26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਮਾਜ ਸੇਵਕ ਜਸਬੀਰ ਸਿੰਘ ਕਾਹਲੋਂ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸਹਿਬਾਜ਼ ਸਿੰਘ ਚੀਮਾ ਨਾਲ ਮੁਲਾਕਾਤ

ਕਲਾਨੌਰ, 25 ਸਤੰਬਰ (ਪੁਰੇਵਾਲ)-ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਆਗੂ, ਸਾ. ਸਰਪੰਚ ਵਡਾਲਾ ਬਾਂਗਰ ਤੇ ਸਮਜਸੇਵਕ ਜਸਬੀਰ ਸਿੰਘ ਕਾਹਲੋਂ ਵਲੋਂ ਕਿਸਾਨੀ ਮਸਲਿਆਂ ਸਬੰਧੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਨਾਲ ਮੁਲਾਕਾਤ ਕੀਤੀ ਗਈ।

ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸਹਿਬਾਜ਼ ਸਿੰਘ ਚੀਮਾ ਦਾ ਸਨਮਾਨ ਕਰਦੇ ਹੋਏ ਸਮਾਜ ਸੇਵਕ ਜਸਬੀਰ ਸਿੰਘ ਕਾਹਲੋਂ। ਅਜੀਤ ਤਸਵੀਰ 26-09-2026
ਕਲਾਨੌਰ, 25 ਸਤੰਬਰ (ਪੁਰੇਵਾਲ)-ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਆਗੂ, ਸਾ. ਸਰਪੰਚ ਵਡਾਲਾ ਬਾਂਗਰ ਤੇ ਸਮਜਸੇਵਕ ਜਸਬੀਰ ਸਿੰਘ ਕਾਹਲੋਂ ਵਲੋਂ ਕਿਸਾਨੀ ਮਸਲਿਆਂ ਸਬੰਧੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸ. ਕਾਹਲੋਂ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸਹਿਬਾਜ਼ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ। ਸ. ਕਾਹਲੋਂ ਨੇ ਦੱਸਿਆ ਕਿ ਡਾ. ਚੀਮਾ ਨਾਲ ਸੁਖਾਵੇਂ ਮਹੌਲ ’ਚ ਕਿਸਾਨੀ ਮਸਲਿਆਂ ’ਤੇ ਵਿਚਾਰ ਚਰਚਾ ਹੋਈ ਤੇ ਜ਼ਿਲ੍ਹੇ ’ਚ ਕਿਸਾਨੀ ਸਹੂਲਤਾਂ ’ਚ ਹੋਣ ਵਾਲੇ ਸੁਧਾਰਾਂ ਤੇ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਗੱਲਬਾਤ ਹੋਈ। ਸ. ਕਾਹਲੋਂ ਨੇ ਦੱਸਿਆ ਕਿ ਡਾ. ਸਹਿਬਾਜ਼ ਸਿੰਘ ਚੀਮਾ ਇਕ ਬਹੁਤ ਹੀ ਸੂਝਵਾਨ, ਸੰਜੀਦਾ ਤੇ ਕਿਰਸਾਨੀ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਨ ਵਾਲੇ ਇੰਨਸਾਨ ਹਨ ਤੇ ਜਿਸ ਸਮੇਂ ਤੋਂ ਡਾ. ਚੀਮਾ ਵਲੋਂ ਗੁਰਦਾਸਪੁਰ ’ਚ ਮੁੱਖ ਖੇਤੀਬਾੜੀ ਅਫਸਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉਸ ਸਮੇਂ ਤੋਂ ਖੇਤੀਬਾੜੀ ਵਿਭਾਗ ਤਰੱਕੀ ’ਤੇ ਚੱਲ ਰਿਹਾ ਹੈ। ਸਮਾਜਸੇਵਕ ਕਾਹਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੀ ਕਿਰਸਾਨੀ ਨਾਲ ਸਬੰਧਤ ਕਾਫੀ ਸਕੀਮਾਂ ਮੁਹੱਈਆ ਹੋ ਰਹੀਆਂ ਹਨ, ਬਾਰੇ ਵੀ ਚਰਚਾ ਹੋਈ ਤੇ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵਲੋਂ ਕੀਤੀਆਂ ਜਾਂਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਤਾਂ ਜੋ ਸਕੀਮਾਂ ਦਾ ਲਾਭ ਕਿਸਾਨਾਂ ਤੱਕ ਪਹੁੰਚ ਸਕੇ। ਸ: ਜਸਬੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਖੇਤਰ ਖੇਤੀਬਾੜੀ ਸਬੰਧੀ ਹਰੇਕ ਫਸਲ ਪੈਦਾ ਕਰਨ ਦੇ ਯੋਗ ਹੈ। ਇਸ ਮੌਕੇ ’ਤੇ ਜਸਪਾਲ ਸਿੰਘ ਤਤਲਾ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਸਰਪੰਚ ਗੁਰਪ੍ਰੀਤ ਸਿੰਘ ਭਾਗੋਵਾਲ ਨਾਲ ਸੰਨੀ ਲੋਧੀਨੰਗਲ ਤੇ ਹੋਰਾਂ ਨੇ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲੇ ਬਣੇ ਸੜਕ ਸੁਰੱਖਿਆ ਲਈ ਵੱਡਾ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।