ਹਕੀਂਮਪੁਰ ਦੇ ਹੈਲਥ ਵੈੱਲਨੈਸ ਸੈਂਟਰ ’ਚ ਡਾਕਟਰ ਤੇ ਸਿਹਤ ਅਮਲੇ ਦੀ ਘਾਟ ਕਾਰਨ ਸਿਹਤ ਸੇਵਾਵਾਂ ’ਚ ਵਿਘਨ
ਕਲਾਨੌਰ, 18 ਸਤੰਬਰ (ਪੁਰੇਵਾਲ)-ਪਿੰਡ ਹਕੀਂਮਪੁਰ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਸਥਾਪਿਤ ਕੀਤੇ ਗਏ ਹੈਲਥ ਵੈੱਲਨੈਸ ਸੈਂਟਰ ’ਚ ਡਾਕਟਰ ਅਤੇ ਸਿਹਤ ਅਮਲੇ ਦੀ ਘਾਟ ਦੇ ਚਲਦਿਆਂ ਸਿਹਤ ਸੇਵਾਵਾਂ ’ਚ ਵਿਘਨ ਪੈ ਰਿਹਾ ਹੈ। ਇਸ ਸਬੰਧੀ ਪਿੰਡ ਦੇ ਮੁਹਤਬਰਾਂ ਵਲੋਂ ਸਰਕਾਰ ਵਲੋਂ ਪ੍ਰਬੰਧ ਪੂਰੇ ਕਰਨ ਦੀ ਮੰਗ ਕੀਤੀ ਹੈ।
ਕਲਾਨੌਰ, 18 ਸਤੰਬਰ (ਪੁਰੇਵਾਲ)-ਪਿੰਡ ਹਕੀਂਮਪੁਰ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਸਥਾਪਿਤ ਕੀਤੇ ਗਏ ਹੈਲਥ ਵੈੱਲਨੈਸ ਸੈਂਟਰ ’ਚ ਡਾਕਟਰ ਅਤੇ ਸਿਹਤ ਅਮਲੇ ਦੀ ਘਾਟ ਦੇ ਚਲਦਿਆਂ ਸਿਹਤ ਸੇਵਾਵਾਂ ’ਚ ਵਿਘਨ ਪੈ ਰਿਹਾ ਹੈ। ਇਸ ਸਬੰਧੀ ਪਿੰਡ ਦੇ ਮੁਹਤਬਰਾਂ ਵਲੋਂ ਸਰਕਾਰ ਵਲੋਂ ਪ੍ਰਬੰਧ ਪੂਰੇ ਕਰਨ ਦੀ ਮੰਗ ਕੀਤੀ ਹੈ। ਸਾ. ਸਰਪੰਚ ਅਵਤਾਰ ਸਿੰਘ ਲਾਡੀ ਹਕੀਂਮਪੁਰ ਨੇ ਕਿਹਾ ਕਿ ਪਿੰਡ ’ਚ ਸਥਿਤ ਹੈਲਥ ਵੈੱਲਨੈਸ ਸੈਂਟਰ ਪਿੰਡ ਸਮੇਤ ਨਾਲ ਲੱਗਦੇ ਦਰਜ਼ਨ ਦੇ ਕਰੀਬ ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਤੋਂ ਬਾਅਦ ਇਥੇ ਬਣੇ ਹੈਲਥ ਵੈੱਲਨੈਸ ਸੈਂਟਰ ’ਚ ਰੋਜ਼ਾਨਾਂ ਲੋਕ ਸਿਹਤ ਸੇਵਾਵਾਂ ਲੈਣ ਲਈ ਆਉਂਦੇ ਸਨ ਅਤੇ ਲੰਬੀਆਂ ਕਤਾਰਾਂ ’ਚ ਲੋਕ ਇੰਤਜ਼ਾਰ ਕਰਦੇ ਸਨ ਅਤੇ ਹੁਣ ਇਥੇ ਪਿਛਲੇ ਸਮੇਂ ਤੋਂ ਡਾਕਟਰ ਅਤੇ ਸਿਹਤ ਅਮਲੇ ਦੀ ਘਾਟ ਕਾਰਨ ਸਿਹਵ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ’ਚ ਨਾਲ ਲੱਗਦੇ ਪਿੰਡਾਂ ਤੋਂ ਦਰਜ਼ਨਾਂ ਲੋਕ ਰੋਜ਼ਾਨਾਂ ਸਿਹਤ ਸੇਵਾਵਾਂ ਪ੍ਰਾਪਤ ਕਰਦੇ ਸਨ, ਜਦਕਿ ਇਸ ਸਮੇਂ ਇਥੇ ਤਾਇਨਾਤ ਸੀ.ਐਚ.ਓ. ਪਿਛਲੇ ਸਮੇਂ ਤੋਂ ਛੁੱਟੀ ’ਤੇ ਹੋਣ ਕਾਰਨ ਅਤੇ ਫਾਰਮਾਸਿਸਟ ਵਲੋਂ ਨੌਕਰੀ ਛੱਡਣ ਅਤੇ ਏ.ਐਨ.ਐਮਜ਼ ਤਬਦੀਲ ਹੋ ਚੁੱਕੇ ਹਨ ਅਤੇ ਹੁਣ ਇਹ ਹੈਲਥ ਵੈਲਨੈਸ ਸੈਂਟਰ ਅਮਲੇ ਦੀ ਘਾਟ ਨਾਲ ਵੀ ਜੂਝ ਰਿਹਾ ਹੈ। ਇਸ ਸਬੰਧੀ ਸਾ. ਸਰਪੰਚ ਅਵਤਾਰ ਸਿੰਘ ਲਾਡੀ, ਤਰਲੋਕ ਸਿੰਘ, ਮਨਜੀਤ ਕੌਰ, ਦਾਊਦ ਮਸੀਹ, ਹਰਵਿੰਦਰ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ, ਅਮਰੀਕ ਸਿੰਘ ਆਦਿ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਮੁਹੱਲਾ ਕਲੀਨਿਕਾਂ ਰਾਹੀਂ ਬਿਹਤਰ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ ਜਦਕਿ ਖੁੱਦ ਅਮਲੇ ਦੀ ਘਾਟ ਨਾਲ ਜੂਝ ਰਹੇ ਹਕੀਂਮਪੁਰ ਦੇ ਵੈੱਲਨੈਸ ਸੈਂਟਰ ’ਚ ਅਮਲਾ ਪੂਰਾ ਕਰਕੇ ਸੁਧਾਰ ਕੀਤਾ ਜਾਵੇ। ਤਾਂ ਜੋ ਲੋਕ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਲੈਣ ਸਕਣ।