26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮਸੀਹ ਤਾਲੀਮ ਸਲਾਨਾ ‘ਖੇਡ ਦਿਵਸ’ ਦੌਰਾਨ ਪਿੰਡ ਮੁਸਤਫਾਬਾਦ ਜੱਟਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਤਿੱਬੜ, 25 ਅਕਟੂਬਰ (ਸੋਹਨ ਮਲਿਕ)-ਸੰਤਨੀ ਤਰੀਜਾ ਕੈਥੋਲਿਕ ਚਰਚ ਸੋਹਲ ਵਿਖੇ ਤਲੀਮ ਦੇ ਵਿਦਿਆਰਥੀਆਂ ਲਈ ਸਾਲਾਨਾ ਖੇਡ ਦਿਵਸ ਫਾਦਰ ਜ਼ੋਨ ਜੋਰਜ ਅਤੇ ਸਿਸਟਰ ਦਿਵਿਆ ਦੀ ਅਗਵਾਈ ਹੇਠ ਮਨਾਇਆ ਗਿਆ । ਖੇਡ ਦਿਵਸ ’ਚ ਇਲਾਕੇ ਦੇ 800 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ ।

ਸੰਤਨੀ ਤਰੀਜਾ ਕੈਥੋਲਿਕ ਚਰਚ ਸੋਹਲ ਵਿਖੇ ਕਰਵਾਏ ਮੁਕਾਬਲੇ ’ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਫਾਦਰ ਜ਼ੋਨ ਜੋਰਜ ਅਤੇ ਹੋਰ। ਤਸਵੀਰ: ਸੋਹਨ ਮਲਿਕ 26-10-2026
ਤਿੱਬੜ, 25 ਅਕਟੂਬਰ (ਸੋਹਨ ਮਲਿਕ)-ਸੰਤਨੀ ਤਰੀਜਾ ਕੈਥੋਲਿਕ ਚਰਚ ਸੋਹਲ ਵਿਖੇ ਤਲੀਮ ਦੇ ਵਿਦਿਆਰਥੀਆਂ ਲਈ ਸਾਲਾਨਾ ਖੇਡ ਦਿਵਸ ਫਾਦਰ ਜ਼ੋਨ ਜੋਰਜ ਅਤੇ ਸਿਸਟਰ ਦਿਵਿਆ ਦੀ ਅਗਵਾਈ ਹੇਠ ਮਨਾਇਆ ਗਿਆ । ਖੇਡ ਦਿਵਸ ’ਚ ਇਲਾਕੇ ਦੇ 800 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ । ਇਨ੍ਹਾਂ ਮੁਕਾਬਲਿਆਂ ’ਚ ਪਿੰਡ ਮੁਸਤਫਾਬਾਦ ਜੱਟਾਂ ਦੇ ਵਿਦਿਆਰਥੀਆਂ ਆਇਤ ਮਲਿਕ, ਸਮਰ, ਸਾਹਿਲ ਮਲਿਕ, ਜੋਏ ਮਲਿਕ ਤੇ ਮਨਰਾਜ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ । ਇਸ ਮੌਕੇ ਸਿ. ਅਲਿਜਬੱਤ, ਸਿ. ਐਨਸ, ਸਿ. ਰਿੰਪੀ, ਮੁਨਾਦ ਸਹਿਬਾਨ, ਪੈਰਿਸ ਕੌਂਸਲ ਦੇ ਪ੍ਰਧਾਨ ਮਿ. ਜੋਨ ਰਣੀਆਂ, ਮੈਡਮ ਰਾਖਲ ਸਰਪੰਚ ਤਰੀਜਾ ਨਗਰ, ਮੈਡਮ ਰੋਜ਼, ਸੁਲੇਮਾਨ ਮਲਿਕ ਤੇ ਸਾਰੇ ਮਸੀਹ ਤਲੀਮ ਦੇ ਅਧਿਆਪਕ ਹਾਜ਼ਰ ਸਨ । ਇਸ ਮੌਕੇ ਚਰਚ ਦੇ ਫਾਦਰ ਸਾਹਿਬ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ ।
ਪਿਛਲੀ ਖ਼ਬਰ ਗਗਨ ਮਹਾਜਨ ਸਨਾਤਨ ਸੇਵਾ ਸਮਿਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਬਣੇ ਅਗਲੀ ਖ਼ਬਰ ਤਿਉਹਾਰਾਂ ਦੇ ਦਿਨਾਂ ’ਚ ਗੁਰਦਾਸਪੁਰ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਵਪਾਰੀਆਂ ਦੇ ਚਿਹਰਿਆਂ ’ਤੇ ਖਿੜੀ ਖੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।