14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੜਕ ’ਤੇ ਖੜ੍ਹੀ ਟਰੈਕਟਰ ਟਰਾਲੀ ’ਚ ਵੱਜਣ ਨਾਲ ਸਕੂਟਰੀ ਸਵਾਰ ਦੀ ਮੌਤ

ਗੁਰਦਾਸਪੁਰ, 13 ਅਕਤੂਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਪੰਡੋਰੀ ਬੈਂਸਾਂ ਦੇ ਇਕ ਵਿਅਕਤੀ ਦੀ ਸੜਕ ’ਤੇ ਖੜੀ ਟਰੈਕਟਰ ਟਰਾਲੀ ਵਿਚ ਵੱਜਣ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਾਬਰ ਸ਼ਰਮਾ (49) ਪੁੱਤਰ ਨਾਥੋ ਰਾਮ ਵਾਸੀ ਪੰਡੋਰੀ ਬੈਂਸਾਂ ਜੋ ਦੀਨਾਨਗਰ ਵਿਖੇ ਕੰਮਕਾਜ ਕਰਦਾ ਸੀ ਤੇ ਬੀਤੀ ਰਾਤ ਆਪਣੇ ਕੰਮ ਤੋਂ ਪਿੰਡ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੇ ਰਾਧਾ ਸਵਾਮੀ ਡੇਰੇ ਤੋਂ ਥੋੜੀ ਦੂਰ ਬਾਬਾ ਪੀਰ ਜਗਾ ਨੇੜੇ ਪਹੁੰਚਾ ਤਾਂ ਉਥੇ ਸੜਕ ’ਤੇ ਓਵਰਲੋਡ ਟਰੈਕਟਰ ਟਰਾਲੀ ਖਰਾਬ ਹੋਣ ਕਾਰਨ ਖੜੀ ਸੀ ਜੋ ਉਨ੍ਹਾਂ ਨੂੰ ਨਾ ਦਿਖਣ ਕਾਰਨ ਉਹ ਸਿੱਧੇ ਟਰੈਕਟਰ ਟਰਾਲੀ ਵਿਚ ਜਾ ਵੱਜੇ।

ਮ੍ਰਿਤਕ ਸਾਬਰ ਸ਼ਰਮਾ ਦੀ ਫਾਈਲ ਫੋਟੋ। 14-10-2026
ਗੁਰਦਾਸਪੁਰ, 13 ਅਕਤੂਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਪੰਡੋਰੀ ਬੈਂਸਾਂ ਦੇ ਇਕ ਵਿਅਕਤੀ ਦੀ ਸੜਕ ’ਤੇ ਖੜੀ ਟਰੈਕਟਰ ਟਰਾਲੀ ਵਿਚ ਵੱਜਣ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਾਬਰ ਸ਼ਰਮਾ (49) ਪੁੱਤਰ ਨਾਥੋ ਰਾਮ ਵਾਸੀ ਪੰਡੋਰੀ ਬੈਂਸਾਂ ਜੋ ਦੀਨਾਨਗਰ ਵਿਖੇ ਕੰਮਕਾਜ ਕਰਦਾ ਸੀ ਤੇ ਬੀਤੀ ਰਾਤ ਆਪਣੇ ਕੰਮ ਤੋਂ ਪਿੰਡ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੇ ਰਾਧਾ ਸਵਾਮੀ ਡੇਰੇ ਤੋਂ ਥੋੜੀ ਦੂਰ ਬਾਬਾ ਪੀਰ ਜਗਾ ਨੇੜੇ ਪਹੁੰਚਾ ਤਾਂ ਉਥੇ ਸੜਕ ’ਤੇ ਓਵਰਲੋਡ ਟਰੈਕਟਰ ਟਰਾਲੀ ਖਰਾਬ ਹੋਣ ਕਾਰਨ ਖੜੀ ਸੀ ਜੋ ਉਨ੍ਹਾਂ ਨੂੰ ਨਾ ਦਿਖਣ ਕਾਰਨ ਉਹ ਸਿੱਧੇ ਟਰੈਕਟਰ ਟਰਾਲੀ ਵਿਚ ਜਾ ਵੱਜੇ। ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ ਤੇ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੜਕ ’ਤੇ ਦਿਨ ਰਾਤ ਓਵਰਲੋਡ ਵਾਹਨ ਟਿੱਪਰਾਂ, ਟਰੈਕਟਰ ਟਰਾਲੀਆਂ ਚੱਲਣ ਨਾਲ ਲੋਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ। ਸ਼ਾਲਾ ਪੁਲਿਸ ਵਲੋਂ ਸਰਕਾਰੀ ਹਸਪਤਾਲ ਤੋਂ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦਾ ਪਰਿਵਾਰ ਇਸੇ ਦੀ ਕਮਾਈ ’ਤੇ ਨਿਰਭਰ ਸੀ ਤੇ ਉਸ ਦੇ ਤੁਰ ਜਾਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮ੍ਰਿਤਕ ਆਪਣੇ ਪਿਛੇ ਵਿਧਵਾ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਪੁਰਾਣਾ ਸ਼ਾਲਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਗੌਰਵ ਦਲਿਤ ਸੁਰਾਕਸ਼ਾ ਸੈਨਾ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਸਚਿਨ ਪਾਇਲਟ, ਪਰਗਟ ਸਿੰਘ ਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।