27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

21 ਵਾਂ ਬਾਬਾ ਬਰਫਾਨੀ ਜੀ ਕਬੱਡੀ ਕੱਪ 2026 ਹਾਰਨੀਆਂ ਵਿਖੇ ਸਮਾਪਤ

ਘੱਲੂਘਾਰਾ ਸਾਹਿਬ, 26 ਸਤੰਬਰ (ਪਰਮ ਮਿਨਹਾਸ)-ਹਲਕਾ ਕਾਦੀਆਂ ਵਿਚ ਪੈਂਦੇ ਪਿੰਡ ਹਾਰਨੀਆਂ ਵਿਖੇ 21ਵਾਂ ਬਾਬਾ ਬਰਫਾਨੀ ਜੀ ਆਲ ਓਪਨ ਕਬੱਡੀ ਕੱਪ 2026 ਬੜੀ ਧੂਮ-ਧਾਮ ਨਾਲ ਕਰਵਾਇਆ। ਮੁੱਖ ਪ੍ਰਬੰਧਕ ਦਲਬੀਰ ਸਿੰਘ ਲਾਡੀ ਨੇ ਦੱਸਿਆ ਕਿ ਮੁੱਖ ਸ਼ੋਅ ਮੈਚ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਕਲੱਬ ਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਗੁਰਦਾਸਪੁਰ ਦਰਮਿਆਨ ਖੇਡਿਆ ਗਿਆ।

ਅਜੀਤ ਡੈਸਕ 27-09-2026
ਘੱਲੂਘਾਰਾ ਸਾਹਿਬ, 26 ਸਤੰਬਰ (ਪਰਮ ਮਿਨਹਾਸ)-ਹਲਕਾ ਕਾਦੀਆਂ ਵਿਚ ਪੈਂਦੇ ਪਿੰਡ ਹਾਰਨੀਆਂ ਵਿਖੇ 21ਵਾਂ ਬਾਬਾ ਬਰਫਾਨੀ ਜੀ ਆਲ ਓਪਨ ਕਬੱਡੀ ਕੱਪ 2026 ਬੜੀ ਧੂਮ-ਧਾਮ ਨਾਲ ਕਰਵਾਇਆ। ਮੁੱਖ ਪ੍ਰਬੰਧਕ ਦਲਬੀਰ ਸਿੰਘ ਲਾਡੀ ਨੇ ਦੱਸਿਆ ਕਿ ਮੁੱਖ ਸ਼ੋਅ ਮੈਚ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਕਲੱਬ ਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਗੁਰਦਾਸਪੁਰ ਦਰਮਿਆਨ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਕਾਫੀ ਸਖ਼ਤ ਮੁਕਾਬਲਾ ਹੋਇਆ, ਜਿਸ ’ਚ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਕਲੱਬ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਆਪਣੇ ਨਾਂਅ ਕੀਤੀ। ਇਸੇ ਤਰ੍ਹਾਂ ਲੜਕੀਆਂ ਦਾ ਕਬੱਡੀ ਮੁਕਾਬਲਾ ਦੁਆਬਾ ਕਲੱਬ ਅਤੇ ਅੰਮ੍ਰਿਤਸਰ ਕਲੱਬ ਵਿਚਕਾਰ ਹੋਇਆ, ਜਿਸ ’ਚ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਲੜਕੀਆਂ ਨੇ ਵੀ ਆਪਣੀ ਖੇਡ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਟੂਰਨਾਮੈਂਟ ਦੇ ਮੁੱਖ ਮਹਿਮਾਨ ਵਜੋਂ ਸੇਵਾਮੁਕਤ ਐਸ. ਐਸ. ਪੀ. ਵਰਿੰਦਰ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮਸ਼ਹੂਰ ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ ਦੇ ਖੁੱਲ੍ਹੇ ਅਖਾੜੇ ਨੇ ਰੰਗ ਬੰਨ੍ਹਿਆ। ਪ੍ਰਬੰਧਕਾਂ ਵਲੋਂ ਸਾਬੀ ਹਾਰਨੀਆਂ ਨੂੰ ਵਿਦੇਸ਼ਾਂ ਵਿਚ ਵੱਸਦੇ ਗੋਪੀ ਯੂ. ਐਸ. ਏ., ਆਸ਼ੂ ਪੁਰਤਗਾਲ, ਦੀਪ ਕੈਨੇਡਾ ਸਮੇਤ ਹੋਰ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਬੁਲਟ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨਿਤ ਕੀਤਾ। ਇਸ ਮੌਕੇ ਸਾ. ਸਰਪੰਚ ਸੁਦਾਗਰ ਸਿੰਘ, ਸਾ. ਸੰਮਤੀ ਮੈਂਬਰ ਜਨਕ ਸਿੰਘ, ਸਰਪੰਚ ਦਿਲਬਾਗ ਸਿੰਘ ਹਵੇਲੀ ਹਾਰਨੀ, ਸਾਬਕਾ ਸਰਪੰਚ ਪਰਗਟ ਸਿੰਘ ਭਰੋ ਹਾਰਨੀ, ਆਗੂ ਗੁਰਵਿੰਦਰ ਸਿੰਘ ਬਾਜਵਾ, ਬਚਿੱਤਰ ਸਿੰਘ ਬਿੱਟੂ ਬਾਜਵਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਸੇਠੀ, ਚੰਨਣ ਸਿੰਘ, ਧਰਮ ਪਾਲ, ਸ਼ਾਮ ਸਿੰਘ, ਬਿਸ਼ਨ ਸਿੰਘ, ਤਰਸੇਮ ਸਿੰਘ, ਸ਼ਮਸ਼ੇਰ ਸਿੰਘ ਦਲਬੀਰ ਸਿੰਘ, ਵਿਕਰਮਜੀਤ ਸਿੰਘ, ਰਿੰਕੂ, ਰੋਮੀ, ਰਾਜੂ, ਡਾ. ਲਖਵਿੰਦਰ ਸਿੰਘ, ਸੱਜਣ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਸ਼ਰਦਾਈ ਦੀ ਸੇਵਾ ਨੂੰ ਲੈ ਕੇ ਵਿਵਾਦ ਗਹਿਰਾਇਆ ਅਗਲੀ ਖ਼ਬਰ ਤਹਿਸੀਲ ਪ੍ਰਧਾਨ ਜਥੇ. ਹਰਭਜਨ ਸਿੰਘ ਪਕੀਵਾਂ ਵਲੋਂ ਨੰਬਰਦਾਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।