08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਖੰਡ ਮਿੱਲ ਪਨਿਆੜ ਵਲੋਂ ਬਮਿਆਲ ਵਿਖੇ ਗੰਨੇ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ

ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਖੰਡ ਮਿੱਲ ਪਨਿਆੜ ਵਲੋਂ ਬਮਿਆਲ ਵਿਖੇ ਗੰਨੇ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਏ.

ਖੰਡ ਮਿੱਲ ਪਨਿਆੜ ਵਲੋਂ ਪਿੰਡ ਬਮਿਆਲ ਵਿਖੇ ਲਗਾਏ ਜਾਗਰੂਕਤਾ ਸੈਮੀਨਾਰ ਦੌਰਾਨ ਜਾਗਰੂਕ ਕਰਦੇ ਹੋਏ ਖੇਤੀ ਮਾਹਿਰ ਅਤੇ ਹੇਠਾਂ ਹਾਜਰ ਕਿਸਾਨ। ਅਜੀਤ ਤਸਵੀਰਾਂ 08-10-2026
ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਖੰਡ ਮਿੱਲ ਪਨਿਆੜ ਵਲੋਂ ਬਮਿਆਲ ਵਿਖੇ ਗੰਨੇ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਏ.ਡੀ.ਓ ਡਾ: ਮਿੱਤਰ ਮਾਨ ਸਿੰਘ ਅਤੇ ਡਾ: ਜਰਮਨਜੀਤ ਸਿੰਘ ਨੇ ਕਿਸਾਨਾਂ ਨੂੰ ਅੱਸੂ ਕੱਤਕ ਦੀ ਬਿਜਾਈ ਵਿਚ ਅੰਤਰ ਫਸਲਾਂ ਜਿਵੇਂ ਸਬਜੀਆਂ, ਪਾਲਕ, ਧਨੀਆ, ਮੇਥੀ, ਸਰ੍ਹੋਂ, ਕਣਕ ਆਦਿ ਦੀ ਬਿਜਾਈ ਕਰਕੇ ਵੱਧ ਮੁਨਾਫਾ ਲੈਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਮਿੱਟੀ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਇਸ ਮੌਕੇ ਏ.ਸੀ.ਡੀ.ਓ ਸੁਦਿਤੀ ਨੇ ਦੱਸਿਆ ਕਿ ਅੱਜ ਕੱਲ੍ਹ ਕਮਾਦ ਦੀ ਫਸਲ ’ਤੇ ਗੰਨੇ ਦੇ ਘੋੜੇ ਦਾ ਹਮਲਾ ਹੈ ਜੋ ਕਿ ਕਮਾਦ ਦੇ ਪੱਤਿਆਂ ਦਾ ਰਸ ਚੂਸ ਕੇ ਉਸ ਉਪਰ ਆਪਣਾ ਮਲਮੂਤਰ ਛੱਡਦਾ ਹੈ। ਜਿਸ ਕਾਰਨ ਗੰਨੇ ਵਿਚ ਸ਼ੂਕਰੇਜ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਇਸ ਦੀ ਰੋਕਥਾਮ ਲਈ ਕਲੋਰੋਪੈਰੀਫਾਸ 600 ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ। ਸੀ.ਸੀ.ਡੀ.ਓ ਬਿਕਰਮਜੀਤ ਸਿੰਘ ਖਹਿਰਾ ਨੇ ਅੱਸੂ ਕੱਤਕ ਦੀ ਬਿਜਾਈ ਵਿਚ ਅਗੇਤੀਆਂ ਕਿਸਮਾਂ ਦੀ ਟਰੈਚ ਵਿਧੀ ਰਾਹੀਂ ਬਿਜਾਈ ਕਰਨ ਬਾਰੇ ਦੱਸਿਆ। ਉਨ੍ਹਾਂ ਬਾਇਓ ਕੰਟਰੋਲ ਵਿਧੀ ਰਾਹੀਂ ਗੰਨੇ ਉਪਰ ਆਉਣ ਵਾਲੇ ਕੀੜੇ ਮਕੌੜਿਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਬਾਂਡ ਕਰਵਾਉਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਸੀਜਨ 2026-27 ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੰਨੇ ਦਾ ਯਾਰਡ ਬਨਣ ਜਾ ਰਿਹਾ ਹੈ, ਜਿਸ ਦਾ ਕੰਮ ਜਲਦ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਸੀ.ਡੀ.ਆਈ ਵਿਸ਼ਾਲ, ਰਣਜੀਤ ਸਿੰਘ, ਪ੍ਰਭਜੀਤ ਸਿੰਘ ਅਤੇ ਹੋਰ ਫੀਲਡ ਸਟਾਫ ਹਾਜਰ ਸੀ ।
ਪਿਛਲੀ ਖ਼ਬਰ ਸਬ ਇੰਸਪੈਕਟਰ ਰਾਕੇਸ਼ ਕੁਮਾਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਵਿੱਦਿਅਕ ਅਦਾਰਿਆਂ ਦੀ ਬਿਹਤਰੀ ਲਈ ਕੀਤੇ ਕਾਰਜ ਬੇਮਿਸਾਲ ਤੇ ਪ੍ਰਸੰਸਾਯੋਗ– ਪ੍ਰਿੰ. ਡਾ. ਗੁਰਜੀਤ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।