16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਤਾਰਾਗੜ੍ਹ ਦੇ ਨੌਜਵਾਨ ਨੇ 24ਵੀਂ ਏਸ਼ੀਅਨ ਕੈਡਿਟ, ਜੂਨੀਅਰ ਤੇ ਅੰਡਰ 21 ਕਰਾਟੇ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ

ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ ਦੇ ਨੌਜਵਾਨ ਬਿਰਾਜ ਸੈਣੀ ਪੁੱਤਰ ਅਜੇ ਸੈਣੀ ਮਾਤਾ ਰਿੰਪੀ ਸੈਣੀ ਦੇ ਹੋਣਹਾਰ ਪੁੱਤਰ ਨੇ ਏਸ਼ੀਅਨ ਕੈਡਿਟ ਯੂਨੀਅਨ ਅੰਡਰ 21 ਕਰਾਟੇ ਚੈਂਪੀਅਨਸ਼ਿਪ 2026 ਅਮਾਨ, ਜੋਰਡਨ ’ਚ ਅੰਡਰ 21 ਵਰਗ ਦੀ 60 ਕਿਲੋਗ੍ਰਾਮ ਭਾਰ ਸ਼੍ਰੇਣੀ ’ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਗੱਲਬਾਤ ਦੌਰਾਨ ਬਿਰਾਜ ਸੈਣੀ ਨੇ ਦੱਸਿਆ ਕਿ ਇਹ ਮੇਰਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ ਤੇ ਮੈਂ ਆਪਣੇ ਪਰਿਵਾਰ ਤੇ ਆਪਣੇ ਕੋਚ ਅਰਜੁਨ ਮਿਸਾਲ ਤੇ ਐਸ ਏ ਆਈ ਅਨਿਲ ਸਾਹੇੜੋ ਦੇ ਸਹਿਯੋਗ ਤੇ ਮਾਰਗ ਦਰਸ਼ਨ ਸਦਕਾ ਇਹ ਉਪਲਬਧੀ ਹਾਸਲ ਕੀਤੀ ਹੈ।

ਅਜੀਤ ਡੈਸਕ 16-09-2026
ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ ਦੇ ਨੌਜਵਾਨ ਬਿਰਾਜ ਸੈਣੀ ਪੁੱਤਰ ਅਜੇ ਸੈਣੀ ਮਾਤਾ ਰਿੰਪੀ ਸੈਣੀ ਦੇ ਹੋਣਹਾਰ ਪੁੱਤਰ ਨੇ ਏਸ਼ੀਅਨ ਕੈਡਿਟ ਯੂਨੀਅਨ ਅੰਡਰ 21 ਕਰਾਟੇ ਚੈਂਪੀਅਨਸ਼ਿਪ 2026 ਅਮਾਨ, ਜੋਰਡਨ ’ਚ ਅੰਡਰ 21 ਵਰਗ ਦੀ 60 ਕਿਲੋਗ੍ਰਾਮ ਭਾਰ ਸ਼੍ਰੇਣੀ ’ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਗੱਲਬਾਤ ਦੌਰਾਨ ਬਿਰਾਜ ਸੈਣੀ ਨੇ ਦੱਸਿਆ ਕਿ ਇਹ ਮੇਰਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ ਤੇ ਮੈਂ ਆਪਣੇ ਪਰਿਵਾਰ ਤੇ ਆਪਣੇ ਕੋਚ ਅਰਜੁਨ ਮਿਸਾਲ ਤੇ ਐਸ ਏ ਆਈ ਅਨਿਲ ਸਾਹੇੜੋ ਦੇ ਸਹਿਯੋਗ ਤੇ ਮਾਰਗ ਦਰਸ਼ਨ ਸਦਕਾ ਇਹ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਤੇ ਸਾਰੇ ਕੋਚਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਨੇ ਹਰ ਕਦਮ ’ਤੇ ਮੇਰਾ ਹੌਂਸਲਾ ਵਧਾਇਆ ਤੇ ਮੇਰਾ ਸਾਥ ਦਿੱਤਾ। ਬਿਰਾਜ ਸੈਣੀ ਨੇ ਕਿਹਾ ਕਿ ਇਸ ਦੇ ਨਾਲ ਹੀ ਮੈਂ ਪੰਜਾਬ ਦੇ ਮਾਨਯੋਗ ਕੈਬਨਟ ਮੰਤਰੀ ਤੇ ਵਿਧਾਇਕ ਲਾਲ ਚੰਦ ਕਟਾਰੂਚੱਕ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੇਰੀ ਖੇਡ ਤੇ ਮੇਰੇ ਸੁਪਨੇ ਨੂੰ ਅੱਗੇ ਵਧਾਉਣ ਲਈ ਮੈਨੂੰ ਸਹਿਯੋਗ ਦਿੱਤ l ਉਨ੍ਹਾਂ ਕਿਹਾ ਕਿ ਇਹ ਚਾਂਦੀ ਦਾ ਤਗਮਾ ਮੇਰੇ ਲਈ ਸਿਰਫ ਇੱਕ ਜਿੱਤ ਨਹੀਂ, ਸਗੋਂ ਮੇਰੇ ਭਵਿੱਖ ਦੇ ਵੱਡੇ ਟੀਚਿਆਂ ਵੱਲ ਪਹਿਲਾ ਕਦਮ ਹੈ। ਮੇਰਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਵਿਸ਼ਵ ਤੇ ਏਸ਼ੀਅਨ ਖੇਡਾਂ ’ਚ ਭਾਰਤ ਲਈ ਸੋਨੇ ਦਾ ਤਗਮਾ ਜਿੱਤ ਕੇ ਦੇਸ਼ਅਤੇ ਆਪਣੇ ਪਰਿਵਾਰ ਕੋਚਾਂ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਾਂ ।
ਪਿਛਲੀ ਖ਼ਬਰ ਆੜ੍ਹਤੀ ਯੂਨੀਅਨ ਨੇ ਨਵ-ਨਿਯੁਕਤ ਚੇਅਰਮੈਨ ਸਮੀਰ ਸ਼ਾਰਦਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।