18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅੱਡਾ ਚੌਂਕ ਘੁਮਾਣ ’ਚ ਵੱਡੇ-ਵੱਡੇ ਟੋਏ ਹਾਦਸਿਆਂ ਨੂੰ ਦੇ ਰਹੇ ਸੱਦਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਅਣਗਹਿਲੀਆਂ ਕਾਰਨ ਸੜਕਾਂ ’ਤੇ ਪਏ ਵੱਡੇ ਵੱਡੇ ਟੋਏ

ਘੁਮਾਣ, 16 ਅਕਤੂਬਰ (ਬੰਮਰਾਹ)-ਕਸਬਾ ਘੁਮਾਣ ਬਹੁਤ ਹੀ ਪਵਿੱਤਰ ਤੇ ਇਤਿਹਾਸਕ ਕਸਬਾ ਹੋਣ ਕਰਕੇ ਜਿੱਥੇ ਇਸ ਨੂੰ 40-45 ਪਿੰਡਾਂ ਦਾ ਹੈੱਡਕੁਆਰਟਰ ਮੰਨਿਆ ਜਾਂਦਾ ਹੈ, ਉੱਥੇ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਘੁਮਾਣ ਦੀ ਧਰਤੀ ਨੂੰ ਨਤਮਸਤਕ ਹੋਣ ਪੁੱਜਦੀਆਂ ਹਨ, ਪਰ ਪਿਛਲੇ ਕੁਝ ਸਮੇਂ ਤੋਂ ਅੱਡਾ ਚੌਂਕ ਘੁਮਾਣ ’ਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਅਣਗਹਿਲੀ ਕਾਰਨ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਵਿਭਾਗ ਦੇ ਮੁਲਾਜ਼ਮਾਂ ਵਲੋਂ ਜਿੱਥੇ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਇਪਾਂ ਪਾਉਣ ਲਈ ਟੋਏ ਕੱਢੇ ਹੋਏ ਸਨ, ਪਰ ਉਨ੍ਹਾਂ ਨੂੰ ਦੁਬਾਰਾ ਸਹੀ ਢੰਗ ਨਾਲ ਪੂਰਿਆ ਨਹੀਂ ਗਿਆ।

ਅਜੀਤ ਡੈਸਕ 17-10-2026
ਘੁਮਾਣ, 16 ਅਕਤੂਬਰ (ਬੰਮਰਾਹ)-ਕਸਬਾ ਘੁਮਾਣ ਬਹੁਤ ਹੀ ਪਵਿੱਤਰ ਤੇ ਇਤਿਹਾਸਕ ਕਸਬਾ ਹੋਣ ਕਰਕੇ ਜਿੱਥੇ ਇਸ ਨੂੰ 40-45 ਪਿੰਡਾਂ ਦਾ ਹੈੱਡਕੁਆਰਟਰ ਮੰਨਿਆ ਜਾਂਦਾ ਹੈ, ਉੱਥੇ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਘੁਮਾਣ ਦੀ ਧਰਤੀ ਨੂੰ ਨਤਮਸਤਕ ਹੋਣ ਪੁੱਜਦੀਆਂ ਹਨ, ਪਰ ਪਿਛਲੇ ਕੁਝ ਸਮੇਂ ਤੋਂ ਅੱਡਾ ਚੌਂਕ ਘੁਮਾਣ ’ਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਅਣਗਹਿਲੀ ਕਾਰਨ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਵਿਭਾਗ ਦੇ ਮੁਲਾਜ਼ਮਾਂ ਵਲੋਂ ਜਿੱਥੇ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਇਪਾਂ ਪਾਉਣ ਲਈ ਟੋਏ ਕੱਢੇ ਹੋਏ ਸਨ, ਪਰ ਉਨ੍ਹਾਂ ਨੂੰ ਦੁਬਾਰਾ ਸਹੀ ਢੰਗ ਨਾਲ ਪੂਰਿਆ ਨਹੀਂ ਗਿਆ। ਇਥੋਂ ਤੱਕ ਕਿ ਨਵੀਆਂ ਬਣੀਆਂ ਸੜਕਾਂ ਨੂੰ ਤੋੜਿਆ ਜਾ ਰਿਹਾ ਹੈ। ਵੱਡੇ-ਵੱਡੇ ਟੋਏ ਪੁੱਟ ਕੇ ਵਿਭਾਗ ਦੇ ਮੁਲਾਜ਼ਮ ਆਪਣਾ ਕੰਮ ਕਰਕੇ ਚਲੇ ਜਾਂਦੇ ਹਨ, ਪਰ ਇਹ ਟੋਏ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦੇ ਹਨ। ਅੱਡਾ ਚੌਕ ਘੁਮਾਣ ਵਿਚ ਬਟਾਲਾ ਰੋਡ ’ਤੇ ਜਿੱਥੇ ਬੱਸਾਂ ਦਾ ਕਾਫੀ ਆਉਣ-ਜਾਣ ਹੈ। ਇਸ ਜਗ੍ਹਾ ’ਤੇ ਵੱਡੇ-ਵੱਡੇ ਦੋ ਟੋਏ ਪਏ ਹੋਏ ਹਨ, ਜਿਸ ਨਾਲ ਅਨੇਕਾਂ ਹਾਦਸੇ ਹੋ ਚੁੱਕੇ ਹਨ, ਪਰ ਕਿਸੇ ਵੀ ਅਧਿਕਾਰੀ ਵਲੋਂ ਭਾਵੇਂ ਉਹ ਵਾਟਰ ਸਪਲਾਈ ਵਿਭਾਗ ਦਾ ਹੋਵੇ ਜਾਂ ਲੋਕ ਨਿਰਮਾਣ ਵਿਭਾਗ ਦਾ, ਕਿਸੇ ਨੇ ਸਾਰ ਨਹੀਂ ਲਈ, ਜਿਸ ਕਰ ਕੇ ਇਹ ਟੋਏ ਹੋਰ ਡੂੰਘੇ ਹੁੰਦੇ ਜਾ ਰਹੇ ਹਨ ਅਤੇ ਹਾਦਸੇ ਵੀ ਵਧ ਰਹੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਟੋਇਆਂ ਨੂੰ ਪੂਰਿਆ ਜਾਵੇ ਤਾਂ ਜੋ ਹਾਦਸੇ ਹੋਣ ਤੋਂ ਬਚਾ ਹੋ ਸਕੇ।
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ’ਚ ਵਿਦਿਆਰਥੀਆਂ ਦੇ ਗਿਆਨ ’ਚ ਵਾਧੇ ਲਈ ਮੁਕਾਬਲੇ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਸਵ: ਮਾਤਾ ਸਵਰਨ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।