15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਰੰਟ ਲੱਗਣ ਨਾਲ ਮਰੀਆਂ ਗਾਵਾਂ ਨੂੰ ਦਫਨਾਉਣ ਗਏ ਗਊ ਭਗਤ ਸਰਕਾਰੀ ਗਊਸ਼ਾਲਾ ਦਾ ਹਾਲ ਦੇਖ ਹੋਏ ਦੁਖੀ

ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਬੀਤੇ ਦਿਨੀਂ ਗੁਰਦਾਸਪੁਰ ਦੀ ਧਰਤੀ ਨਾਥ ਗਊਸ਼ਾਲਾ ਵਿਚ ਅਚਾਨਕ ਤੂਫਾਨ ਕਾਰਨ ਇਕ ਹਾਈ ਵੋਲਟ ਬਿਜਲੀ ਤਾਰ ਗਊਸ਼ਾਲਾ ਦੀ ਸ਼ੈਡ ’ਤੇ ਡਿੱਗ ਗਈ। ਜਿਸ ਕਰਕੇ ਕਰੰਟ ਲੱਗਣ ਨਾਲ ਪੰਜ ਗਾਵਾਂ ਤੇ ਪੰਜ ਵੱਛਿਆਂ ਦੀ ਮੌਤ ਹੋ ਗਈ ਸੀ।

ਅਜੀਤ ਡੈਸਕ 14-10-2026
ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਬੀਤੇ ਦਿਨੀਂ ਗੁਰਦਾਸਪੁਰ ਦੀ ਧਰਤੀ ਨਾਥ ਗਊਸ਼ਾਲਾ ਵਿਚ ਅਚਾਨਕ ਤੂਫਾਨ ਕਾਰਨ ਇਕ ਹਾਈ ਵੋਲਟ ਬਿਜਲੀ ਤਾਰ ਗਊਸ਼ਾਲਾ ਦੀ ਸ਼ੈਡ ’ਤੇ ਡਿੱਗ ਗਈ। ਜਿਸ ਕਰਕੇ ਕਰੰਟ ਲੱਗਣ ਨਾਲ ਪੰਜ ਗਾਵਾਂ ਤੇ ਪੰਜ ਵੱਛਿਆਂ ਦੀ ਮੌਤ ਹੋ ਗਈ ਸੀ। ਗਊਸ਼ਾਲਾ ਵਿਚ ਜਗ੍ਹਾ ਦੀ ਕਮੀ ਹੋਣ ਕਾਰਨ ਇਨ੍ਹਾਂ ਗਾਵਾਂ ਨੂੰ ਗੁਰਦਾਸਪੁਰ ਵਿਚ ਨਹੀਂ ਦਫਨਾਇਆ ਜਾ ਸਕਿਆ ਤਾਂ ਗਊ ਭਗਤਾਂ ਨੇ ਇਨਾਂ ਗਊਆਂ ਦਾ ਅੰਤਿਮ ਸੰਸਕਾਰ ਕਲਾਨੌਰ ਦੀ ਸਰਕਾਰੀ ਗਊਸ਼ਾਲਾ ਵਿਚ ਕਰਨ ਦਾ ਫੈਸਲਾ ਕੀਤਾ । ਅੱਜ ਗੁਰਦਾਸਪੁਰ ਤੋਂ ਗਊ ਭਗਤ ਇਨਾਂ ਮ੍ਰਿਤਕ ਗਊਆਂ ਨੂੰ ਲੈ ਕੇ ਕਲਾਨੌਰ ਦੇ ਸਰਕਾਰੀ ਗਊਸ਼ਾਲਾ ਵਿਖੇ ਪਹੁੰਚੇ। ਪਰ ਸਰਕਾਰੀ ਗਊਸ਼ਾਲਾ ਵਿਚ ਗਾਵਾਂ ਦਾ ਮਾੜਾ ਹਾਲ ਦੇਖ ਕੇ ਉਹ ਬਹੁਤ ਦੁਖੀ ਹੋਏ। ਗਊ ਭਗਤਾਂ ਦਾ ਕਹਿਣਾ ਹੈ ਕਿ ਇਸ ਗਊਸ਼ਾਲਾ ਦੀ ਦੇਖਰੇਖ ਲਈ ਸਰਕਾਰੀ ਅਧਿਕਾਰੀਆਂ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਪਰ ਕਈ ਦਿਨਾਂ ਤੋਂ ਇੱਥੇ ਗਊਆਂ ਨੂੰ ਹਰਾ ਚਾਰਾ ਨਹੀਂ ਮਿਲ ਰਿਹਾ। ਜਿਸ ਕਾਰਨ ਪਿਛਲੇ ਦਿਨ ਹੀ ਇਸ ਸਰਕਾਰੀ ਗਊਸ਼ਾਲਾ ਵਿਚ ਵੀ ਕਈ ਗਊਆਂ ਦੀ ਭੁੱਖ ਕਾਰਨ ਮੌਤ ਹੋ ਚੁੱਕੀ ਹੈ । ਨਗਰ ਕੌਂਸਲ ਤੇ ਹੋਰ ਕਈ ਜਗ੍ਹਾ ’ਤੇ ਕਾਊ ਸੈੱਸ ਦੇ ਨਾਂਅ ’ਤੇ ਆਮ ਜਨਤਾ ਕੋਲੋਂ ਟੈਕਸ ਲਿਆ ਜਾਂਦਾ ਹੈ। ਪਰ ਗਊਸ਼ਾਲਾਵਾਂ ਦੇ ਰੱਖ ਰਖਾਵ ਤੇ ਗਾਵਾਂ ਦੀ ਹਾਲਤ ਸੁਧਾਰਨ ਵਿਚ ਇਨਾਂ ਪੈਸਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਗਊਸ਼ਾਲਾਵਾਂ ਦੀ ਹਾਲਤ ਸੁਧਾਰਨ ਲਈ ਵਧੇਰੇ ਯਤਨ ਕਰ ਰਹੀ ਹੈ। ਪਰ ਅਧਿਕਾਰੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਜੋ ਨਿੰਦਰਯੋਗ ਹੈ ।
ਪਿਛਲੀ ਖ਼ਬਰ ਝੋਨੇ ਦੀ ਖਰੀਦ ’ਚ ਲੁੱਟ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨੇ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ 229421 ਮੀਟ੍ਰਿਕ ਟਨ ਝੋਨੇ ਦੀ ਆਮਦ- 203535 ਮੀਟ੍ਰਿਕ ਟਨ ਖਰੀਦੀ- ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।