21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਟਾਲਾ ’ਚ ਵੱਖ-ਵੱਖ ਥਾਈਂ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਬਟਾਲਾ ਦੀ ਪੋਲੀਟੈਕਨਿਕ ਕਾਲਜ ਦੀ ਗਰਾਊਂਡ ’ਚ ਮਨਾਏ ਦੁਸਹਿਰਾ ਮੌਕੇ ਵੱਡੀ ਗਿਣਤੀ ’ਚ ਲੋਕ ਪਹੁੰਚੇ

ਬਟਾਲਾ, 20 ਅਕਤੂਬਰ (ਸਤਿੰਦਰ ਸਿੋਂਘ)-ਬਟਾਲਾ ਸ਼ਹਿਰ ’ਚ ਦੁਸਹਿਰਾ ਪੂਰੇ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ, ਆਸ ਪਾਸ ਦੇ ਵਸਨੀਕਾਂ ਨੇ ਹੁੰਮ ਹੁੰਮਾ ਕੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਸਥਾਨਕ ਪੋਲੀਟੈਕਨਿਕ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਮਹਾਂਵੀਰ ਦੁਸਹਿਰਾ ਕਮੇਟੀ ਵਲੋਂ ਕਰਵਾਏ ਦੁਸਹਿਰਾ ਸਮਾਗਮ ’ਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮਹੰਤ ਅਮਿਤ ਸ਼ਾਹ, ਗਗਨ ਮਹੰਤ ਤੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਸਖਸ਼ੀਅਤਾਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਦੁਸਹਿਰੇ ਮੌਕੇ ਪਹੁੰਚੇ ਉਦੇਵੀਰ ਸਿੰਘ ਰੰਧਾਵਾ ਦਾ ਸਨਮਾਨ ਕਰਦੇ ਐਡਵੋਕੇਟ ਅਮਨਦੀਪ ਜੈਂਤੀਪੁਰ, ਪਵਨ ਕੁਮਾਰ ਪੰਮਾ ਤੇ ਹੋਰ। ਤਸਵੀਰ : ਜਤਿੰਦਰ ਕੱਦ, ਵਨੀਤ ਗੋਇਲ 21-10-2026

ਬਟਾਲਾ, 20 ਅਕਤੂਬਰ (ਸਤਿੰਦਰ ਸਿੋਂਘ)-ਬਟਾਲਾ ਸ਼ਹਿਰ ’ਚ ਦੁਸਹਿਰਾ ਪੂਰੇ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ, ਆਸ ਪਾਸ ਦੇ ਵਸਨੀਕਾਂ ਨੇ ਹੁੰਮ ਹੁੰਮਾ ਕੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਸਥਾਨਕ ਪੋਲੀਟੈਕਨਿਕ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਮਹਾਂਵੀਰ ਦੁਸਹਿਰਾ ਕਮੇਟੀ ਵਲੋਂ ਕਰਵਾਏ ਦੁਸਹਿਰਾ ਸਮਾਗਮ ’ਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮਹੰਤ ਅਮਿਤ ਸ਼ਾਹ, ਗਗਨ ਮਹੰਤ ਤੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਸਖਸ਼ੀਅਤਾਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਵਲੋਂ ਲੰਕਾ ’ਤੇ ਜਿੱਤ ਦੇ ਸੰਦਰਭ ’ਚ ਮਨਾਇਆ ਜਾਂਦਾ ਦੁਸਹਿਰਾ ਸਾਨੂੰ ਚੰਗਿਆਈ ਤੇ ਉੱਚ ਕਦਰਾਂ-ਕੀਮਤਾਂ ’ਤੇ ਚੱਲਣ ਦੀ ਸੇਧ ਦਿੰਦਾ ਹੈ। ਇਹ ਤਿਉਹਾਰ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਲੋਕਾਂ ਨੂੰ ਭਾਈਚਾਰਕ ਸਾਂਝ, ਏਕਤਾ ਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 6 ਸਾਲਾਂ ਦੇ ਰਿਕਾਰਡ ਨੂੰ ਤੋੜਿਆ ਹੈ। ਰਾਵਣ ਦਹਿਣ ਮੌਕੇ ਪੂਰਾ ਸਟੇਡੀਅਮ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਰਾਮ ਲੀਲਾ ਕਮੇਟੀਆਂ ਵਿਚੋਂ ਪਹਿਲੇ ਸਥਾਨ ’ਤੇ ਰਹੀ ਝਾਕੀ ਨੂੰ 1 ਲੱਖ, ਦੂਸਰੇ ਸਥਾਨ ਵਾਲੀ ਨੂੰ 51 ਹਜ਼ਾਰ ਤੇ ਤੀਸਰੇ ਸਥਾਨ ’ਤੇ ਰਹੀ ਝਾਕੀ ਨੂੰ 31 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ, ਚੇਅਰਮੈਨ ਯਸ਼ਪਾਲ ਚੌਹਾਨ, ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਮਾਨਿਕ ਮਹਿਤਾ, ਆਸ਼ੂ ਗੋਇਲ, ਅਮਨ ਸ਼ਿੰਗਾਰੀ, ਅੰਕੁਸ਼ ਮਹਿਤਾ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਚੇਅਰਮੈਨ ਕਿਰਪਾਲ ਸਿੰਘ ਉਦੋਵਾਲੀ, ਚੇਅਰਮੈਨ ਹਰਸ ਮਹਾਜਨ, ਪਰਦੀਪ ਕੁਮਾਰ, ਮਿੱਤਰਮਾਨ ਸਿੰਘ, ਰੋਹਿਤ ਸਹਿਦੇਵ, ਕੰਚਨ ਚੌਹਾਨ, ਆਜਾਦਵਿੰਦਰ ਸਿੰਘ, ਵਿਜੇ ਸੋਨੀ, ਆਸ਼ੂ ਸਚਦੇਵਾ, ਧੀਰਜ ਕੁਮਾਰ, ਲਾਇਨ ਰਾਜੀਵ ਵਿੱਗ, ਪ੍ਰਧਾਨ ਵੀਨੂੰ ਕਾਹਲੋਂ, ਕਰਨ ਦਾਸ ਸੰਧੂ, ਸਤੀਸ਼ ਕੁਮਾਰ, ਵਰੁਣ ਸ਼ਰਮਾ, ਅਤੁਲ ਮਹਾਜਨ, ਚੰਦਰ ਸ਼ੇਖਰ, ਸੋਨੂੰ ਭਗਤ, ਦੀਪਕ ਕੁਮਾਰ, ਸੁਨੀਲ ਕੁਮਾਰ ਨੀਟਾ, ਪ੍ਰਭਜੀਤ ਸਿੰਘ, ਸੰਜੀਵ ਕੁਮਾਰ, ਰਜਿੰਦਰ ਚੌਹਾਨ, ਅਮਰੀਕ ਸਿੰਘ ਨੰਬਰਦਾਰ, ਗੁਰਜੀਤ ਸਿੰਘ, ਸ੍ਰੀ ਲਾਟੀ, ਸ੍ਰੀ ਸੈਮੀ, ਮਨਜਿੰਦਰ ਚੌਹਾਨ, ਕੁਨਾਲ ਸ਼ਰਮਾ ਆਦਿ ਹਾਜ਼ਰ ਸਨ। ਡੀ. ਏ. ਵੀ. ਕਾਲਜ ਦੀ ਗਰਾਉਂਡ ’ਚ ਉਤਸ਼ਾਹ ਨਾਲ ਮਨਾਇਆ ਗਰੀਨ ਦੁਸਹਿਰਾ ਉਦੇਵੀਰ ਸਿੰਘ ਰੰਧਾਵਾ ਅਤੇ ਐਡਵੋਕੇਟ ਅਮਨਦੀਪ ਜੈਂਤੀਪੁਰ ਮੁੱਖ ਮਹਿਮਾਨ ਵਜੋਂ ਪਹੁੰਚੇ ਬਟਾਲਾ, (ਹਰਦੇਵ ਸਿੰਘ ਸੰਧੂ)-ਸਥਾਨਕ ਡੀ.ਏ.ਵੀ ਕਾਲਜ ਦੀ ਗਰਾਉਂਡ ’ਚ ਦੁਸਹਿਰੇ ਦੇ ਤਿਉਹਾਰ ਸ਼੍ਰੀ ਅਚਲੇਸ਼ਵਰ ਧਾਮ ਦੇ ਮੁੱਖ ਟਰੱਸਟੀ ਪਵਨ ਕੁਮਾਰ ਪਮਾ ਦੀ ਅਗਵਾਈ ’ਚ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਨੌਜਵਾਨ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਤੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸ਼ਿਰਕਤ ਕਰਕੇ ਰਾਵਣ ਦਹਨ ਕੀਤਾ। ਇਸ ਜਗ੍ਹਾ ’ਤੇ ਪ੍ਰਬੰਧਕਾਂ ਨੇ ਗਰੀਨ ਦੁਸਹਿਰਾ ਮਨਾਇਆ 
ਕਿਸੇ ਕਿਸਮ ਦੀ ਆਤਿਸਬਾਜ਼ੀ ਦੀ ਵਰਤੋਂ ਨਹੀਂ ਕੀਤੀ ਗਈ। ਪਰ ਲੋਕਾਂ ਵਲੋਂ ਇਸ ਖੁਸ਼ੀ ਦੇ ਮਾਹੌਲ ਨੂੰ ਹੋਰ ਦੁਗਨਾ ਕਰਨ ਵਾਸਤੇ ਆਪਣੇ ਚੁਬਾਰਿਆਂ ’ਤੇ ਆਤਿਸਬਾਜ਼ੀ ਚਲਾਈ ਗਈ, ਜੋ ਕਿ ਪੂਰਾ ਇਕ ਘੰਟਾ ਲਗਾਤਾਰ ਚਲਦੀ ਰਹੀ। ਮੁੱਖ ਮਹਿਮਾਨ ਉਦੇਵੀਰ ਸਿੰਘ ਰੰਧਾਵਾ ਅਤੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਸਾਨੂੰ ਇਹ ਦੁਸਹਿਰਾ ਮਨਾਉਣ ਲਈ ਕਈ ਅੜਚਨਾਂ ਦਾ ਸਾਹਮਣਾ ਕਰਨਾ ਪਿਆ, ਪਰ ਬਟਾਲਾ ਨਿਵਾਸੀਆਂ ਨੇ ਸਾਂਝੀਵਾਲਤਾ ਦਾ ਸਬੂਤ ਦਿੰਦਿਆਂ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਹੈ। ਇਸ ਮੌਕੇ ਰਾਮ ਲੀਲਾ ਕਮੇਟੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਅਸ਼ਵਨੀ ਸੇਖੜੀ, ਸੁਖਦੇਵ ਸਿੰਘ ਬਾਜਵਾ ਕੌਸਲਰ, ਭੁਪਿੰਦਰ ਸਿੰਘ ਬਾਬਾ ਕੌਸਲਰ, ਕਸਤੂਰੀ ਲਾਲ ਕੌਸਲਰ, ਸੰਨੀ ਬੱਬਰ, ਜਗਜੋਤ ਸਿੰਘ ਸੰਧੂ, ਵਰਿੰਦਰ ਸ਼ਰਮਾ, ਬੱਬੀ ਸੇਖੜੀ, ਭੁਪਿੰਦਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
ਦੁਸਹਿਰਾ ਸ਼੍ਰੀ ਹਰਗੋਬਿੰਦਪੁਰ ਵਿਖੇ ਧੂਮ-ਧਾਮ ਨਾਲ ਮਨਾਇਆ
ਬਟਾਲਾ, (ਸਤਿੰਦਰ ਸਿੰਘ)- ਦੁਸ਼ਹਿਰਾ ਦਾ ਤਿਉਹਾਰ ਸ੍ਰੀ ਹਰਗੋਬਿੰਦਪੁਰ ਵਿਖੇ ਪ੍ਰਧਾਨ ਨਵਦੀਪ ਸਿੰਘ ਪੰਨੂ ਦੀ ਅਗਵਾਈ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ। ਇਸ ਮੌਕੇ ਸਾਬਕਾ ਵਿਧਾਇਕ ਲਾਡੀ ਤੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲਮਿਲ ਕੇ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਤੇ ਚੰਗੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਡੀ ਮੁਹਿੰਮ ਵਿੱਢੀ ਗਈ ਹੈ, ਜੋ ਸਫਲਤਾ ਵਾਲੇ ਪਾਸੇ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇਕਬਾਲ ਮਸੀਹ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਵਿੰਦਰ ਮਿਸ਼ਰਪੁਰਾ, ਐਨਆਰਆਈ ਜਤਿੰਦਰ ਸਿੰਘ ਧਾਲੀਵਾਲ, ਸਰਪੰਚ ਗੁਰਜਿੰਦਰ ਸਿੰਘ ਛਾਪਿਆਂਵਾਲੀ, ਸਰਪੰਚ ਬਾਊ ਕਲੇਰ, ਸਾਹਿਬ ਸਿੰਘ ਸਰਪੰਚ ਘੱਸ, ਗੁਰਮੀਤ ਸਿੰਘ ਪੰਨੂ ਸਰਪੰਚ, ਜਗਜੀਵਨ ਸਿੰਘ ਸਰਪੰਚ ਬਹੁਤ, ਗੁਰਮੁਖ ਸਿੰਘ ਐਮ.ਸੀ., ਕੌਸਲਰ ਮਨਜੀਤ ਕੌਰ, ਕੌਂਸਲਰ ਬਲਵਿੰਦਰ ਕੌਰ, ਕੌਂਸਲਰ ਜੀਵਨ ਜੋਤੀ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਕੁਲਵੰਤ ਸਿੰਘ, ਕੌਂਸਲਰ ਹਰਜਿੰਦਰ ਕੌਰ, ਕੌਂਸਲਰ ਪਰਮਿੰਦਰ ਕੌਰ, ਕੌਂਸਲਰ ਗੁਰਮੁਖ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਸੈਣੀ, ਹਰਦੇਵ ਸਿੰਘ ਪੰਨੂ, ਮਨਜਿੰਦਰ ਸਿੰਘ ਪੰਨੂ, ਜਸਬੀਰ ਸਿੰਘ ਟਰਾਂਸਪੋਰਟ, ਹਰਦੀਪ ਸਿੰਘ ਸੈਣੀ, ਜਸ਼ਨ ਚੀਮਾ, ਰਾਜੂ ਕੈਨੇਡਾ, ਦਲਬਾਗ ਸਿੰਘ ਧਾਲੀਵਾਲ, ਸਤਨਾਮ ਸਿੰਘ ਤਲਵਾੜਾ, ਅਨੂਪ ਸਿੰਘ ਬਗੋ, ਮਨਜੀਤ ਸਿੰਘ ਆਦਿ ਹਾਜ਼ਰ ਸਨ।
ਘੁਮਾਣ ਵਿਖੇ ਦੁਸਹਿਰਾ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਘੁਮਾਣ, (ਬੰਮਰਾਹ, ਬਾਵਾ)-ਦੁਸਹਿਰਾ ਘੁਮਾਣ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਦੁਸਹਿਰਾ ਕਮੇਟੀ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਜ ਦੀ ਅਗਵਾਈ ’ਚ ਸਮੁੱਚੀ ਕਮੇਟੀ ਵਲੋਂ ਸਰਕਾਰੀ ਸਕੂਲ ਲੜਕੇ ਘੁਮਾਣ ਦੇ ਖੇਡ ਮੈਦਾਨ ’ਚ ਰਾਵਣ ਦਾ ਪੁਤਲਾ ਬਣਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ’ਚ ਨਸ਼ਿਆਂ ਨੂੰ ਖਤਮ ਕਰਨ ਲਈ ਵੱਡਾ ਯਤਨ ਕੀਤਾ ਹੈ, ਜੋ ਕਿ ਹਾਲੇ ਵੀ ਜਾਰੀ ਹੈ। ਇਸ ਤਿਉਹਾਰ ’ਤੇ ਸਾਨੂੰ ਸਾਰਿਆਂ ਨੂੰ ਨਸ਼ਿਆਂ ਵਰਗੇ ਕੋਹੜ ਨੂੰ ਖਤਮ ਕਰਕੇ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਵੱਡਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਆਗੂਆਂ ਨੇ ਡਾਕਟਰ ਹਰਜਿੰਦਰ ਸਿੰਘ ਜੱਜ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਤਿਉਹਾਰ ਮੌਕੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ’ਚ ‘ਆਪ’ ਆਗੂਆਂ ਨੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਚੇਅਰਮੈਨ ਨਿਸ਼ਾਨ ਸਿੰਘ ਬੋਲੇਵਾਲ, ਡਾਕਟਰ ਕੇ.ਜੇ. ਸਿੰਘ, ਡਾਕਟਰ ਅਰਸ਼ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਨਸ਼ਾ ਮੁਕਤੀ ਮੋਰਚਾ, ਜਤਿੰਦਰ ਸਿੰਘ ਭਰਥ ਜਰਮਨੀ, ਅੰਮ੍ਰਿਤਪਾਲ ਸਿੰਘ ਸੋਹੀ, ਬੱਬੂ ਟੀਵੀ ਐਸ ਘੁਮਾਣ, ਹਰਬੰਸ ਸਿੰਘ ਘੁਮਾਣ ਸਾ. ਸਰਪੰਚ, ਪ੍ਰਧਾਨ ਪਰਲੋਕ ਸਿੰਘ, ਸਰਪੰਚ ਗੁਰਮੇਜ ਸਿੰਘ ਮਡਿਆਲਾ, ਸਾਬਕਾ ਸਰਪੰਚ ਬਲਰਾਮ ਸਿੰਘ ਬਰਿਆਰ,  ਹਰਮੀਤ ਸਿੰਘ ਸੰਧੂ, ਸ਼ਮਸ਼ੇਰ ਸਿੰਘ ਲੇਹਲ ਪੀਏ ਡਾਕਟਰ ਕੇ.ਜੇ. ਸਿੰਘ, ਗੁਰਜੰਟ ਸਿੰਘ ਜੰਟਾ ਯੂਐਸਏ, ਸਰਵਣ ਸਿੰਘ ਕਲਸੀ, ਗੁਰਮੰਗਤ ਸਿੰਘ ਮੱਲ੍ਹੀ, ਤਿਲਕ ਰਾਜ ਪੱਪੂ ਪ੍ਰਧਾਨ, ਨੰਬਰਦਾਰ ਲਾਭ ਸਿੰਘ, ਅੰਮ੍ਰਿਤ ਮਡਿਆਲਾ, ਗੁਰਪ੍ਰੀਤ ਸਿੰਘ ਵਿਰਕ ਕੈਨੇਡਾ, ਸੁਖਰਾਜ ਸਿੰਘ ਲਾਲੀ, ਹਰਵਿੰਦਰ ਸਿੰਘ ਪੰਨੂ ਖੁਜਾਲਾ, ਠੇਕੇਦਾਰ ਚਰਨਜੀਤ ਸਿੰਘ, ਮੁਕੰਦ ਲਾਲ, ਸੁਖਜਿੰਦਰ ਸਿੰਘ ਪੰਡੋਰੀ, ਦਲਜੀਤ ਸਿੰਘ ਬੱਬੂ, ਗੁਰਿੰਦਰ ਸਿੰਘ ਗੋਰਾ, ਗੁਰਮੀਤ ਸਿੰਘ ਬੌਬੀ, ਸੁਖਜਿੰਦਰ ਸਿੰਘ ਹੀਰਾ, ਹਰਪ੍ਰੀਤ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਕਾਮਰੇਡ ਹਰਦੀਪ ਸਿੰਘ ਪੰਡੋਰੀ, ਸੁਰਿੰਦਰ ਸਿੰਘ ਗੋਲਡੀ, ਮਲਕੀਤ ਸਿੰਘ ਗਿਆਨੀ, ਗੁਰਮੀਤ ਸਿੰਘ ਪੰਨੂ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਵਿੰਦਰ ਸਿੰਘ ਮਿਸ਼ਰਪੁਰਾ, ਜਗਜੀਵਨ ਸਿੰਘ ਅਰਾਈਆਂਵਾਲ, ਸਰਪੰਚ ਨਿਰਵੈਰ ਸਿੰਘ ਦਕੋਹਾ, ਮਾਸਟਰ ਮਨਪ੍ਰੀਤ ਸਿੰਘ ਕਾਹਲੋਂ, ਗੁਰਿੰਦਰ ਸਿੰਘ ਬੁੱਜਿਆਂਵਾਲੀ ਆਦਿ ਹਾਜ਼ਰ ਸਨ।
ਧਿਆਨਪੁਰ ’ਚ ਉਤਸ਼ਾਹ ਨਾਲ ਮਨਾਇਆ ਦੁਸਹਿਰਾ
ਧਿਆਨਪੁਰ, (ਕੁਲਦੀਪ ਸਿੰਘ ਸੋਨੂੰ)-ਧਿਆਨਪੁਰ ਵਿਚ ਸ੍ਰੀ ਬਾਵਾ ਲਾਲ ਮੰਦਰ ਦੇ ਪੂਜਨੀਕ ਮਹੰਤ ਸ੍ਰੀ ਸ੍ਰੀ 1008 ਰਾਮ ਸੁੰਦਰ ਦਾਸ ਦੇਵ ਅਚਾਰੀਆ ਦੇ ਆਸ਼ੀਰਵਾਦ ਦੇ ਨਾਲ ਰਾਮ ਲੀਲਾ ਕਲੱਬ ਧਿਆਨਪੁਰ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਾਂਝੇ ਸਹਿਯੋਗ ਦੇ ਨਾਲ ਬੜੀ ਧੂਮ-ਧਾਮ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਮੰਦਿਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਬੰਧੀ ਮੰਦਰ ਦੇ ਮੁੱਖ ਸੇਵਾਦਾਰ ਅਤੇ ਰਾਮਲੀਲਾ ਕਲੱਬ ਦੇ ਸਰਪ੍ਰਸਤ ਬਾਊ ਜਗਦੀਸ਼ ਰਾਜ ਅਤੇ ਪ੍ਰਧਾਨ ਪਰਮ ਸੁਨੀਲ ਸਿੰਘ ਲੱਡੂ ਧਿਆਨਪੁਰ ਨੇ ਦੱਸਿਆ ਕਿ ਇਸ ਪਾਵਨ ਤਿਉਹਾਰ ਨੂੰ ਲੰਮੇ ਸਮੇਂ ਤੋ ਧਿਆਨਪੁਰ ਦੇ ਲੋਕਾਂ ਨੇ ਸਾਂਝੇ ਰੂਪ ਵਿਚ ਆਪਸੀ ਭਾਈਚਾਰਾ ਸਾਂਝ ਕਾਇਮ ਕਰਦੇ ਹੋਏ ਮਨਾਇਆ ਜਾਂਦਾ ਹੈ। ਅੱਜ ਵੱਖ-ਵੱਖ ਰਾਮਲੀਲਾ ਦੀਆਂ ਝਾਕੀਆਂ ਨੇ ਸਮੁੱਚੇ ਸ਼ਰਧਾਲੂਆਂ ਦਾ ਮਨ ਮੋਹ ਲਿਆ ਹੈ। ਭਗਵਾਨ ਰਾਮ ਜੀ ਅਤੇ ਰਾਵਣ ਦੀ ਸੈਨਾ ਵਿਚ ਯੁੱਧ ਨੂੰ ਬਹੁਤ ਹੀ ਸੋਹਣੇ ਅੰਦਾਜ ਵਿਚ ਦਿਖਾਇਆ ਗਿਆ ਹੈ, ਜਿਸ ਵਿਚ ਭਗਵਾਨ ਰਾਮ ਦੀ ਜਿੱਤ ’ਤੇ ਰਾਵਣ ਦੀ ਹਾਰ ਨੂੰ ਦਿਖਾ ਕੇ ਇਹ ਸੰਦੇਸ਼ ਦਿੱਤਾ ਗਿਆ ਕਿ ਸੱਚ ਹਮੇਸ਼ਾ ਹੀ ਜਿੱਤਦਾ ਹੈ। ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਅਤੇ ਪ੍ਰਧਾਨ ਪਰਮਸੁਨੀਲ ਸਿੰਘ ਲੱਡੂ ਧਿਆਨਪੁਰ ਨੇ ਕਿਹਾ ਕਿ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਦੁਸਹਿਰੇ ’ਤੇ ਧਿਆਨਪੁਰ ਦੀ ਵਿਸਾਲ ਗਰਾਉਡ ਦੇ ਵਿਚ ਸ਼ਾਮ ਢਲਣ ਸਮੇਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆ ਨੂੰ ਅੱਗ ਲਗਾ ਦਿੱਤੀ ਗਈ। ਇਸ ਸਮੇਂ ਮੰਦਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਅਸ਼ਵਨੀ ਕੁਮਾਰ ਐਮ.ਡੀ., ਸਰਪੰਚ ਕਮਲ ਜੋਤ ਉਦੋਵਾਲੀ, ਵਿਕਰਮ ਪੁੰਜ ਮੋਟਰ, ਅਨਿਲ ਧਿਆਨਪੁਰ, ਕੁਲਵੰਤ ਸਿੰਘ ਮੰਮਣ ਟੀ.ਵੀ. ਸੈਂਟਰ ਵਾਲੇ, ਸਨੀ ਮੰਮਣ ਹਮਾਰਾ ਪੰਪ ਰਾਏਚੱਕ ਵਾਲੇ, ਕੈਲਾਸ ਚੰਦਰ, ਲਾਲਾ ਬਿੰਟੋ, ਰਜੀਸ਼ ਕੁਮਾਰ, ਸੰਜੀਵ ਬਾਜਵਾ, ਵਿਸ਼ਨੂੰ, ਲੱਕੀ, ਵਿਨਸੂ ਪੰਡਤ, ਸਿੰਦਾ ਟੇਲਰ, ਅੰਮ੍ਰਿਤ ਕੁਮਾਰ, ਡਿੰਪਲ, ਮੈਂਬਰ ਪੰਚਾਇਤ ਕਮਲ ਕੁਮਾਰ, ਅਵਤਾਰ ਸਿੰਘ, ਸਲੀਮ ਮਸੀਹ, ਵੀਨਾ ਕੁਮਾਰੀ, ਵੀਨਾ ਰਾਣੀ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਸਪਾਲ, ਰਜੇਸ਼ ਕੁਮਾਰ, ਡਾਕਟਰ ਕਸ਼ਮੀਰ ਮਸੀਹ, ਕਾਕਾ ਮਸ਼ੀਹ, ਮਦਨ ਮਸੀਹ, ਰਮੇਸ਼ ਮਸੀਹ ਅਤੇ ਮੱਖਣ ਮਸੀਹ ਆਦਿ ਹਾਜ਼ਰ ਸਨ।
ਧਾਰੀਵਾਲ ਮਿੱਲ ਗਰਾਊਂਡ ਵਿਖੇ ਧੂਮ-ਧਾਮ ਨਾਲ ਮਨਾਇਆ ਦੁਸਹਿਰਾ
ਧਾਰੀਵਾਲ, (ਸਵਰਨ ਸਿੰਘ/ਲਖਬੀਰ ਸਿੰਘ ਖੁੰਡਾ)-ਧਾਰੀਵਾਲ ਮਿੱਲ ਗਰਾਊਂਡ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਕੰਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਕਾਦੀਆਂ (ਸ਼੍ਰੋਮਣੀ ਅਕਾਲੀ ਦਲ), ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ, ਐਡਵੋਕੇਟ ਜਗਰੂਪ ਸਿੰਘ ਸੇਖਵਾਂ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਰਾਵਣ, ਮੇਘ ਨਾਥ ਅਤੇ ਕੁਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ । ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰੀ ਤੇ ਮੇਲੇ ਦਾ ਆਨੰਦ ਮਾਣਿਆ। ਹਲਕਾ ਇੰਚਾਰਜ ਅਕਾਲੀ ਦਲ ਕੰਵਲਪ੍ਰੀਤ ਸਿੰਘ ਕਾਕੀ ਨੇ ਦੁਸਹਿਰਾ ਕਮੇਟੀ ਨੂੰ 51000 ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪ੍ਰਸਤ ਕੁਲਦੀਪ ਸਿੰਘ ਟੋਨੀ, ਪ੍ਰਧਾਨ ਹਨੀ ਮਹਾਜਨ, ਨਗਰ ਕੌਸਿਲ ਪ੍ਰਧਾਨ ਅਸ਼ਵਨੀ ਦੁੱਗਲ, ਸੰਜੀਵ ਸੋਨੀ, ਐਡਵੋਕੇਟ ਰਾਕੇਸ਼ ਰਣੀਆਂ, ਤਹਿਸੀਲਦਾਰ ਅਰਵਿੰਦ ਸਲਵਾਨ, ਜਤਿੰਦਰ ਜੱਜ, ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਰਿਆੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਾਬਾ ਨੱਥਾ ਸਿੰਘ, ਅਭਿਜੀਤ ਸਿੰਘ ਅਭੀ, ਨਗਰ ਕੌਸਲ ਮੀਤ ਪ੍ਰਧਾਨ ਗੀਤਾ ਗਿੱਲ, ਸਾਬਕਾ ਐਮ.ਸੀ. ਇੰਦਰਿਆਸ ਹੰਸ, ਵਿਪਨ ਮਹਾਜਨ, ਗੁਰਜੀਤ ਸਿੰਘ ਮਿੰਟਾ ਚੀਮਾ, ਪ੍ਰਗਟ ਸਿੰਘ ਬੱਲ, ਸੁਰਜੀਤ ਸਿੰਘ ਬਾਜਵਾ, ਰੌਕੀ ਮਹਿਰਾ ਆਦਿ ਹਾਜ਼ਰ ਸਨ।
ਰਾਮਾ ਡਰਾਮਾਟਿਕ ਕਲੱਬ ਹਰਚੋਵਾਲ ਵਲੋਂ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਹਰਚੋਵਾਲ, (ਰਣਜੋਧ ਸਿੰਘ ਭਾਮ/ਢਿੱਲੋਂ)-ਰਾਮਾ ਡਰਾਮਾਟਿਕ ਕਲੱਬ ਹਰਚੋਵਾਲ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਹਰਚੋਵਾਲ ਵਿਖੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ।  ਇਹ ਤਿਉਹਾਰ ਸਾਨੂੰ ਸੱਚਾਈ ਦੇ ਰਾਹ ’ਤੇ ਚੱਲਣ, ਹੰਕਾਰ ਤੇ ਬੁਰਾਈਆਂ ਦਾ ਤਿਆਗ ਕਰਨ ਤੇ ਸਮਾਜ ਵਿੱਚ ਆਪਸੀ ਪਿਆਰ ਤੇ ਭਾਈਚਾਰਾ ਕਾਇਮ ਰੱਖਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਮੰਗਤ ਰਾਮ ਪ੍ਰਧਾਨ, ਰਮਨ ਕੁਮਾਰ, ਅਜੇ ਕੁਮਾਰ, ਸ਼ਿਵ ਕੁਮਾਰ, ਕੈਪਟਨ ਧਰਮਿੰਦਰ ਸਿੰਘ ਸਰਪੰਚ ਹਰਚੋਵਾਲ, ਗੁਰਿੰਦਰਪਾਲ ਸਿੰਘ ਸਾਬੀ, ਸੇਵਾ ਮੁਕਤ ਇੰਸ. ਰਣਜੋਧ ਸਿੰਘ ਪੱਡਾ, ਸੁਖਚੈਨ ਸਿੰਘ ਸੈਕਟਰੀ, ਕੁਲਦੀਪ ਸਿੰਘ ਮੂੜ, ਰਜੀਵ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਪਵਨ ਕੁਮਾਰ, ਸੰਦੀਪ ਕੁਮਾਰ, ਸਹਿਲ ਕੁਮਾਰ, ਵਿਨੋਦ ਕੁਮਾਰ, ਨਰਿੰਦਰ ਸਿੰਘ, ਮਿੱਤਰਪਾਲ ਸਿੰਘ ਆਦਿ ਸੱਜਣ ਹਾਜ਼ਰ ਸਨ। ਸਮੂਹ ਹਾਜ਼ਰੀਨ ਨੇ ਦੁਸਹਿਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਦੁਸਹਿਰਾ ਕਾਹਨੂੰਵਾਨ ਵਿਖੇ ਧੂਮ-ਧਾਮ ਨਾਲ ਮਨਾਇਆ
ਕਾਹਨੂੰਵਾਨ, (ਨਿਸ਼ਾਨ ਸਿੰਘ ਚਾਹਲ)-ਤਿਉਹਾਰ ਦੁਸਹਿਰੇ ਨੂੰ ਅੱਜ ਦੇਸ਼ ਭਰ ਦੀ ਤਰ੍ਹਾਂ ਕਸਬਾ ਕਾਹਨੂੰਵਾਨ ਵਿਖੇ ਵੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੁਸਹਿਰਾ ਗਰਾਊਂਡ ’ਚ ਮੇਘਨਾਦ ਤੇ ਰਾਵਣ ਦੇ ਆਦਮਕੱਦ ਪੁਤਲੇ ਸਜਾਏ ਗਏ, ਜਿਨ੍ਹਾਂ ਨੂੰ ਦੇਰ ਸ਼ਾਮ ਅੱਗ ਦੀ ਭੇਟ ਕਰ ਦਿੱਤਾ ਗਿਆ। ਦੁਸਹਿਰਾ ਮੇਲੇ ਦੌਰਾਨ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ ਤੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਦੁਸਹਿਰਾ ਕਮੇਟੀ ਨੂੰ 50 ਹਜ਼ਾਰ ਰੁਪਏ ਤੇ ਕਰਵਾਏ ਗਏ ਕਬੱਡੀ ਮੁਕਾਬਲੇ ’ਚ ਭਾਗ ਲੈ ਰਹੀਆਂ ਦੋਵਾਂ ਟੀਮਾਂ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸਰਪੰਚ ਸਤਨਾਮ ਸਿੰਘ ਸੈਣੀ, ਹਰਮਨਵੀਰ ਸਿੰਘ ਸੈਣੀ, ਪੰਚ ਦਲੇਰ ਸਿੰਘ ਸੈਣੀ, ਦੁਸ਼ਹਿਰਾ ਕਮੇਟੀ ਪ੍ਰਧਾਨ ਠਾਕੁਰ ਪ੍ਰਦੀਪ ਸਿੰਘ, ਸਾਬਕਾ ਸਰਪੰਚ ਠਾਕਰ ਆਫ਼ਤਾਬ ਸਿੰਘ, ਇੰਦਰਜੀਤ ਸਿੰਘ ਜਕੜੀਆ, ਸਤਨਾਮ ਸਿੰਘ ਮਠੋਣ, ਅਨਿਲ ਤਿਵਾੜੀ, ਸੀਨੀਅਰ ਆਪ ਆਗੂ ਠਾਕਰ ਤਰਸੇਮ ਸਿੰਘ, ਮਨਮੋਹਨ ਸਿੰਘ ਗਿੱਲ, ਮਨਪ੍ਰੀਤ ਸਿੰਘ ਸੈਣੀ, ਕੋਚ ਬਿਕਰਮਜੀਤ ਸਿੰਘ ਵਡਾਲਾ ਗ੍ਰੰਥੀਆਂ, ਡਾ. ਪੰਮੂ, ਠਾਕੁਰ ਸੁਨੀਲ ਸਿੰਘ ਆਦਿ ਹਾਜ਼ਰ ਸਨ।
ਭੈਣੀ ਮੀਆਂ ਖਾਂ, ਕੋਟ ਖਾਨ ਮੁਹੰਮਦ ਤੇ ਤੁਗਲਵਾਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਭੈਣੀ ਮੀਆਂ ਖਾਂ, (ਜਸਬੀਰ ਸਿੰਘ ਬਾਜਵਾ)-ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ’ਚ ਦੁਸਹਿਰੇ ਦਾ ਪਾਵਨ ਤਿਉਹਾਰ  ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਸਬਾ ਭੈਣੀ ਮੀਆਂ ਖਾਂ, ਕੋਟ ਖਾਨ ਮੁਹੰਮਦ ਤੇ ਤੁਗਲਵਾਲ ਵਿਖੇ ਇਲਾਕੇ ਦੇ ਲੋਕਾਂ ਵਲੋਂ ਤਿਉਹਾਰ ’ਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਕਸਬਾ ਭੈਣੀ ਮੀਆਂ ਖਾਂ ਵਿਖੇ ਦੁਸਹਿਰੇ ਦੀਆਂ ਖੁਸ਼ੀਆਂ ’ਚ ਸ਼ਾਮਿਲ ਹੋਣ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਿਉਹਾਰ ਲੋਕਾਂ ਨੂੰ ਸੱਚਾਈ, ਇਮਾਨਦਾਰੀ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਸ: ਬਾਜਵਾ ਨੇ ਆਜ਼ਾਦ ਸਪੋਰਟਸ ਕਲੱਬ ਭੈਣੀ ਮੀਆਂ ਖਾਂ ਨੂੰ 2 ਲੱਖ ਰੁਪਏ ਦੇ ਕੇ ਮਾਲੀ ਮਦਦ ਕੀਤੀ। ਇਸ ਮੌਕੇ ਭਾਰੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।
ਡੇਰਾ ਬਾਬਾ ਨਾਨਕ ਵਿਖੇ ਨਵਯੁਵਕ ਡਰਾਮਾਟਿਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ
ਡੇਰਾ ਬਾਬਾ ਨਾਨਕ, (ਹੀਰਾ ਸਿੰਘ ਮਾਂਗਟ)-ਨਵਯੁਵਕ ਡਰਾਮਾਟਿਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨਾਂ ਵਲੋਂ ਰਾਵਣ ਦੇ ਬੁੱਤ ਨੂੰ ਅਗਨੀ ਦਿਖਾਈ ਗਈ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ-ਪੀਰਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਕਾਂਗਰਸੀ ਆਗੂ ਮਹਿੰਗਾ ਰਾਮ ਗਰੀਬ, ਕਲੱਬ ਦਾ ਪ੍ਰਧਾਨ ਵਿਜੇ ਕੁਮਾਰ ਵਿੱਗ, ਦਵਿੰਦਰਪਾਲ ਸਿੰਘ ਪਾਲੀ ਬੇਦੀ, ਪਵਨ ਕੁਮਾਰ ਪੰਮਾ, ਰਾਜ ਕੁਮਾਰ, ਸਾਬਕਾ ਕੌਂਸਲਰ ਤਰਲੋਚਨ ਸਿੰਘ ਤੋਚੀ, ਹੀਰਾ ਲਾਲ ਜੰਡਿਆਲ, ਜਨਕ ਰਾਜ ਮਹਾਜਨ, ਮੈਨੇਜਰ ਰਤਨ ਪਾਲ, ਮੋਹਨ ਲਾਲ ਸਪੋਲੀਆ, ਦੀਪਕ ਸ਼ਰਮਾ, ਈਸ਼ਵਰ ਪ੍ਰਸਾਦ, ਕਪਲ ਧਵਨ, ਗੋਰੂ ਹਾਂਡਾ ਤੇ ਬਾਲ ਕ੍ਰਿਸ਼ਨ ਆਦਿ ਹਾਜ਼ਰ ਸਨ। 
ਫ਼ਤਹਿਗੜ੍ਹ ਚੂੜੀਆਂ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਦੁਸਹਿਰਾ 
- ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਫ਼ਤਹਿਗੜ੍ਹ ਚੂੜੀਆਂ, (ਐਮ.ਐਸ. ਫੁੱਲ, ਅਵਤਾਰ ਸਿੰਘ ਰੰਧਾਵਾ)-ਫ਼ਤਹਿਗੜ੍ਹ ਚੂੜੀਆਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਤੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਸੰਗਤਾਂ ਨੂੰ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਗਗਨਦੀਪ ਸਿੰਘ ਰੰਧਾਵਾ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਰਾਜੀਵ ਸ਼ਰਮਾ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਐਸ.ਐਚ.ਓ. ਰਾਜਵਿੰਦਰ ਕੌਰ ਘਣੀਆਂ, ਐਸ.ਐਚ.ਓ. ਗੁਰਬਿੰਦਰ ਸਿੰਘ ਢਿੱਲੋਂ ਫ਼ਤਹਿਗੜ੍ਹ ਚੂੜੀਆਂ, ਨਰੇਸ਼ ਕੁਮਾਰ ਸੋਢੀ, ਪ੍ਰਧਾਨ ਜੁਗਲ ਡੋਗਰਾ, ਕਪਿਲ ਸ਼ਰਮਾ, ਮਾਧਵ ਬੇਦੀ, ਹਰੀਸ਼ ਅਰੋੜਾ, ਡਾਕਟਰ ਮੰਗਲ ਸਿੰਘ ਬਦੇਸ਼ਾ, ਸ਼ਹਿਰੀ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ, ਸਾਬਕਾ ਕੌਂਸਲਰ ਮਲੂਕ ਸਿੰਘ ਹਵੇਲੀਆਂ, ਸਰਪੰਚ ਬਲਜਿੰਦਰ ਸਿੰਘ ਕਿਲਾ ਦੇਸਾ ਸਿੰਘ, ਗੋਪੀ ਲਾਲਾ ਨੰਗਲ, ਸੰਜੀਵ ਕੁਮਾਰ, ਆਪ ਆਗੂ ਲਖਵਿੰਦਰ ਸਿੰਘ ਸੰਘੇੜਾ, ਮੁਖਵਿੰਦਰ ਸਿੰਘ, ਸਰਬਜੀਤ ਸਿੰਘ ਘਣੀਏ ਕੇ ਬਾਂਗਰ, ਜਗਜੀਤ ਸਿੰਘ ਜੱਗੀ ਆਜਮਪੁਰ, ਹਰਪ੍ਰੀਤ ਸਿੰਘ ਕੋਟ ਖਜ਼ਾਨਾ ਤੇ ਨਗੇਸ਼ ਬਾਵਾ ਆਦਿ ਸਮੇਤ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੌਰਾਨ ਜੋਬਨ ਰੰਧਾਵਾ ਨੇ ਆਖਿਆ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਬੁਰਾਈ ਦਾ ਤਿਆਗ ਕਰਕੇ ਸੱਚਾਈ ਤੇ ਅੱਛਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। 
ਡੇਰਾ ਬਾਬਾ ਨਾਨਕ ਵਿਖੇ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ
ਡੇਰਾ ਬਾਬਾ ਨਾਨਕ, (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)-ਅੱਜ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਵਲੋਂ ਰਾਵਣ ਦੇ ਬੁੱਤ ਨੂੰ ਅਗਨੀ ਦਿਖਾਈ ਗਈ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਹਮੇਸ਼ਾ ਹੀ ਨੇਕੀ ਦੀ ਜਿੱਤ ਹੁੰਦੀ ਆਈ ਹੈ ਤੇ ਬਦੀ ਦਾ ਅੰਤ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਪੀਰਾਂ ਦੇ ਤਿਉਹਾਰ ਇਸੇ ਤਰ੍ਹਾਂ ਰਲਮਿਲ ਕੇ ਇਕੱਠਿਆਂ ਮਨਾਉਣੇ ਚਾਹੀਦੇ ਹਨ। ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇਂ ਬਲਵਿੰਦਰ ਸਿੰਘ ਹਰੂਵਾਲ ਪ੍ਰਧਾਨ ਰਾਈਸ ਮਿੱਲਰਜ਼ ਐਸੋਸ਼ੀਏਸ਼ਨ ਪੰਜਾਬ, ਕਲੱਬ ਦੇ ਪ੍ਰਧਾਨ ਬਲਦੇਵ ਰਾਜ ਡਾਇਮੰਡ, ਪ੍ਰਧਾਨ ਰਜੇਸ਼ ਕੁਮਾਰ ਬਿੱਟਾ, ਬਲਵਿੰਦਰ ਸਿੰਘ ਗੁਰਾਇਆ, ਮਾਸਟਰ ਜੋਗਿੰਦਰਪਾਲ ਬੇਦੀ, ਦਲਜੀਤ ਸੋਨੀ, ਅੰਗਰੇਜ਼ ਸਿੰਘ, ਕੰਵਲਜੀਤ ਮਰਦ, ਪ੍ਰਵੀਨ ਮਹਾਜਨ, ਰਕੇਸ਼ ਕੁਮਾਰ, ਮੂਲ ਰਾਜ ਭੱਟੀ, ਰਿਸ਼ੂ ਕੁਮਾਰ, ਹੈਪੀ ਸ਼ਰਮਾ, ਜੈ ਮਹਾਜਨ ਆਦਿ ਹਾਜ਼ਰ ਸਨ।
ਰਾਵਣ ਦਾ ਪੁਤਲਾ ਸ੍ਰੀ ਰਾਮ ਦੇ ਅਗਨੀ ਬਾਣ ਨਾਲ ਦਹਿਣ ਹੋਣ ਤੋਂ ਬਾਅਦ ਰਾਮ ਭਗਤਾਂ ਮਨਾਈਆਂ ਖੁਸ਼ੀਆਂ
ਕਲਾਨੌਰ, (ਪੁਰੇਵਾਲ)-ਸਥਾਨਕ ਕਸਬੇ ਦੇ ਸ਼ਿਵ ਮੰਦਿਰ ਪਾਰਕ ’ਚ ਸ੍ਰੀ ਰਾਮ ਨਾਟਕ ਕਲੱਬ ਤੇ ਸ਼ੂਰਜਵੰਸ਼ੀ ਰਾਮ ਨਾਟਕ ਕਲੱਬ ਦੀ ਅਗਵਾਈ ਹੇਠ ਕੀਤੇ ਗਏ ਦੁਸਹਿਰਾ ਸਮਾਗਮ ’ਚ ਸੂਰਜ ਛਿਪਦਿਆਂ ਹੀ ਸ੍ਰੀ ਰਾਮ ਚੰਦਰ ਜੀ ਦੇ ਅਗਨੀ ਬਾਣ ਨਾਲ ਰਾਵਣ ਦੇ ਪੁਤਲਿਆਂ ਦਾ ਦਹਿਣ ਹੋਇਆ। ਉਪਰੰਤ ਰਾਮ ਭਗਤਾਂ ਵਲੋਂ ਜੈ ਸ੍ਰੀ ਰਾਮ ਦੇ ਨਾਅਰੇ ਲਗਾ ਕੇ ਖੁਸ਼ੀਆਂ ਮਨਾਈਆਂ ਗਈਆਂ। ਕਲਾਨੌਰ ’ਚ ਰਾਵਣ ਦੀਆਂ ਦੋ ਮੂਰਤੀਆਂ ਲਗਾਈਆਂ ਗਈਆਂ ਸਨ। ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਰਣਜੇਤ ਸਿੰਘ ਬਾਠ, ਟੀਮ ਭਗਵਾਨਪੁਰ ਵਲੋਂ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਆਦਿ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ, ਜਿਨ੍ਹਾਂ ਦਾ ਦੁਸਹਿਰਾ ਕਮੇਟੀ ਅਤੇ ਰਾਮਲੀਲਾ ਕਲੱਬ ਦੇ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ’ਤੇ ਹੋਰਨਾਂ ਬੁਲਾਰਿਆਂ ਤੋਂ ਇਲਾਵਾ ਜਥੇ. ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮਨੁੱਖ ਨੂੰ ਆਪਣੇ ਅੰਦਰ ਛਿਪੇ ਰਾਵਣ ਨੂੰ ਖਤਮ ਕਰਨ ਦੀ ਲੋੜ ਹੈ ਤੇ ਮਨੁੱਖ ਨੂੰ ਨੇਕੀ ’ਤੇ ਚਲਦਿਆਂ ਚੰਗੇ ਕੰਮ ਕਰਨੇ ਚਾਹੀਦੇ ਹਨ। ਐੱਮ.ਪੀ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਪਿਛਲੀ ਖ਼ਬਰ ਸੜਕ ਹਾਦਸੇ ’ਤ 20 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਗੁਰਦਾਸਪੁਰ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।