ਸੜਕ ਹਾਦਸੇ ’ਤ 20 ਸਾਲਾ ਨੌਜਵਾਨ ਦੀ ਮੌਤ
ਗੁਰਦਾਸਪੁਰ, 20 ਅਕਤੂਬਰ (ਚੱਕਰਾਜਾ)-ਗਾਹਲੜੀ ਤੋਂ ਦੋਰਾਂਗਲਾ ਨੂੰ ਜਾਂਦੀ ਸੜਕ ’ਤੇ ਪਿੰਡ ਠੁੰਡੀ ਨੇੜੇ ਅੱਜ ਵਾਪਰੇ ਸੜਕ ਹਾਦਸੇ ਵਿਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਆਪਣੀ ਭੂਆ ਪਿੰਡ ਠੁੰਡੀ ਤੋਂ ਵਾਪਸ ਆਪਣੇ ਪਿੰਡ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੰਡ ਨੇੜੇ ਹੀ ਸੜਕ ’ਤੇ ਸਾਹਮਣੇ ਤੋਂ ਆ ਰਹੀ ਇਕ ਸਕਾਰਪੀਓ ਕਾਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ।
ਅਜੀਤ ਡੈਸਕ
21-10-2026