03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀਮਤੀ ਰਮਾ ਚੋਪੜਾ ਕਾਲਜ ਵਿਖੇ ਐਮ.ਐਚ. ਵਨ ਦੇ ਸ਼ੋਅ ਕੈਂਟੀਨ ਮੰਡੀਰ ਦੇ ਰਵਨੀਤ ਨੇ ਬੰਨ੍ਹਿਆ ਚੰਗਾ ਰੰਗ

ਪਠਾਨਕੋਟ, 2 ਅਕਤੂਬਰ (ਸੰਧੂ)-ਸ੍ਰੀਮਤੀ ਰਮਾ ਚੋਪੜਾ ਐਸ. ਡੀ.

ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਵਿਖੇ ਐਮ.ਐਚ. ਵਨ ਦੇ ਸ਼ੋਅ ਦੌਰਾਨ ਐਂਕਰ ਰਵਨੀਤ ਵਿਦਿਆਰਥਣਾਂ ਨਾਲ ਸੈਲਫੀ ਲੈਂਦੇ ਹੋਏ । ਤਸਵੀਰ: ਸੰਧੂ 03-10-2026
ਪਠਾਨਕੋਟ, 2 ਅਕਤੂਬਰ (ਸੰਧੂ)-ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਐਮ.ਐਚ. ਵਨ ਚੈਨਲ ਦੇ ਸ਼ੋਅ ਦੀ ਟੀਮ ਵਲੋਂ ਵਿਦਿਆਰਥਣਾਂ ਲਈ ਮਨੋਰੰਜਨ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ । ਐਂਕਰ ਰਵਨੀਤ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਕਾਲਜ ਦੀ ਕੈਂਟੀਨ ਮੰਡੀਰ ਵਿਖੇ ਵਿਦਿਆਰਥਣਾਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ । ਇਸ ਦੌਰਾਨ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਨਾਚ, ਗਾਇਨ ਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਵਿਦਿਆਰਥਣਾਂ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਜੋਸ਼ ਤੇ ਉਤਸ਼ਾਹ ਨਾਲ ਭਰ ਦਿੱਤਾ । ਐਂਕਰ ਰਵਨੀਤ ਤੇ ਐਮ.ਐਚ. ਵਨ ਦੀ ਟੀਮ ਨੇ ਵਿਦਿਆਰਥਣਾਂ ਦਾ ਹੌਂਸਲਾ ਵਧਾਉਂਦਿਆਂ ਉਨ੍ਹਾਂ ਨਾਲ ਖੂਬ ਮਨੋਰੰਜਨ ਕੀਤਾ । ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ: ਪ੍ਰਿਯੰਕਾ ਚੁੱਘ ਨੇ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਸਾਹਮਣੇ ਲਿਆਉਣ ਦੇ ਨਾਲ-ਨਾਲ ਆਤਮ-ਵਿਸ਼ਵਾਸ ਵਧਾਉਣ ਦਾ ਮੌਕਾ ਦਿੰਦੇ ਹਨ । ਉਨ੍ਹਾਂ ਐਮ.ਐਚ. ਵਨ ਚੈਨਲ ਦੀ ਟੀਮ ਤੇ ਐਂਕਰ ਰਵਨੀਤ ਦਾ ਕਾਲਜ ਵਿਚ ਆਉਣ ’ਤੇ ਸਵਾਗਤ ਕੀਤਾ ਅਤੇ ਵਿਦਿਆਰਥਣਾਂ ਨੂੰ ਰਚਨਾਤਮਿਕ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦੌਰਾਨ ਕਾਲਜ ਦਾ ਮਾਹੌਲ ਸੰਗੀਤ, ਨਾਚ ਤੇ ਮਨੋਰੰਜਨ ਨਾਲ ਰੰਗੀਨ ਬਣਿਆ ਰਿਹਾ । ਮਹਾਂਵਿਦਿਆਲਿਆ ਪਰਿਵਾਰ ਵਲੋਂ ਐਮ.ਐਚ. ਵਨ ਚੈਨਲ ਦੀ ਟੀਮ ਅਤੇ ਐਂਕਰ ਰਵਨੀਤ ਦਾ ਇਸ ਯਾਦਗਾਰ ਪ੍ਰੋਗਰਾਮ ਲਈ ਧੰਨਵਾਦ ਕੀਤਾ ਗਿਆ ।
ਪਿਛਲੀ ਖ਼ਬਰ ਲਾਈਫ ਕੇਅਰ ਫਾਊਂਡੇਸ਼ਨ ਦੀ ਚੈਰੀਟੇਬਲ ਲੈਬਾਰਟਰੀ ਸ਼ਹਿਰ ਵਾਸੀਆਂ ਲਈ ਬਣੀ ਵਰਦਾਨ ਅਗਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਡੀ.ਏ.ਵੀ. ਵਿਦਿਆਰਥੀਆਂ ਨੇ ਦਿੱਤਾ ਸਵੱਛਤਾ ਤੇ ਨਸ਼ਾ ਮੁਕਤੀ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।