27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅਮਨ ਭੱਲਾ ਗਰੁੱਪ ਵਿਖੇ ‘ਤਾਰੂਫ਼-2026’ ਦੇ ਥੀਮ ਹੇਠ ਫਰੈਸ਼ਰ ਪਾਰਟੀ ਅੱਜ

ਦੀਨਾਨਗਰ, 26 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕੋਟਲੀ ਪਠਾਨਕੋਟ ਵਿਖੇ ਮੰਗਲਵਾਰ 27 ਅਕਤੂਬਰ ਨੂੰ ਵਿਦਿਅਕ ਸੈਸ਼ਨ 2026-27 ਦੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਫ੍ਰੈਸ਼ਰਜ਼ ਪਾਰਟੀ ‘ਤਾਰੂਫ਼-2026’ ਦੇ ਥੀਮ ਹੇਠ ਕਰਵਾਈ ਜਾ ਰਹੀ ਹੈ । ਪ੍ਰੋਗਰਾਮ ਨੂੰ ਯਾਦਗਾਰ ਬਨਾਉਣ ਲਈ ਪ੍ਰਸਿੱਧ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਉਚੇਚੇ ਤੌਰ ’ਤੇ ਸ਼ਾਮਿਲ ਹੋਣਗੇ।

ਅਜੀਤ ਡੈਸਕ 27-10-2026
ਦੀਨਾਨਗਰ, 26 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕੋਟਲੀ ਪਠਾਨਕੋਟ ਵਿਖੇ ਮੰਗਲਵਾਰ 27 ਅਕਤੂਬਰ ਨੂੰ ਵਿਦਿਅਕ ਸੈਸ਼ਨ 2026-27 ਦੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਫ੍ਰੈਸ਼ਰਜ਼ ਪਾਰਟੀ ‘ਤਾਰੂਫ਼-2026’ ਦੇ ਥੀਮ ਹੇਠ ਕਰਵਾਈ ਜਾ ਰਹੀ ਹੈ । ਪ੍ਰੋਗਰਾਮ ਨੂੰ ਯਾਦਗਾਰ ਬਨਾਉਣ ਲਈ ਪ੍ਰਸਿੱਧ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਉਚੇਚੇ ਤੌਰ ’ਤੇ ਸ਼ਾਮਿਲ ਹੋਣਗੇ। ਜਾਣਕਾਰੀ ਦਿੰਦਿਆਂ ਅਮਨ ਭੱਲਾ ਗਰੁੱਪ ਦੇ ਪ੍ਰੈਜ਼ੀਡੈਂਟ ਰਮਨ ਭੱਲਾ, ਚੇਅਰਪਰਸਨ ਅਨੂ ਭੱਲਾ ਤੇ ਮੈਨੇਜਿੰਗ ਡਾਇਰੈਕਟਰ ਡਾ: ਪੂਜਾ ਓਹਰੀ ਨੇ ਦੱਸਿਆ ਕਿ ਫ੍ਰੈਸ਼ਰਜ਼ ਪਾਰਟੀ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਮਾਹੌਲ ਤੋਂ ਜਾਣੂ ਕਰਵਾਉਣਾ, ਉਨ੍ਹਾਂ ਦੀ ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਤੇ ਆਤਮ-ਵਿਸ਼ਵਾਸ ਵਧਾਉਣ ਲਈ ਬਿਹਤਰ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਫ੍ਰੈਸ਼ਰਜ਼ ਪਾਰਟੀ ਵਿਚ ਕੇਵਲ ਮੌਜੂਦਾ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ, ਸਥਾਨਿਕ ਨਿਵਾਸੀਆਂ ਅਤੇ ਗੁਰਲੇਜ਼ ਅਖ਼ਤਰ ਦੀ ਗਾਇਕੀ ਦੇ ਪ੍ਰਸ਼ੰਸਕਾਂ ਨੂੰ ਵੀ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ। ਮੈਨੇਜਮੈਂਟ ਨੇ ਦੱਸਿਆ ਕਿ ਇੱਛੁਕ ਲੋਕ ਕਾਲਜ ਕੈਂਪਸ ਵਿਚ ਆ ਕੇ ਪ੍ਰੋਗਰਾਮ ਲਈ ਐਂਟਰੀ ਪਾਸ ਪ੍ਰਾਪਤ ਕਰ ਸਕਦੇ ਹਨ ।
ਪਿਛਲੀ ਖ਼ਬਰ ਦੁਕਾਨਾਂ ਅੱਗੇ ਮੁਨਿਆਦ ਪੁੱਗ ਚੁੱਕੇ ਰੁੱਖ ਲੋਕਾਂ ਦਾ ਕਰ ਰਹੇ ਨੁਕਸਾਨ ਅਗਲੀ ਖ਼ਬਰ ਸੰਘ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸ਼ਸਤਰ ਪੂਜਨ ਤੇ ਪਥ ਸੰਚਲਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।