ਯੂਨਾਈਟਿਡ ਐਸੋਸੀਏਸਨ ਮੰਡਲ ਧਾਰੀਵਾਲ ਦੀ ਸਰਬਸੰਮਤੀ ਨਾਲ ਚੋਣ
ਧਾਰੀਵਾਲ, 5 ਸਤੰਬਰ (ਸਵਰਨ ਸਿੰਘ)-ਯੂਨਾਈਟਿਡ ਐਸੋਸੀਏਸਨ (ਪਾਵਰਕਾਮ/ ਟਰਾਂਸਕੋ) ਮੰਡਲ ਧਾਰੀਵਾਲ ਦੀ ਸਰਬਸੰਮਤੀ ਨਾਲ ਚੋਣ ਹੋਣ ਉਪਰੰਤ ਨਵੀਂ ਚੁਣੀ ਗਈ ਕਮੇਟੀ ਵਲੋਂ ਮੰਡਲ ਧਾਰੀਵਾਲ ਦੇ ਐਕਸੀਅਨ-ਕਮ-ਨਿਗਰਾਨ ਇੰਜੀਨੀਅਰ ਹਰਮਨ ਸਿੰਘ ਗਿੱਲ ਨੂੰ ਚੋਣ ਸਬੰਧੀ ਨੋਟੀਫਿਕੇਸ਼ਨ ਸੌਂਪਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਮੰਡਲ ਨਾਲ ਸਬੰਧਤ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਧਾਰੀਵਾਲ, 5 ਸਤੰਬਰ (ਸਵਰਨ ਸਿੰਘ)-ਯੂਨਾਈਟਿਡ ਐਸੋਸੀਏਸਨ (ਪਾਵਰਕਾਮ/ ਟਰਾਂਸਕੋ) ਮੰਡਲ ਧਾਰੀਵਾਲ ਦੀ ਸਰਬਸੰਮਤੀ ਨਾਲ ਚੋਣ ਹੋਣ ਉਪਰੰਤ ਨਵੀਂ ਚੁਣੀ ਗਈ ਕਮੇਟੀ ਵਲੋਂ ਮੰਡਲ ਧਾਰੀਵਾਲ ਦੇ ਐਕਸੀਅਨ-ਕਮ-ਨਿਗਰਾਨ ਇੰਜੀਨੀਅਰ ਹਰਮਨ ਸਿੰਘ ਗਿੱਲ ਨੂੰ ਚੋਣ ਸਬੰਧੀ ਨੋਟੀਫਿਕੇਸ਼ਨ ਸੌਂਪਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਮੰਡਲ ਨਾਲ ਸਬੰਧਤ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਐਕਸੀਅਨ-ਕਮ-ਨਿਗਰਾਨ ਇੰਜੀਨੀਅਰ ਹਰਮਨ ਸਿੰਘ ਗਿੱਲ ਨੇ ਸੇਵਾਮੁਕਤ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ ਸਬੰਧਤ ਕੰਮਾਂ ਅਤੇ ਜਾਇਜ਼ ਮਾਮਲਿਆਂ ਨੂੰ ਪਹਿਲ ਦੇ ਆਧਾਰ ’ ਤੇ ਵਿਚਾਰ ਕੇ ਨਿਯਮਾਂ ਅਨੁਸਾਰ ਜਲਦ ਨਿਪਟਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਆਪਣੇ ਕੰਮਾਂ ਲਈ ਕਿਸੇ ਕਿਸਮ ਦੀ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵਿਭਾਗੀ ਪੱਧਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੀ ਕਿਹਾ ਕਿ ਸੇਵਾਮੁਕਤ ਮੁਲਾਜ਼ਮਾਂ ਨੇ ਆਪਣੀ ਲੰਬੀ ਸੇਵਾ ਦੌਰਾਨ ਵਿਭਾਗ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦੇ ਹੱਕਾਂ ਤੇ ਜਾਇਜ਼ ਮਸਲਿਆਂ ਲਈ ਐਸੋਸੀਏਸ਼ਨ ਹਮੇਸ਼ਾਂ ਆਵਾਜ਼ ਉਠਾਉਂਦੀ ਰਹੇਗੀ। ਇਸ ਦੌਰਾਨ ਨਵੇਂ ਅਹੁਦੇਦਾਰਾਂ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਮੁਲਾਜ਼ਮਾਂ ਤੇ ਸੇਵਾ ਮੁਕਤ ਕਰਮਚਾਰੀਆਂ ਨਾਲ ਸਬੰਧਤ ਮਾਮਲਿਆਂ ਨੂੰ ਸਾਂਝੇ ਤੌਰ ’ਤੇ ਉਠਾਉਣ ਦਾ ਵੀ ਭਰੋਸਾ ਦਿੱਤਾ। ਮੀਟਿੰਗ ਵਿਚ ਚੋਣ ਕਮੇਟੀ ਦੇ ਸਰਪ੍ਰਸਤ ਮੈਂਬਰ ਸਤਬੀਰ ਸਿੰਘ (ਏ.ਏ.ਓ.), ਪ੍ਰਧਾਨ ਅਬੋਹਰ ਲਾਲ, ਮਨੋਹਰ ਲਾਲ ਜੇ.ਈ., ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਲੇਹਲ, ਰਛਪਾਲ ਸਿੰਘ, ਨਿਰਮਲ ਸਿੰਘ, ਸਕੱਤਰ ਹਰਪਾਲ ਸਿੰਘ, ਮੀਤ ਪ੍ਰਧਾਨ ਬਲਵਿੰਦਰਜੀਤ ਸਿੰਘ, ਸਹਾਇਕ ਸਕੱਤਰ, ਵਿੱਤ ਸਕੱਤਰ ਅਮਰਜੀਤ ਸਿੰਘ, ਸਰਵਣ ਸਿੰਘ ਜੇ.ਈ. ਤੋਂ ਇਲਾਵਾ ਵੱਡੀ ਗਿਣਤੀ ’ਚ ਸੇਵਾਮੁਕਤ ਕਰਮਚਾਰੀ ਮੌਜ਼ੂਦ ਸਨ। ਇਸ ਮੌਕੇ ਹਰਵਿੰਦਰ ਸਿੰਘ ਕਲੇਰ, ਮੁੱਖਵਿੰਦਰ ਸਿੰਘ ਗਿੱਲ, ਸੌਰਭ, ਜਸਵਿੰਦਰ ਸਿੰਘ, ਹਰਦੀਪ ਸਿੰਘ ਗੁਰਦਾਸਪੁਰੀ ਆਦਿ ਹਾਜ਼ਰ ਰਹੇ।