17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਿੰਡ ਵੱਡਾ ਭਨਵਾਲ ਤੇ ਦੌਲਤਪੁਰ ਜੱਟਾਂ ਵਿਖੇ ਛਿੰਝ ਮੇਲਾ ਕਰਵਾਇਆ

ਸੁਜਾਨਪੁਰ, 16 ਸਤੰਬਰ (ਜਗਦੀਪ ਸਿੰਘ)- ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਵੱਡਾ ਭਨਵਾਲ ਤੇ ਦੌਲਤਪੁਰ ਜੱਟਾਂ ਦਾ ਸਲਾਨਾ ਛਿੰਝ ਮੇਲਾ ਪ੍ਰਧਾਨ ਅਵਤਾਰ ਸਿੰਘ ਕੋਹਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਛਿੰਝ ਮੇਲੇ ਵਿਚ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਅਤੇ ਰਾਜ ਕੁਮਾਰ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਅਜੀਤ ਡੈਸਕ 17-09-2026
ਸੁਜਾਨਪੁਰ, 16 ਸਤੰਬਰ (ਜਗਦੀਪ ਸਿੰਘ)- ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਵੱਡਾ ਭਨਵਾਲ ਤੇ ਦੌਲਤਪੁਰ ਜੱਟਾਂ ਦਾ ਸਲਾਨਾ ਛਿੰਝ ਮੇਲਾ ਪ੍ਰਧਾਨ ਅਵਤਾਰ ਸਿੰਘ ਕੋਹਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਛਿੰਝ ਮੇਲੇ ਵਿਚ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਅਤੇ ਰਾਜ ਕੁਮਾਰ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਛਿੰਝ ਮੇਲੇ ਵਿਚ ਵੱਖ ਵੱਖ ਸੂਬਿਆਂ ਤੋਂ ਆਏ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਵਿਖਾਏ। ਵੱਡੀ ਮਾਲੀ ਦੀ ਕੁਸ਼ਤੀ ਕਰਨ ਵਾਲੇ ਪਹਿਲਵਾਨਾਂ ਨੂੰ 51 ਹਜ਼ਾਰ ਰੁਪਏ ਅਤੇ ਛੋਟੀ ਮਾਲੀ ਦੀ ਕੁਸ਼ਤੀ ਲੜਨ ਵਾਲੇ ਪਹਿਲਵਾਨਾਂ ਨੂੰ 31 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ । ਦਿਨੇਸ਼ ਸਿੰਘ ਬੱਬੂ ਤੇ ਅਵਤਾਰ ਸਿੰਘ ਕੋਹਾਲ ਨੇ ਕਿਹਾ ਕਿ ਛਿੰਝ ਮੇਲੇ ਕਰਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਇਸ ਨਾਲ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਵੱਧਦਾ ਹੈ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਸਕਣ । ਇਸ ਮੌਕੇ ਰਮੇਸ਼ ਕੁਮਾਰ ਲਵਲੀ, ਸਰਪੰਚ ਦੌਲਤਪੁਰ ਜੱਟਾਂ ਰਣਜੀਤ ਸਿੰਘ, ਸਰਪੰਚ ਵੱਡਾ ਭਨਵਾਲ ਗਰੀਬਦਾਸ, ਲਾਲ ਸਿੰਘ, ਮਹਿੰਦਰ ਪਾਲ, ਤਰਸੇਮ ਸਿੰਘ, ਰਘਵੀਰ ਸਿੰਘ, ਕਮਲ ਸਿੰਘ, ਨਰੇਸ਼ ਭੂਰੀ, ਨਰਿੰਦਰ ਠਾਕੁਰ, ਸ਼ੁਭ ਦਾਸ, ਗਿਆਨ ਸਿੰਘ, ਪ੍ਰਭਾਤ ਸਿੰਘ, ਲਾਡੀ ਬੈਂਸ, ਮਹਿੰਦਰ ਕੋਹਾਲ, ਬਲਵੀਰ ਕੋਹਾਲ, ਵਿੱਕੀ ਭੂਰੀ, ਬਲਕਾਰ ਸਿੰਘ, ਗੋਪਾਲ ਦਾਸ, ਮਨਜੀਤ ਸਿੰਘ ਤੇ ਰਮੇਸ਼ਵਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਭੋਆ ’ਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਅਗਲੀ ਖ਼ਬਰ ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਪੰਜ ਅਧਿਆਪਕ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।