ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਤਾਰਾਗੜ੍ਹ, 24 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਪੁਰਾਣਾ ਵਿਖੇ ਡਾ: ਕੇ. ਡੀ ਪਠਾਨਕੋਟ ਵਲੋਂ ਮੁਫਤ ਜਾਂਚ ਕੈਂਪ ਲਗਾਇਆ ਗਿਆ l ਜਿਸ ਵਿਚ ਇਲਾਕੇ ਦੇ ਲਗਪਗ 300 ਮਰੀਜ਼ਾਂ ਦੀ ਡਾਕਟਰਾਂ ਦੀ ਟੀਮ ਵਲੋਂ ਮੁਫਤ ਜਾਂਚ ਕੀਤੀ ਅਤੇ ਦਵਾਈ ਦਿੱਤੀ ਗਈ l ਡਾਕਟਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਸਪਤਾਲ ਵਿਚ ਲੇਟੈਸਟ ਤਕਨਾਲੋਜੀ ਨਾਲ ਅੱਖਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਵਿਚ ਅੱਖਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਜਿਵੇਂ ਕਾਲਾ ਮੋਤੀਆ, ਸਫੈਦ ਮੋਤੀਆ ਅਤੇ ਪਰਦੇ ਆਦਿ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ।
ਅਜੀਤ ਡੈਸਕ
25-10-2026