28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਮਨ ਭੱਲਾ ਗਰੁੱਪ ਵਿਖੇ ਫਰੈਸ਼ਰ ਪਾਰਟੀ ‘ਤਾਰੁਫ਼-2026’ ਦੀ ਧੂਮ ਗੁਰਲੇਜ ਅਖ਼ਤਰ ਦੇ ਗੀਤਾਂ ’ਤੇ ਝੂਮੇ ਵਿਦਿਆਰਥੀ-ਫੈਸ਼ਨ ਸ਼ੋਅ ਤੇ ਰੰਗਾਰੰਗ ਪੇਸ਼ਕਾਰੀਆਂ ਨੇ ਲਗਾਏ ਚਾਰ ਚੰਨ੍ਹ

ਦੀਨਾਨਗਰ, 27 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਤਾਰੁਫ਼-2026 ਦਾ ਆਯੋਜਨ ਕੀਤਾ ਗਿਆ। ਉਤਸ਼ਾਹ ਤੇ ਸੱਭਿਆਚਾਰਕ ਰੰਗਾਂ ਨਾਲ ਰੰਗੇ ਇਸ ਸਮਾਗਮ ਵਿਚ ਸੰਸਥਾ ਦੇ ਢਾਈ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਰਮਨ ਭੱਲਾ, ਚੇਅਰਪਰਸਨ ਅਨੂ ਭੱਲਾ, ਐਮ.ਡੀ. ਡਾ: ਪੂਜਾ ਓਹਰੀ ਤੇ ਹੋਰ ਅਤੇ (ਹੇਠਾਂ) ਪੇਸ਼ਕਾਰੀ ਦੌਰਾਨ ਗਾਇਕਾ ਗੁਰਲੇਜ਼ ਅਖਤਰ ਅਤੇ ਪਿੱਛੇ ਬੈਠੇ ਵਿਦਿਆਰਥੀ । ਅਜੀਤ ਤਸਵੀਰਾਂ 28-10-2026
ਦੀਨਾਨਗਰ, 27 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਤਾਰੁਫ਼-2026 ਦਾ ਆਯੋਜਨ ਕੀਤਾ ਗਿਆ। ਉਤਸ਼ਾਹ ਤੇ ਸੱਭਿਆਚਾਰਕ ਰੰਗਾਂ ਨਾਲ ਰੰਗੇ ਇਸ ਸਮਾਗਮ ਵਿਚ ਸੰਸਥਾ ਦੇ ਢਾਈ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਵਿਚ ਖਿੱਚ ਦਾ ਕੇਂਦਰ ਪ੍ਰਸਿੱਧ ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਦੀ ਲਾਈਵ ਪੇਸ਼ਕਾਰੀ ਰਹੀ, ਜਿਨ੍ਹਾਂ ਦੇ ਹਿੱਟ ਗੀਤਾਂ ਨੇ ਵਿਦਿਆਰਥੀਆਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਅਮਨ ਭੱਲਾ ਗਰੁੱਪ ਦੇ ਪ੍ਰੈਜ਼ੀਡੈਂਟ ਰਮਨ ਭੱਲਾ, ਚੇਅਰਪਰਸਨ ਅਨੂ ਭੱਲਾ ਅਤੇ ਮੈਨੇਜਿੰਗ ਡਾਇਰੈਕਟਰ ਡਾ: ਪੂਜਾ ਓਹਰੀ ਵਲੋਂ ਸਾਂਝੇ ਤੌਰ ’ਤੇ ਦੀਪ ਰੌਸ਼ਨ ਕਰਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਪੇਸ਼ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਹਿਪ-ਹੌਪ, ਐਕਟਿੰਗ, ਕੋਰੀਓਗ੍ਰਾਫੀ, ਸੋਲੋ ਤੇ ਗਰੁੱਪ ਡਾਂਸ ਰਾਹੀਂ ਆਪਣੀ ਬਹੁਮੁਖੀ ਪ੍ਰਤਿਭਾ ਦਾ ਲੋਹਾ ਮਨਾਇਆ। ਖ਼ਾਸ ਕਰਕੇ ਫੈਸ਼ਨ ਸ਼ੋਅ ਵਿਚ ਵਿਦਿਆਰਥੀਆਂ ਦੇ ਆਤਮਵਿਸ਼ਵਾਸ, ਰਵਾਇਤੀ ਤੇ ਆਧੁਨਿਕ ਪਹਿਰਾਵੇ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸਮਾਗਮ ਦੀ ਮੁੱਖ ਸਟਾਰ ਗਾਇਕਾ ਗੁਰਲੇਜ ਅਖ਼ਤਰ ਨੇ ਮਸ਼ਹੂਰ ਗੀਤ ਸਾਈਡ ਵਿੰਡੋ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੁਪਰਹਿੱਟ ਗੀਤਾਂ ਜਿਵੇਂ ਰੌਲੇ, ਸਟਬੋਰਨ, ਰੇਡ ਆਈਜ਼, ਸ਼ਹਿਰ ਪਟਿਆਲਾ, ਹਲਚਲ, ਡਿਫੈਂਡਰ ਤੇ ਸਰੂਰ ਗਾ ਕੇ ਨੌਜਵਾਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮਸ਼ਹੂਰ ਕਾਮੇਡੀਅਨ ਤੇ ਅਦਾਕਾਰਾ ਨਵਨੀਤ ਕੌਰ ਅਤੇ ਕਾਮੇਡੀਅਨ ਕੈਂਡੀ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਉਂਦੇ ਹੋਏ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਰਖਿਆ। ਮੁਕਾਬਲਿਆਂ ਦੇ ਅਖੀਰ ’ਚ ਖਿਤਾਬਾਂ ਦੀ ਘੋਸ਼ਣਾ ਵਿਚ ਐਮ.ਬੀ.ਏ ਦੇ ਗੌਰਵ ਨੂੰ ਮਿਸਟਰ ਫਰੈਸ਼ਰ, ਐਮ.ਬੀ.ਏ ਦੀ ਸ਼ਾਇਨਾ ਨੂੰ ਮਿਸ ਗੌਰਜੀਅਸ, ਰੋਨਿਤ ਨੂੰ ਮਿਸਟਰ ਹੈਂਡਸਮ, ਸਿਮਰਨ ਨੂੰ ਮਿਸ ਵੈਲ ਡਰੈੱਸਡ ਅਤੇ ਬੀ.ਟੈੱਕ ਦੇ ਯਸ਼ ਨੂੰ ਮਿਸਟਰ ਵੈੱਲ ਡਰੈੱਸਡ ਦਾ ਖਿਤਾਬ ਨਾਲ ਨਵਾਜਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੈਜ਼ੀਡੈਂਟ ਰਮਨ ਭੱਲਾ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਵਿਚੋਂ ਹੀ ਕੱਲ੍ਹ ਦੇ ਡਾਕਟਰ, ਇੰਜੀਨੀਅਰ ਤੇ ਦੇਸ਼ ਸੇਵਕ ਨਿਕਲਣਗੇ। ਚੇਅਰਪਰਸਨ ਅਨੂ ਭੱਲਾ ਨੇ ਸੰਸਥਾ ਦੀ ਗੁਣਵੱਤਾ ਭਰਪੂਰ ਅਤੇ ਅਨੁਸ਼ਾਸਿਤ ਸਿੱਖਿਆ ਪ੍ਰਤੀ ਵਚਨਬੱਧਤਾ ਦੁਹਰਾਈ। ਐਮ.ਡੀ ਡਾ: ਪੂਜਾ ਓਹਰੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਪੂਰੀ ਲਗਨ ਲਗਾਉਣ ਅਤੇ ਆਪਣੇ ਮਾਪਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਪ੍ਰੇਰਣਾ ਦਿੱਤੀ। ਅੰਤ ਵਿਚ ਮਹਿਮਾਨ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਗੌਰਵ ਸੈਣੀ, ਡਾ: ਰਜਤ ਅਰੋੜਾ, ਡਾ: ਨੀਰਜ ਪੂਨੀ, ਡਾ: ਜਗਦੀਸ਼ ਸਿੰਘ, ਡਾ: ਨੂਤਨ ਗੁਪਤਾ, ਡੀਨ ਤਰੁਣ ਓਹਰੀ ਅਤੇ ਵਿਕਰਮ ਸੁੰਬਰੀਆ ਸਮੇਤ ਸਮੂਹ ਟੀਚਿੰਗ ਅਤੇ ਨੌਨ-ਟੀਚਿੰਗ ਸਟਾਫ਼ ਮੌਜੂਦ ਰਿਹਾ।
ਪਿਛਲੀ ਖ਼ਬਰ ਬਾਜਵਾ ਤੇ ਸੰਧੂ ਨੇ ਬੁੱਲੋਵਾਲ ਦੇ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਪੰਜਾਬ ’ਚੋਂ ਨਸ਼ਿਆ ਦੇ ਖ਼ਾਤਮੇ ਲਈ ਲੋਕ ਭਾਜਪਾ ਦਾ ਸਾਥ ਦੇਣ-ਵਿਜੇ ਕੁਮਾਰ ਸੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।