੁਪਤਾ, ਡਾ: ਦਿਨੇਸ਼ ਮਹਾਜਨ, ਪ੍ਰੋ: ਸੰਜੇ ਪੰਡਿਤ, ਪ੍ਰੋ: ਦੀਪਕ, ਪ੍ਰੋ: ਸਮਿੰਦਰ ਤਰਵਾਲ, ਡਾ: ਨੇਹਾ, ਮਨੋਜ ਕੁਮਾਰ, ਅਜੇ ਪਰਾਸ਼ਰ, ਜੋਏ ਘਈ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ ।