08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗੁਰਦਾਸਪੁਰ ਵਿਖੇ ਰੇਮੰਡ ਦੇ ਸ਼ੋਅਰੂਮ ’ਤੇ ਚੋਰੀ * ਗੱਲੇ ’ਚ ਪਈ ਨਕਦੀ ਤੇ ਰੈਡੀਮੈਡ ਪੈਂਟਾ-ਸ਼ਰਟਾਂ ’ਤੇ ਚੋਰਾਂ ਨੇ ਕੀਤਾ ਹੱਥ ਸਾਫ

ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਸਥਾਨਿਕ ਸ਼ਹਿਰ ਦੇ ਲਾਇਬਰੇਰੀ ਰੋਡ ’ਤੇ ਰੇਮੰਡ ਦੇ ਸ਼ੋਅਰੂਮ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਸ਼ੋਅਰੂਮ ਦੇ ਤਾਲੇ ਤੋੜ ਕੇ ਗੱਲੇ ਵਿਚੋਂ 15 ਹਜਾਰ ਦੇ ਕਰੀਬ ਨਕਦੀ ਅਤੇ ਕਰੀਬ 50 ਹਜਾਰ ਮੁੱਲ ਦੇ ਰੈਡੀਮੇਡ ਕੱਪੜੇ ਵੀ ਚੋਰੀ ਕਰਕੇ ਲੈ ਗਏ ਹਨ।

ਰੇਮੰਡ ਦੇ ਸ਼ੋਅਰੂਮ ਵਿਖੇ ਚੋਰਾਂ ਨੇ ਤੋੜੇ ਗੱਲੇ ਅਤੇ ਜਾਂਚ ਕਰਦੀ ਪੁਲਿਸ। ਤਸਵੀਰਾਂ: ਵਿਸ਼ਾਲ ਮੁੰਨਾ 08-10-2026
ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਸਥਾਨਿਕ ਸ਼ਹਿਰ ਦੇ ਲਾਇਬਰੇਰੀ ਰੋਡ ’ਤੇ ਰੇਮੰਡ ਦੇ ਸ਼ੋਅਰੂਮ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਸ਼ੋਅਰੂਮ ਦੇ ਤਾਲੇ ਤੋੜ ਕੇ ਗੱਲੇ ਵਿਚੋਂ 15 ਹਜਾਰ ਦੇ ਕਰੀਬ ਨਕਦੀ ਅਤੇ ਕਰੀਬ 50 ਹਜਾਰ ਮੁੱਲ ਦੇ ਰੈਡੀਮੇਡ ਕੱਪੜੇ ਵੀ ਚੋਰੀ ਕਰਕੇ ਲੈ ਗਏ ਹਨ। ਜਦੋਂ ਕਿ ਕੁਝ ਦਿਨ ਪਹਿਲਾਂ ਹੀ ਚੋਰਾਂ ਵਲੋਂ ਹਨੂੰਮਾਨ ਚੌਕ ਵਿਖੇ ਰੈਡੀਮੇਡ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰੇਮੰਡ ਸ਼ੋਅਰੂਮ ਦੇ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕਰੀਬ ਪੌਣੇ 10 ਵਜੇ ਉਹ ਸ਼ੋਅਰੂਮ ਖੋਲ੍ਹਣ ਲਈ ਆਏ ਤਾਂ ਦੇਖਿਆ ਕਿ ਸ਼ੋਅਰੂਮ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਅੱਧਾ ਖੁੱਲ੍ਹਾ ਪਿਆ ਸੀ। ਉਨ੍ਹਾਂ ਵਲੋਂ ਤੁਰੰਤ ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਅਧਿਕਾਰੀ ਦੇ ਆਉਣ ’ਤੇ ਸ਼ੋਅਰੂਮ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਗੱਲੇ ਦਾ ਤਾਲਾ ਵੀ ਟੁੱਟਿਆ ਪਿਆ ਸੀ ਅਤੇ ਉਸ ਵਿਚੋਂ 15 ਹਜਾਰ ਦੇ ਕਰੀਬ ਨਕਦੀ ਚੋਰੀ ਕਰ ਲਈ ਗਈ ਸੀ। ਜਦਕਿ ਜਾਂਚਣ ’ਤੇ ਇਹ ਵੀ ਪਤਾ ਲੱਗਾ ਕਿ ਸ਼ੋਅਰਮ ਵਿਚ ਰੱਖੇ ਰੈਡੀਮੇਡ ਪੈਂਟ ਸ਼ਰਟ ਵੀ ਚੋਰ ਚੋਰੀ ਕਰਕੇ ਲੈ ਗਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 50 ਹਜਾਰ ਬਣਦੀ ਹੈ, ਉੱਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਸੋਮ ਲਾਲ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਕੈਮਰੇ ਦੀ ਡੀ.ਵੀ.ਆਰ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਜਲਦ ਹੀ ਚੋਰਾਂ ਦੀ ਪਹਿਚਾਣ ਕਰਕੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸੀ.ਸੈਕੰ. ਸਕੂਲ ਕਾਦੀਆਂ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਸਾਇੰਸ ਸਿਟੀ ਗਿਆ ਅਗਲੀ ਖ਼ਬਰ 10 ਦੀ ਸੰਗਰੂਰ ਮਹਾਂਰਾਲੀ ’ਚ ਪੈਨਸ਼ਨਰ ਵਧ ਚੜ੍ਹ ਕੇ ਹੋਣਗੇ ਸ਼ਾਮਿਲ-ਦੂਲਾ ਨੰਗਲ ਤੇ ਪੱਪੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।