22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡੀ.ਡੀ.ਆਈ ਸਕੂਲ ਪਿੰਡੀ ਵਿਖੇ ਸਪੋਰਟਸ ਡੇਅ ਦਾ ਆਗਾਜ਼

ਫਤਿਹਗੜ੍ਹ ਚੂੜੀਆਂ, 21 ਅਕਤੂਬਰ (ਐਮ ਐਸ ਫੁੱਲ)- ਡੀ. ਡੀ.

ਅਜੀਤ ਡੈਸਕ 22-10-2026
ਫਤਿਹਗੜ੍ਹ ਚੂੜੀਆਂ, 21 ਅਕਤੂਬਰ (ਐਮ ਐਸ ਫੁੱਲ)- ਡੀ.ਡੀ.ਆਈ ਸਕੂਲ ਪਿੰਡ ਪਿੰਡੀ ਵਿਖੇ ਸਪੋਰਟਸ ਡੇਅ ਦਾ ਆਯੋਜਨ ਕੀਤਾ ਗਿਆ। ਖੇਡ ਮੁਕਾਬਲਿਆਂ ਦੀ ਸ਼ੁਰੂਆਤ ਗੁਬਾਰੇ ਛੱਡ ਕੇ ਕੀਤੀ ਗਈ। ਸਮਾਗਮ ਦਾ ਉਦਘਾਟਨ ਸਕੂਲ ਦੇ ਐੱਮ.ਡੀ. ਇੰਦਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਸਵਲੀਨ ਭਾਟੀਆ, ਡਾਇਰੈਕਟਰ ਐਕਮੀ ਭਾਟੀਆ ਤੇ ਵਾਈਸ ਪ੍ਰਿੰਸੀਪਲ ਪੂਜਨ ਵਲੋਂ ਸਮੂਹ ਸਟਾਫ ਦੀ ਹਾਜ਼ਰੀ ਵਿਚ ਕੀਤਾ ਗਿਆ। ਸਪੋਰਟਸ ਡੇਅ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਕ੍ਰਿਕਟ, ਵਾਲੀਬਾਲ, ਸਾਈਕਲਿੰਗ, ਬੈਡਮਿੰਟਨ, ਖੋ-ਖੋ ਤੇ ਦੌੜਾਂ ਸਮੇਤ ਵੱਖ-ਵੱਖ ਖੇਡ ਮੁਕਾਬਲਿਆਂ ’ਚ ਹਿੱਸਾ ਲਿਆ। ਐੱਮ.ਡੀ. ਇੰਦਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਸਵਲੀਨ ਭਾਟੀਆ ਨੇ ਕਿਹਾ ਕਿ ਡੀ.ਡੀ.ਆਈ ਸਕੂਲ ਵਿਚ ਹਰ ਸਾਲ ਸਪੋਰਟਸ ਡੇ ਕਰਵਾਇਆ ਜਾਂਦਾ ਹੈ, ਜਿਸ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।
ਪਿਛਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਬੀ.ਪੀ.ਈ.ਓ. ਬਟਾਲਾ-2 ਤੇ ਦਫਤਰੀ ਅਮਲੇ ਨੂੰ ਮੁਸ਼ਕਿਲਾਂ ਸੰਬੰਧੀ ਜਾਣੂ ਕਰਵਾਇਆ ਅਗਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੇ ਯੂਥ ਫੈਸਟੀਵਲ ’ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।