17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੀਪਾਂਸ਼ੂ ਘਈ ਬਣੇ ਪੰਜਾਬ ਭਾਜਪਾ ਪਬਲੀਸਿਟੀ ਸੈੱਲ ਦੇ ਕਨਵੀਨਰ, ਵਰਕਰਾਂ ’ਚ ਖੁਸ਼ੀ ਦੀ ਲਹਿਰ

ਪਠਾਨਕੋਟ, 16 ਅਕਤੂਬਰ (ਸੁਮਿਤ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾਈ ਲੀਡਰਸ਼ਿਪ ਵੱਲੋਂ ਇੱਕ ਅਹਿਮ ਫੈਸਲਾ ਲੈਂਦਿਆਂ ਪਠਾਨਕੋਟ ਦੇ ਨੌਜਵਾਨ ਆਗੂ ਦੀਪਾਂਸ਼ੂ ਘਈ ਨੂੰ ਪੰਜਾਬ ਭਾਜਪਾ ਦੇ ਪਬਲੀਸਿਟੀ ਸੈੱਲ ਦਾ ਸੂਬਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸੰਗਠਨ ਮਹਾਮੰਤਰੀ ਸ੍ਰੀਨਿਵਾਸਲੂ ਦੀ ਸਹਿਮਤੀ ਨਾਲ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ ।

ਅਜੀਤ ਡੈਸਕ 17-10-2026
ਪਠਾਨਕੋਟ, 16 ਅਕਤੂਬਰ (ਸੁਮਿਤ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾਈ ਲੀਡਰਸ਼ਿਪ ਵੱਲੋਂ ਇੱਕ ਅਹਿਮ ਫੈਸਲਾ ਲੈਂਦਿਆਂ ਪਠਾਨਕੋਟ ਦੇ ਨੌਜਵਾਨ ਆਗੂ ਦੀਪਾਂਸ਼ੂ ਘਈ ਨੂੰ ਪੰਜਾਬ ਭਾਜਪਾ ਦੇ ਪਬਲੀਸਿਟੀ ਸੈੱਲ ਦਾ ਸੂਬਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸੰਗਠਨ ਮਹਾਮੰਤਰੀ ਸ੍ਰੀਨਿਵਾਸਲੂ ਦੀ ਸਹਿਮਤੀ ਨਾਲ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ । ਦੀਪਾਂਸ਼ੂ ਘਈ ਦੀ ਇਸ ਨਿਯੁਕਤੀ ਨਾਲ ਪਠਾਨਕੋਟ ਸਮੇਤ ਪੂਰੇ ਪੰਜਾਬ ਦੇ ਭਾਜਪਾ ਵਰਕਰਾਂ ਤੇ ਸਮਰਥਕਾਂ ’ਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ। ਇਸ ਮੌਕੇ ਸਾਹਿਲ ਮਲਹੋਤਰਾ ਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਦੀਪਾਂਸ਼ੂ ਘਈ ਨੂੰ ਸ਼ਾਨਦਾਰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੀ ਇਸ ਨਵੀਂ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਸਾਹਿਲ ਮਲਹੋਤਰਾ ਨੇ ਕਿਹਾ ਕਿ ਦੀਪਾਂਸ਼ੂ ਘਈ ਦੀ ਨਿਯੁਕਤੀ ਨਾਲ ਪਾਰਟੀ ਦੇ ਨੌਜਵਾਨ ਵਰਕਰਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਇਸ ਦੌਰਾਨ ਬਲਰਾਜ ਕਾਟਲ, ਵਿਕਾਸ ਸ਼ਰਮਾ, ਹਿਮਾਂਸ਼ੂ ਘਈ, ਗੌਰਵ ਸ਼ਰਮਾ, ਵਰੁਣ ਅਤੇ ਵਿਕਾਸ ਮਹਾਜਨ ਸਮੇਤ ਕਈ ਹੋਰ ਪਤਵੰਤੇ ਆਗੂਆਂ ਅਤੇ ਸਮਰਥਕਾਂ ਨੇ ਵੀ ਦੀਪਾਂਸ਼ੂ ਘਈ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ।
ਪਿਛਲੀ ਖ਼ਬਰ ਘਰੋਟਾ ਵਿਚ ਭਾਵੁਕ ਪ੍ਰਸੰਗ ਨਾਲ ਹੋਇਆ ਭਰਤ ਮਿਲਾਪ, ਭਗਤੀਮਈ ਮਾਹੌਲ ਵਿਚ ਉਮੜੇ ਸ਼ਰਧਾਲੂ ਅਗਲੀ ਖ਼ਬਰ ਮਾਂ ਵੈਸ਼ਨੋ ਦੇਵੀ ਕਲੱਬ ਮਜੀਰੀ ਜੱਟਾਂ ਵਲੋਂ ਸਾਲਾਨਾ ਜਗਰਾਤਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।