25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਿੰਡ ਫੱਜੂਪੁਰ ’ਚ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ

ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਪਿੰਡ ਫੱਜੂਪੁਰ ’ਚ ਇਕ ਘਰ ’ਚੋਂ ਚੋਰਾਂ ਵਲੋਂ ਲਗਭਗ 60 ਹਜ਼ਾਰ ਰੁਪਏ ਦੀ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ ਹੋਏ ਹਨ। ਚੋਰੀ ਦੀ ਇਹ ਘਟਨਾ ਇਲਾਕੇ ’ਚ ਲੱਗੇ ਸੀ.

ਪੀੜ੍ਹਤ ਗੁਲਸ਼ਨ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਸਵਰਨ ਸਿੰਘ 25-09-2026
ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਪਿੰਡ ਫੱਜੂਪੁਰ ’ਚ ਇਕ ਘਰ ’ਚੋਂ ਚੋਰਾਂ ਵਲੋਂ ਲਗਭਗ 60 ਹਜ਼ਾਰ ਰੁਪਏ ਦੀ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ ਹੋਏ ਹਨ। ਚੋਰੀ ਦੀ ਇਹ ਘਟਨਾ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪੀੜਤ ਗੁਲਸ਼ਨ ਪੁੱਤਰ ਵਿਰੂ ਵਾਸੀ ਪਿੰਡ ਫੱਜੂਪੁਰ ਨੇ ਦੱਸਿਆ ਕਿ ਉਹ ਫਾਸਟ ਫੂਡ ਦਾ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਸ ਦੀ ਪਤਨੀ ਸ਼ਾਮ ਤਕਰੀਬਨ 7:30 ਵਜੇ ਦੇ ਕਰੀਬ ਉਸ ਲਈ ਦੁਕਾਨ ’ਤੇ ਚਾਹ ਲੈ ਕੇ ਆਈ ਸੀ, ਜਦੋਂ ਉਹ ਅੱਧੇ ਘੰਟੇ ਬਾਅਦ ਵਾਪਸ ਘਰ ਗਈ ਤਾਂ ਦੇਖਿਆ ਕਿ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਆ ਕੇ ਜਾਂਚ ਕੀਤੀ ਤਾਂ ਅੰਦਰ ਰੱਖੇ ਲਗਭਗ 60 ਹਜ਼ਾਰ ਰੁਪਏ ਨਕਦ ਤੇ ਚਾਂਦੀ ਦੇ ਗਹਿਣੇ ਗਾਇਬ ਸਨ। ਇਸ ਘਟਨਾ ਸਬੰਧੀ ਪੁਲਿਸ ਥਾਣਾ ਧਾਰੀਵਾਲ ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਪਿਛਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਆਮਦ ਨੇ ਫੜਿਆ ਜ਼ੋਰ, ਵਾਜਬ ਭਾਅ ਨਾ ਮਿਲਣ ਕਾਰਨ ਕਿਸਾਨ ਖੱਜਲ-ਖੁਆਰ ਅਗਲੀ ਖ਼ਬਰ ਮੀਰੀ ਪੀਰੀ ਖਾਲਸਾ ਮਾਰਚ ਦਾ ਬਟਾਲਾ ਪਹੁੰਚਣ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਬਟਾਲਾ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।