20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਨਾਨਕ ਚੱਕ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹੈ

ਫਤਹਿਗੜ੍ਹ ਚੂੜੀਆਂ, 19 ਸਤੰਬਰ (ਐਮ. ਐਸ.

ਗੱਦੀਨਸ਼ੀਨ ਮਹੰਤ ਹਰੀ ਕੁੰਭ ਦਾਸ ਜੀ ਉਦਾਸੀਨ 20-09-2026
ਫਤਹਿਗੜ੍ਹ ਚੂੜੀਆਂ, 19 ਸਤੰਬਰ (ਐਮ.ਐਸ. ਫੁੱਲ)-ਤਪ ਅਸਥਾਨ ਮੰਦਰ ਭਗਵਾਨ ਬਾਬਾ ਸ੍ਰੀ ਚੰਦ ਜੀ ਪਿੰਡ ਨਾਨਕ ਚੱਕ ਵਿਖੇ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ 532ਵਾਂ ਪ੍ਰਕਾਸ਼ ਉਤਸਵ ਮਹੰਤ ਹਰੀ ਕੁੰਭ ਦਾਸ ਜੀ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ 18 ਤੋਂ 21 ਸਤੰਬਰ 2026 ਤੱਕ ਜਾਰੀ ਰਹੇ ਹਨ। ਸਵੇਰੇ 8 ਵਜੇ ਬਾਬਾ ਜੀ ਦਾ ਪਵਿੱਤਰ ਬਾਣਾ ਬਾਣੀ ਸਾਹਿਬ ਜੀ ਦਾ ਰਚਨਾਤਮਕ ਪਾਠ ਆਰੰਭ ਹੋਇਆ। ਅੱਜ 20 ਸਤੰਬਰ ਨੂੰ ਸਵੇਰੇ 8 ਵਜੇ ਬਾਣਾ ਬਾਣੀ ਦਾ ਝੰਡਾ ਤੇ ਹਵਨ ਯੱਗ ਹੋਵੇਗਾ। 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। 11 ਵਜੇ ਪਰਚਮ ਆਰੋਹਣ (ਨਿਸ਼ਾਨ ਸਾਹਿਬ ) ਅਤੇ ਆਰਤੀ ਹੋਵੇਗੀ। ਸ਼ਾਮ 7 ਵਜੇ ਵੱਡੀ ਆਰਤੀ ਤੇ ਭੇਟ ਪ੍ਰਸ਼ਾਦ ਵਰਤਾਇਆ ਜਾਵੇਗਾ ਅਤੇ ਰਾਤ ਨੂੰ ਆਤਿਸ਼ਬਾਜ਼ੀ ਤੇ ਦੀਪਮਾਲਾ ਕੀਤੀ ਜਾਵੇਗੀ। 21 ਸਤੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ, ਜਿਸ ਵਿਚ ਪ੍ਰਸਿੱਧ ਰਾਗੀ ਜਥੇ ਭਗਵਾਨ ਸ੍ਰੀ ਚੰਦ ਜੀ ਦਾ ਗੁਣਗਾਨ ਕਰਨਗੇ। ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਅਤੇ ਸਮੂਹ ਸੰਗਤ ਝੂੰਮ ਕੇ ਪਹੁੰਚ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੇਗੀ। ਇਸ ਸਮਾਗਮ ਵਿਚ ਗੱਦੀਨਸ਼ੀਨ ਮਹੰਤ ਹਰੀ ਕੁੰਭ ਦਾਸ ਜੀ ਉਦਾਸੀਨ, ਸਮੂਹ ਸੇਵਾਦਾਰ ਪਿੰਡ ਨਾਨਕ ਚੱਕ ਵਿਸ਼ੇਸ਼ ਤੌਰ ’ਤੇ ਹਾਜ਼ਰ ਹਨ।
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ’ਪੀਕ ਪਰਫਾਰਮੈਂਸ’ ਵਰਕਸ਼ਾਪ ਦਾ ਆਯੋਜਨ ਅਗਲੀ ਖ਼ਬਰ ਪਿੰਡ ਚੌੜੇ ’ਚ ਇਕ ਵਿਅਕਤੀ ਨੂੰ ਲਾਵਾਰਸ ਕੁੱਤਿਆਂ ਕੀਤਾ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।