06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਧਾਰੀਵਾਲ ਵਿਚ ਸੰਤਨੀ ਤਰੇਜਾ ਦੀ ਈਦ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ

ਧਾਰੀਵਾਲ, 5 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਕੈਥੋਲਿਕ ਚਰਚ ਵਿਚ ਪੈਰਿਸ਼ ਦੀ ਸਰਪ੍ਰਸਤ ਸੰਤਨੀ ਤਰੇਜਾ ਦੀ ਈਦ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਧਾਰੀਵਾਲ ਡੀਨਰੀ ਦੇ ਡੀਨ ਅਤੇ ਪੈਰਿਸ਼ ਪ੍ਰੀਸਟ ਫਾਦਰ ਜੋਨ ਜਾਰਜ ਦੀ ਅਗਵਾਈ ਹੇਠ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ।

ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਖ਼ੇ ਫਾਦਰ ਵਿਲਸਨ ਪੀਟਰ ਦਾ ਸਨਮਾਨ ਕਰਦੇ ਹੋਏ। ਤਸਵੀਰ : ਸਵਰਨ ਸਿੰਘ 06-10-2026
ਧਾਰੀਵਾਲ, 5 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਕੈਥੋਲਿਕ ਚਰਚ ਵਿਚ ਪੈਰਿਸ਼ ਦੀ ਸਰਪ੍ਰਸਤ ਸੰਤਨੀ ਤਰੇਜਾ ਦੀ ਈਦ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਧਾਰੀਵਾਲ ਡੀਨਰੀ ਦੇ ਡੀਨ ਅਤੇ ਪੈਰਿਸ਼ ਪ੍ਰੀਸਟ ਫਾਦਰ ਜੋਨ ਜਾਰਜ ਦੀ ਅਗਵਾਈ ਹੇਠ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪਵਿੱਤਰ ਮਿਸਾ ਅਰਪਿਤ ਕੀਤੀ ਗਈ ਅਤੇ ਸੰਤਨੀ ਤਰੇਜਾ ਦੇ ਜੀਵਨ, ਸੇਵਾ, ਨਿਮਰਤਾ, ਪ੍ਰਾਰਥਨਾ ਅਤੇ ਮਨੁੱਖਤਾ ਪ੍ਰਤੀ ਪਿਆਰ ਨੂੰ ਯਾਦ ਕੀਤਾ ਗਿਆ। ਮੁੱਖ ਮਹਿਮਾਨ ਸਤਿਕਾਰਯੋਗ ਫਾਦਰ ਵਿਲਸਨ ਪੀਟਰ ਨੇ ਸੰਗਤ ਨੂੰ ਪਿਆਰ, ਸ਼ਾਂਤੀ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਹਾਇਕ ਫਾਦਰ ਕੁਮਾਰ, ਪੈਰਿਸ਼ ਕੌਂਸਲ ਦੇ ਪ੍ਰਧਾਨ ਜੋਨ ਮਸੀਹ ਰਣੀਆਂ, ਬਾਬੂ ਪਤਰਸ, ਬਾਬੂ ਕਰਮਾ ਮਸੀਹ, ਬਾਬੂ ਵਾਰਿਸ ਚੀਦਾ, ਮਰਿਅਮ ਸੈਨਾ ਦੀ ਪ੍ਰਧਾਨ ਬੀਬੀ ਸ਼ਿੰਦੀ, ਯੂਥ ਪ੍ਰਧਾਨ ਰੀਤਿਕ ਮੱਟੂ, ਖ਼ਜ਼ਾਨਚੀ ਜੋਨ ਮਸੀਹ ਸਭਰਵਾਲ, ਰਾਜੇਸ਼ ਖੋਖਰ, ਪ੍ਰਿੰਸੀਪਲ ਸਲਵਿੰਦਰ ਤੇਜਾ, ਐਡਵੋਕੇਟ ਵਿਪਿਨ ਰੰਧਾਵਾ, ਐਡਵੋਕੇਟ ਸਾਕਸ਼ੀ ਤੇਜ਼ਾ, ਸੰਨੀ ਤਲਵੰਡੀ, ਰਾਹੁਲ ਖੁੰਡਾ, ਵਿਨੈ ਭੱਟੀ, ਰਾਜੂ ਅਖਲਾਸਪੁਰ, ਜਤਿੰਦਰ ਚਾਹਲ ਸਮੇਤ ਕਈ ਪਤਵੰਤੇ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ। ਚਰਚ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਸੰਗਤ ਵਲੋਂ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ। ਅੰਤ ਵਿਚ ਫਾਦਰ ਜੋਨ ਜਾਰਜ ਨੇ ਸੰਗਤ ਨੂੰ ਵਧਾਈ ਦਿੱਤੀ ਅਤੇ ਸਮਾਗਮ ਦੀ ਸਫ਼ਲਤਾ ਲਈ ਪੈਰਿਸ਼ ਮੈਂਬਰਾਂ, ਨੌਜਵਾਨਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਸਮਾਗਮ ਪਿਆਰ, ਏਕਤਾ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੋਇਆਂ ਯਾਦਗਾਰ ਹੋ ਨਿੱਬੜਿਆ ।
ਪਿਛਲੀ ਖ਼ਬਰ ਹਥਿਆਰਬੰਦ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਚੋਰੀ ਜ਼ੋਨਲ ਪੱਧਰੀ ਸਕੂਲ ਅਥਲੈਟਿਕਸ ਮੁਕਾਬਲਿਆਂ ’ਚ ਵਿ... ਅਗਲੀ ਖ਼ਬਰ ਆਰਿਆ ਵਿਦਿਆ ਸਭਾ ਵਲੋਂ ਸ਼ੋਕ ਸਭਾ ਦੌਰਾਨ ਸਵ: ਰਮੇਸ਼ ਅਗਰਵਾਲ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।