29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ

ਬਟਾਲਾ, 27 ਅਕਤੂਬਰ (ਸਤਿੰਦਰ ਸਿੰਘ)-ਆਰ. ਡੀ.

ਅਜੀਤ ਡੈਸਕ 28-10-2026
ਬਟਾਲਾ, 27 ਅਕਤੂਬਰ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਲਈ ਇਹ ਬਹੁਤ ਹੀ ਮਾਣ ਤੇ ਖੁਸ਼ੀ ਦਾ ਵਿਸ਼ਾ ਹੈ ਕਿ ਸਕੂਲ ਦੇ ਏਕਮਪ੍ਰੀਤ ਸਿੰਘ ਅੰਡਰ-14 ਵਿਦਿਆਰਥੀ ਨੇ ਲੰਬੀ ਦੌੜ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਉਸ ਨੇ ਅੰਡਰ-14 ਦੀ 100 ਮੀਟਰ ਦੌੜ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਅਸਾਧਾਰਨ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਸ਼ਾਨਦਾਰ ਉਪਲਬਧੀਆਂ ਦੇ ਆਧਾਰ ’ਤੇ ਉਸ ਦੀ ਚੋਣ ਜ਼ਿਲ੍ਹਾ ਪੱਧਰੀ ਖੇਡਾਂ ਦੇ ਮੁਕਾਬਲੇ ਲਈ ਹੋਈ। ਇਸੇ ਤਰ੍ਹਾਂ ਮਨਰਾਜ ਸਿੰਘ ਨੂੰ ਅੰਡਰ-17 ਦੀ 100 ਮੀਟਰ ਦੌੜ ਮੁਕਾਬਲਿਆਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਫਲਸਰੂਪ ਉਸ ਨੂੰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਚੁਣਿਆ ਗਿਆ। ਨਵਜੋਤ ਸਿੰਘ ਨੇ ਅੰਡਰ-14 ਦੀ 400 ਮੀਟਰ ਦੌੜ ਮੁਕਾਬਲਿਆਂ ’ਚ ਦੂਜਾ ਸਥਾਨ ਪ੍ਰਾਪਤ ਕੀਤਾ, ਉਸ ਦੀ ਚੋਣ ਵੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਈ ਹੈ। ਇਨ੍ਹਾਂ ਸਾਰੇ ਖਿਡਾਰੀਆਂ ਦੀ ਸਫ਼ਲਤਾ ਉਨ੍ਹਾਂ ਦੀ ਲਗਾਤਾਰ ਮਿਹਨਤ , ਅਨੁਸ਼ਾਸਨ, ਆਤਮਵਿਸ਼ਵਾਸ ਦਾ ਨਤੀਜਾ ਹੈ। ਇਸ ਸ਼ਾਨਦਾਰ ਮੌਕੇ ’ਤੇ ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰੈਜੀਡੈਂਟ ਅਜੈ ਖੋਸਲਾ ਅਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸਾਰੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਖਿਡਾਰੀ ਨੂੰ ਸਿੱਖਿਅਤ ਕਰਨ ’ਚ ਤਰਲੋਕ ਸਿੰਘ, ਰਾਜਬੀਰ ਸਿੰਘ, ਮਨਜਿੰਦਰ ਸਿੰਘ, ਇੰਦਰਜੀਤ ਸਿੰਘ, ਸ਼੍ਰੀਮਤੀ ਸ੍ਰੇਸ਼ਟਾ ਸ਼ਰਮਾ ਅਤੇ ਅਮਰਦੀਪ ਕੌਰ ਦਾ ਮਹੱਤਵਪੂਰਨ ਯੋਗਦਾਨ ਰਿਹਾ। ਸਕੂਲ ਪ੍ਰਬੰਧਨ ਨੇ ਸਾਰੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਡੀ.ਏ.ਵੀ. ਸੈਨੇਟਰੀ ਸਕੂਲ ਦੇ ਨਵਰਾਜ ਸਿੰਘ ਲੱਧਰ ਨੇ ਰਾਜ ਪੱਧਰੀ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਨਸ਼ੀਲੇ ਪਦਾਰਥ ਦਾ ਸੇਵਨ ਕਰਦਾ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।