22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੁਰਾਣਾ ਸ਼ਾਲਾ ਵਿਖੇ ਕੈਸ਼ ਕਾਊਂਟਰ ਬੰਦ ਰੱਖ ਕੇ ਕੀਤੀ ਮੁਕੰਮਲ ਹੜਤਾਲ

ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਪੈਨਸ਼ਨਰ ਮੁਲਾਜਮ ਸਾਂਝਾ ਫਰੰਟ ਪੰਜਾਬ ਤੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਪਾਵਰਕਾਮ ਦੀ ਸਬ ਡਵੀਜਨ ਪੁਰਾਣਾ ਸ਼ਾਲਾ ਵਿਖੇ ਸਮੂਹ ਮੁਲਾਜਮਾਂ ਨੇ ਗੁਰਦੇਵ ਸਿੰਘ ਪ੍ਰਧਾਨ ਟੀ. ਐਸ.

ਅਜੀਤ ਡੈਸਕ 22-10-2026
ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਪੈਨਸ਼ਨਰ ਮੁਲਾਜਮ ਸਾਂਝਾ ਫਰੰਟ ਪੰਜਾਬ ਤੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਪਾਵਰਕਾਮ ਦੀ ਸਬ ਡਵੀਜਨ ਪੁਰਾਣਾ ਸ਼ਾਲਾ ਵਿਖੇ ਸਮੂਹ ਮੁਲਾਜਮਾਂ ਨੇ ਗੁਰਦੇਵ ਸਿੰਘ ਪ੍ਰਧਾਨ ਟੀ.ਐਸ.ਯੂ ਪੁਰਾਣਾ ਸ਼ਾਲਾ ਦੀ ਪ੍ਰਧਾਨਗੀ ਹੇਠ ਕੈਸ਼ ਕਾਉਂਟਰ ਬੰਦ ਰੱਖ ਕੇ ਮੁਕੰਮਲ ਹੜਤਾਲ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ, ਰਣਜੀਤ ਸਿੰਘ ਟੋਨਾ ਤੇ ਗੁਰਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰ ਮੁਲਾਜਮ ਸਾਂਝਾ ਫਰੰਟ ਤੇ ਸਾਂਝਾ ਤਾਲਮੇਲ ਕਮੇਟੀ ਨਾਲ 18 ਸਤੰਬਰ ਨੂੰ ਮੀਟਿੰਗ ਕਰਕੇ ਕੁਝ ਮੰਗਾਂ ’ਤੇ ਹਾਂ ਪੱਖੀ ਹੁੰਗਾਰਾ ਭਰਿਆ ਸੀ ਅਤੇ ਅਕਤੂਬਰ ਦੇ ਪਹਿਲੇ ਹਫਤੇ ਦੁਬਾਰਾ ਮੀਟਿੰਗ ਕਰਨ ਨੂੰ ਕਿਹਾ ਸੀ। ਜਿਸ ਤੋਂ ਪੰਜਾਬ ਸਰਕਾਰ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਮੰਗਾਂ ਲਾਗੂ ਨਾ ਕੀਤੀਆਂ ਤਾਂ 22 ਅਕਤੂਬਰ ਨੂੰ ਵੀ ਮੁਕੰਮਲ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਮਲਾਜਮ ਅੱਜ ਦੀ ਹੜਤਾਲ ਤੋਂ ਬਾਹਰ ਰਹੇ ਹਨ, ਉਹ 22 ਅਕਤੂਬਰ ਦੀ ਸਮੂਹਿਕ ਛੁੱਟੀ ਵਿਚ ਸ਼ਾਮਿਲ ਹੋਣ ਤਾਂ ਜੋ ਪੰਜਾਬ ਸਰਕਾਰ ਤੋਂ ਮੁਲਾਜਮ, ਪੈਨਸ਼ਨਰਾਂ ਦੀਆਂ ਮੰਗਾਂ ਮੰਨਵਾਈਆਂ ਜਾ ਸਕਣ। ਇਸ ਮੌਕੇ ਅਸ਼ਵਨੀ ਕੁਮਾਰ, ਗੁਰਦਿਆਲ ਸਿੰਘ, ਜਸਪਾਲ ਸਿੰਘ ਸੈਣੀ, ਬਲਜੀਤ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕਲਰਕ, ਇੰਜੀ. ਜੋਗਾ ਸਿੰਘ, ਇੰਜੀ. ਗੁਰਪ੍ਰੀਤ ਸਿੰਘ ਅਤੇ ਇੰਜੀ. ਲਾਭ ਸਿੰਘ ਆਦਿ ਹਾਜਰ ਸਨ ।
ਪਿਛਲੀ ਖ਼ਬਰ ਤੇਜਾ ਕਲਾਂ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਕੱਲ੍ਹ ਮਨਾਇਆ ਜਾਵੇਗਾ ਅਗਲੀ ਖ਼ਬਰ ਡਾ. ਸਤਵਿੰਦਰ ਸਿੰਘ ਵਲੋਂ ਜਥਿਆਂ ਦਾ ਸਨਮਾਨ ਤੇ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਦਾ ਸ਼ੁਕਰਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।