22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਸਿਆਲ ਵਿਖੇ ਚੋਰੀ

ਬਹਿਰਾਮਪੁਰ, 21 ਸਤੰਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅੰਦਰ ਆਉਂਦੇ ਪਿੰਡ ਪਸਿਆਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਚੋਰਾਂ ਵਲੋਂ ਤਾਲੇ ਤੋੜ ਕੇ ਮਿਡ ਡੇ ਮੀਲ ਦਾ ਸਮਾਨ ਚੋਰੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸੈਂਟਰ ਹੈਡ ਟੀਚਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਬੰਦ ਕਰਕੇ ਗਏ ਸੀ ਕਿ ਜਦੋਂ ਸਵੇਰੇ ਸਕੂਲ ਆਏ ਤੇ ਸਕੂਲ ਦਾ ਗੇਟ ਖੋਲ ਕੇ ਦੇਖਿਆ ਕਿ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਸਨ ਤੇ ਚੋਰ ਸਕੂਲ ’ਚੋਂ ਇਕ ਸਿਲੰਡਰ, ਕੁਝ ਰਾਸ਼ਨ ਦਾ ਸਮਾਨ ਤੇ ਇਕ ਕੰਪਿਊਟਰ ਮਨੀਟਰ ਚੋਰੀ ਕਰਕੇ ਲੈ ਗਏ।

ਅਜੀਤ ਡੈਸਕ 22-09-2026
ਬਹਿਰਾਮਪੁਰ, 21 ਸਤੰਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅੰਦਰ ਆਉਂਦੇ ਪਿੰਡ ਪਸਿਆਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਚੋਰਾਂ ਵਲੋਂ ਤਾਲੇ ਤੋੜ ਕੇ ਮਿਡ ਡੇ ਮੀਲ ਦਾ ਸਮਾਨ ਚੋਰੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸੈਂਟਰ ਹੈਡ ਟੀਚਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਬੰਦ ਕਰਕੇ ਗਏ ਸੀ ਕਿ ਜਦੋਂ ਸਵੇਰੇ ਸਕੂਲ ਆਏ ਤੇ ਸਕੂਲ ਦਾ ਗੇਟ ਖੋਲ ਕੇ ਦੇਖਿਆ ਕਿ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਸਨ ਤੇ ਚੋਰ ਸਕੂਲ ’ਚੋਂ ਇਕ ਸਿਲੰਡਰ, ਕੁਝ ਰਾਸ਼ਨ ਦਾ ਸਮਾਨ ਤੇ ਇਕ ਕੰਪਿਊਟਰ ਮਨੀਟਰ ਚੋਰੀ ਕਰਕੇ ਲੈ ਗਏ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਚੋਰਾਂ ਨੇ ਪਿੰਡ ਦੇ ਇਕ ਘਰ ਦੀ ਗਰਿਲ ਤੋੜ ਕੇ ਚੋਰੀ ਦੀ ਕੋਸ਼ਿਸ਼ ਕੀਤੀ ਸੀ। ਪਰ ਰੌਲਾ ਪੈਣ ’ਤੇ ਚੋਰ ਭੱਜ ਗਏ। ਇਲਾਕੇ ’ਚ ਲਗਾਤਾਰ ਚੋਰੀਆਂ ਹੋਣ ਨਾਲ ਦਹਿਸ਼ਤ ਦਾ ਮਾਹੌਲ ਹੈ।
ਪਿਛਲੀ ਖ਼ਬਰ ਫਿਸ਼ ਪਾਰਕ ’ਚ ਬੱਚਿਆਂ ਦੇ ਖੇਡਣ ਵਾਸਤੇ ਭੰਗੂੜੇ, ਪੀਂਘਾਂ ਟੁੱਟਣ ਨਾਲ ਬੱਚੇ ਹੋ ਰਹੇ ਜ਼ਖ਼ਮੀ ਅਗਲੀ ਖ਼ਬਰ ਗੁਰਦਾਸਪੁਰ ਵਿਖੇ 5 ਰੋਜ਼ਾ ਸ੍ਰੀ ਰਾਮ ਕਥਾਮ੍ਰਿਤ ਮਹਾਂਉਤਸਵ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।