20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਏ.ਐਂਡ.ਐਮ. ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਡਾਂਡੀਆ ਮੁਕਾਬਲਾ

ਪਠਾਨਕੋਟ, 19 ਅਕਤੂਬਰ (ਸੰਧੂ)-ਏ. ਐਂਡ.

ਮੁਕਾਬਲੇ ’ਚ ਹਿੱਸਾ ਲੈਂਦੇ ਹੋਏ ਵਿਦਿਆਰਥੀ । ਤਸਵੀਰ: ਸੰਧੂ 20-10-2026
ਪਠਾਨਕੋਟ, 19 ਅਕਤੂਬਰ (ਸੰਧੂ)-ਏ.ਐਂਡ.ਐਮ. ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਸੱਭਿਆਚਾਰਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਅੰਤਰ-ਕਲਾਸ ਡਾਂਡੀਆ ਮੁਕਾਬਲਾ ਕਰਵਾਇਆ । ਰਵਾਇਤੀ ਪੁਸ਼ਾਕਾਂ ਵਿਚ ਸੱਜੇ ਵਿਦਿਆਰਥੀਆਂ ਨੇ ਮਨਮੋਹਕ ਡਾਂਡੀਆ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮੋਹਿਤ ਕਰ ਦਿੱਤਾ । ਰੰਗੀਨ ਪੁਸ਼ਾਕਾਂ, ਤਾਲਬੱਧ ਕਦਮਾਂ ਤੇ ਸੁਰੀਲੇ ਸੰਗੀਤ ਨੇ ਸਮਾਗਮ ਦੇ ਸ਼ਾਨਦਾਰ ਮਾਹੌਲ ਨੂੰ ਹੋਰ ਵੀ ਵਧਾ ਦਿੱਤਾ । ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਭਾਰਤੀ ਸੱਭਿਆਚਾਰ ਤੇ ਲੋਕ ਪਰੰਪਰਾਵਾਂ ’ਚ ਆਪਣੀ ਦਿਲਚਸਪੀ ਨੂੰ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕੀਤਾ । ਸਕੂਲ ਦੇ ਚੇਅਰਮੈਨ ਅਕਸ਼ੈ ਮਹਾਜਨ, ਵਾਈਸ ਚੇਅਰਮੈਨ ਨਮਨ ਮਹਾਜਨ, ਪ੍ਰਿੰਸੀਪਲ ਮੰਜੂ ਸਿੰਘ ਅਤੇ ਵਾਈਸ ਪ੍ਰਿੰਸੀਪਲ ਅਰਮਿੰਦਰ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ’ਚ ਆਤਮ-ਵਿਸ਼ਵਾਸ, ਰਚਨਾਤਮਿਕਤਾ, ਟੀਮ ਭਾਵਨਾ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਵਿਕਾਸ ਕਰਦੀਆਂ ਹਨ ।
ਪਿਛਲੀ ਖ਼ਬਰ ਕਰਾਟੇ ਮੁਕਾਬਲੇ ’ਚ ਅਰਨਵ ਨੇ ਸੋਨ ਤਗਮਾ ਜਿੱਤ ਕੇ ਪਠਾਨਕੋਟ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਕਾਂਗਰਸ ਤੇ ਭਾਜਪਾ ਨੂੰ ਛੱਡ ਕੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।