09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਨਾਸਰਕੇ ਦੇ ਖਿਡਾਰੀ ਦੀ ਨੈਸ਼ਨਲ ਲਈ ਚੋਣ

ਅਲੀਵਾਲ, 8 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਨਾਸਰਕੇ ਦਾ ਵਿਦਿਆਰਥੀ ਗਗਨਦੀਪ ਸਿੰਘ ਅੰਡਰ-14 ਵਿਚ ਰਾਜ ਪੱਧਰ ’ਤੇ ਖੇਡਣ ਗਿਆ ਤੇ ਪੂਰੇ ਰਾਜ ’ਚ ਤੀਜਾ ਸਥਾਨ ਹਾਸਲ ਕਰ ਕੇ ਨੈਸ਼ਨਲ ਖੇਡਣ ਲਈ ਆਪਣੀ ਜਗ੍ਹਾ ਬਣਾ ਲਈ। ਇਨ੍ਹਾਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਾਲੀਵਾਲ ਟੀਮ ਦੇ ਖਿਡਾਰੀ ਹਰ ਸਾਲ ਰਾਜ ਪੱਧਰ ਲਈ ਚੁਣੇ ਜਾਂਦੇ ਹਨ।

ਅਜੀਤ ਡੈਸਕ 09-10-2026
ਅਲੀਵਾਲ, 8 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਨਾਸਰਕੇ ਦਾ ਵਿਦਿਆਰਥੀ ਗਗਨਦੀਪ ਸਿੰਘ ਅੰਡਰ-14 ਵਿਚ ਰਾਜ ਪੱਧਰ ’ਤੇ ਖੇਡਣ ਗਿਆ ਤੇ ਪੂਰੇ ਰਾਜ ’ਚ ਤੀਜਾ ਸਥਾਨ ਹਾਸਲ ਕਰ ਕੇ ਨੈਸ਼ਨਲ ਖੇਡਣ ਲਈ ਆਪਣੀ ਜਗ੍ਹਾ ਬਣਾ ਲਈ। ਇਨ੍ਹਾਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਾਲੀਵਾਲ ਟੀਮ ਦੇ ਖਿਡਾਰੀ ਹਰ ਸਾਲ ਰਾਜ ਪੱਧਰ ਲਈ ਚੁਣੇ ਜਾਂਦੇ ਹਨ। ਇਸ ਸਾਲ ਰਾਜਬੀਰ ਸਿੰਘ ਤੇ ਗਗਨਦੀਪ ਸਿੰਘ ਦੀ ਚੋਣ ਰਾਜ ਪੱਧਰ ਲਈ ਹੋਈ ਸੀ, ਜਿਸ ਵਿਚੋਂ ਗਗਨਦੀਪ ਸਿੰਘ ਦੀ ਚੋਣ ਨੈਸ਼ਨਲ ਪੱਧਰ ’ਤੇ ਹੋਣਾ ਗਗਨਦੀਪ ਸਿੰਘ ਦੇ ਮਾਤਾ-ਪਿਤਾ, ਸਕੂਲ ਅਤੇ ਪੂਰੀ ਸੰਸਥਾ ਚੀਫ਼ ਖਾਲਸਾ ਦੀਵਾਨ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਵੱਡੀ ਪ੍ਰਾਪਤੀ ਲਈ ਪ੍ਰਿੰਸੀਪਲ ਸੁੱਖਪ੍ਰੀਤ ਕੌਰ, ਉਪ ਪ੍ਰਿੰਸੀਪਲ ਕਿਰਨਦੀਪ ਕੌਰ ਵਲੋਂ ਖਿਡਾਰੀ ਗਗਨਦੀਪ ਸਿੰਘ ਨੂੰ ਸਕੂਲ ਵਿਚ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਇਹ ਸਭ ਡਿਪਟੀ ਮਨਜੀਤ ਸਿੰਘ ਦੀ ਅਣਥੱਕ ਮਿਹਨਤ ਦਾ ਵੀ ਨਤੀਜਾ ਹੈ ।
ਪਿਛਲੀ ਖ਼ਬਰ ਫਤਹਿਜੀਤ ਮੁਸਤਰਾਪੁਰ ਦੀ ਲੰਬੀ ਛਾਲ ਵਿਚੋਂ ਪੰਜਾਬ ਪੱਧਰ ’ਤੇ ਚੋਣ ਅਗਲੀ ਖ਼ਬਰ ਸ਼ਿਵ ਲਾਲ ਸ਼ਰਮਾ ਨਮਿਤ ਰਸਮ ਚੌਥਾ ਕਿਰਿਆ ਉਠਾਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।