11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗ੍ਰਹਿ ਵਿਗਿਆਨ ਵਿਭਾਗ ਵਲੋਂ ਅਨੁਪ੍ਰਯੁਕਤ ਕਲਾ ਉਤਸਵ ਦਾ ਆਯੋਜਨ

ਪਠਾਨਕੋਟ, 10 ਅਕਤੂਬਰ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅਨੁਪ੍ਰਯੁਕਤ ਕਲਾ ਉਤਸਵ ਕਰਵਾਇਆ।

ਅਜੀਤ ਡੈਸਕ 11-10-2026
ਪਠਾਨਕੋਟ, 10 ਅਕਤੂਬਰ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅਨੁਪ੍ਰਯੁਕਤ ਕਲਾ ਉਤਸਵ ਕਰਵਾਇਆ। ਇਸ ਕਲਾ ਉਤਸਵ ਵਿਚ ਪਠਾਨਕੋਟ ਇੰਟਰ ਕਾਲਜ ਕਲੱਬ ਦੀ ਚੇਅਰਪਰਸਨ ਊਸ਼ਾ ਕੁਮਾਰੀ ਤੇ ਵਿਸ਼ੇਸ਼ ਮਹਿਮਾਨ ਵਜੋਂ ਕੀਰਤੀ ਹਾਂਡਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਮੁਖੀ ਪ੍ਰੋ: ਮਧੂ ਪੰਤ ਵਲੋਂ ਮਹਿਮਾਨਾਂ ਦੇ ਰਸਮੀ ਸਵਾਗਤ ਨਾਲ ਕੀਤੀ ਗਈ। ਉਪਰੰਤ ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਵਿਦਿਆਰਥਣਾਂ ਨੂੰ ਵੱਖ-ਵੱਖ ਸੂਬਿਆਂ ਦੇ ਪਕਵਾਨਾਂ ਅਤੇ ਸੱਭਿਆਚਾਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਤਿਥੀ ਦੇਵੋ ਭਵ ਦੀ ਪਰੰਪਰਾ ਨਾਲ ਵੀ ਜਾਣੂ ਕਰਵਾਇਆ ਜਾਂਦਾ ਹੈ। ਇਸ ਮੌਕੇ ਲਗਾਏ ਵੱਖ-ਵੱਖ ਸਟਾਲਾਂ ਵਿਚ ਪੰਜਾਬੀ ਢਾਬਾ, ਦੱਖਣੀ ਭਾਰਤੀ ਪਕਵਾਨ, ਕਾਂਟੀਨੈਂਟਲ, ਚੀਨੀ ਪਕਵਾਨ, ਚਾਟ ਤੇ ਪੁਡਿੰਗਜ਼ ਆਦਿ ਖਿੱਚ ਦਾ ਕੇਂਦਰ ਰਹੇ। ਵਿਦਿਆਰਥਣਾਂ ਨੇ ਵੱਖ-ਵੱਖ ਪਕਵਾਨਾਂ ਤੇ ਕਲਾਤਮਕ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਮਹਿਮਾਨ ਕੀਰਤੀ ਹਾਂਡਾ ਨੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਵਿਸ਼ੇਸ਼ ਪਕਵਾਨਾਂ ਅਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਸੰਸਕ੍ਰਿਤੀ ਨਾਲ ਵੀ ਜਾਣੂ ਕਰਵਾਇਆ ਹੈ। ਅੰਤ ਵਿਚ ਪ੍ਰਿੰਸੀਪਲ ਡਾ . ਕੁਲਵੰਤ ਸਿੰਘ ਰੰਧਾਵਾ ਨੇ ਪ੍ਰੋ: ਮਧੂ ਪੰਤ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ। ਇਸ ਮੌਕੇ ਡਾ: ਸ਼ੈਲਜਾ ਸੈਣੀ, ਪ੍ਰੋ: ਪੂਜਾ, ਪ੍ਰੋ: ਸ਼ਵੇਤਾ, ਪ੍ਰੋ: ਅੰਜਲੀ ਤੇ ਡਾ: ਸੁਮਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤ ਵਿਚ ਔਰਤਾਂ ਨੂੰ ਹੋਣ ਵਾਲੇ ਕੈਂਸਰਾਂ ’ਚ ਛਾਤੀ ਦਾ ਕੈਂਸਰ ਸਭ ਤੋਂ ਆਮ-ਡਾ. ਸੰਦੀਪ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਕੋਰ ਕੈਬਨਿਟ ਮੀਟਿੰਗ ’ਚ 32 ਟਰੇਡ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।