ਦੋ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ * ਘਟਨਾ ਸਥਾਨ ਤੋਂ ਪੁਲਿਸ ਥਾਣਾ ਮਹਿਜ਼ 700 ਮੀਟਰ ਦੂਰੀ ’ਤੇ
ਤਾਰਾਗੜ੍ਹ, 14 ਅਕਤੂਬਰ (ਸੋਹਨ ਲਾਲ)-ਬੀਤੇ ਦਿਨੀਂ ਕਸਬਾ ਤਾਰਾਗੜ੍ਹ ਪੁਰਾਣਾ ਦੀ ਇਕ ਬਜ਼ੁਰਗ ਮਹਿਲਾ ਦੀਆਂ ਦੁਪਹਿਰ ਤਕਰੀਬਨ ਤਿੰਨ, ਸਾਢੇ ਤਿੰਨ ਵਜੇ 2 ਮੋਟਰਸਾਈਕਲ ਲੁਟੇਰੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ । ਜਾਣਕਾਰੀ ਦਿੰਦੇ ਹੋਏ ਉਕਤ ਬਜ਼ੁਰਗ ਮਹਿਲਾ ਚੰਪਾ ਦੇਵੀ (80) ਨੇ ਦੱਸਿਆ ਕਿ ਉਹ ਆਪਣੀ ਗਲੀ ’ਚ ਗੁਆਂਢੀਆਂ ਦੇ ਘਰ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਮੇਰੇ ਨਜ਼ਦੀਕ ਆ ਕੇ ਮੋਟਰਸਾਈਕਲ ਰੋਕ ਕੇ ਧੱਕੇ ਨਾਲ ਜ਼ਬਰਦਸਤੀ ਕਰਦੇ ਹੋਏ ਮੇਰੀਆਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ ਤੇ ਮੈਂ ਜ਼ਮੀਨ ਦੇ ਡਿੱਗ ਗਈ ।
ਸੀ.ਸੀ.ਟੀ.ਵੀ. ਕੈਮਰੇ ’ਚ ਮੋਟਰਸਾਈਕਲ ’ਤੇ ਭੱਜਦੇ ਹੋਏ ਨਜ਼ਰ ਆ ਰਹੇ ਲੁਟੇਰੇ ।
15-10-2026