ਵਰਕਰ ਸਿਰ ਦਾ ਤਾਜ ਹਰ ਦੁੱਖ ਸੁੱਖ ਦੇ ਭਾਈਵਾਲ ਹਾਂ- ਚੇਅ. ਖੁਸ਼ਹਾਲਪੁਰ
ਕਲਾਨੌਰ, 30 ਅਗਸਤ (ਪੁਰੇਵਾਲ)-ਹਲਕਾ ਡੇਰਾ ਬਾਬਾ ਨਾਨਕ ’ਚ ਆਪਣੇ ਵਰਕਰਾਂ ਦੇ ਦੁੱਖ ਸੁੱਖ ’ਚ ਭਾਈਵਾਲ ਬਣਦੇ ਆ ਰਹੇ ਐਗਰੀਫੈੱਡ ਦੇ ਚੇਅਰਮੈਨ ਤੇ ਡਾਇਰੈਕਟਰ ਨੈਸ਼ਨਲ ਕੋਆਪਰੇਟਿਵ ਯੂਨੀਅਨ ਆਫ ਇੰਡੀਆ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਕਲਾਨੌਰ ਵਿਖੇ ਸਾਥੀਆਂ ਨਾਲ ਮੁਲਾਕਾਤ ਕਰਨ ਉਪਰੰਤ ਕਿਹਾ ਕਿ ਹੁਣ ਤੱਕ ਖੁਸ਼ਹਾਲਪੁਰ ਪਰਿਵਾਰ ਨਾਲ ਜਿਸ ਵਲੋਂ ਵੀ ਨੇੜਤਾ ਬਣਾਈ ਗਈ ਹੈ, ਉਹ ਉਨ੍ਹਾਂ ਦੇ ਦੁੱਖ ਸੁੱਖ ’ਚ ਭਾਈਵਾਲ ਹੁੰਦੇ ਆ ਰਹੇ ਹਨ ਤੇ ਵਰਕਰ ਉਨ੍ਹਾਂ ਦੇ ਸਿਰ ਦਾ ਤਾਜ਼ ਹਨ, ਜਿਸ ਕਾਰਨ ਉਹ ਹਰ ਸਮੇਂ ਵਰਕਰਾਂ ਤੱਕ ਪਹੁੰਚ ਬਨਾਉਣ ਲਈ ਤਤਪਰ ਰਹਿੰਦੇ ਹਨ। ਚੇਅ.
ਕਲਾਨੌਰ, 30 ਅਗਸਤ (ਪੁਰੇਵਾਲ)-ਹਲਕਾ ਡੇਰਾ ਬਾਬਾ ਨਾਨਕ ’ਚ ਆਪਣੇ ਵਰਕਰਾਂ ਦੇ ਦੁੱਖ ਸੁੱਖ ’ਚ ਭਾਈਵਾਲ ਬਣਦੇ ਆ ਰਹੇ ਐਗਰੀਫੈੱਡ ਦੇ ਚੇਅਰਮੈਨ ਤੇ ਡਾਇਰੈਕਟਰ ਨੈਸ਼ਨਲ ਕੋਆਪਰੇਟਿਵ ਯੂਨੀਅਨ ਆਫ ਇੰਡੀਆ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਕਲਾਨੌਰ ਵਿਖੇ ਸਾਥੀਆਂ ਨਾਲ ਮੁਲਾਕਾਤ ਕਰਨ ਉਪਰੰਤ ਕਿਹਾ ਕਿ ਹੁਣ ਤੱਕ ਖੁਸ਼ਹਾਲਪੁਰ ਪਰਿਵਾਰ ਨਾਲ ਜਿਸ ਵਲੋਂ ਵੀ ਨੇੜਤਾ ਬਣਾਈ ਗਈ ਹੈ, ਉਹ ਉਨ੍ਹਾਂ ਦੇ ਦੁੱਖ ਸੁੱਖ ’ਚ ਭਾਈਵਾਲ ਹੁੰਦੇ ਆ ਰਹੇ ਹਨ ਤੇ ਵਰਕਰ ਉਨ੍ਹਾਂ ਦੇ ਸਿਰ ਦਾ ਤਾਜ਼ ਹਨ, ਜਿਸ ਕਾਰਨ ਉਹ ਹਰ ਸਮੇਂ ਵਰਕਰਾਂ ਤੱਕ ਪਹੁੰਚ ਬਨਾਉਣ ਲਈ ਤਤਪਰ ਰਹਿੰਦੇ ਹਨ। ਚੇਅ. ਖੁਸ਼ਹਾਲਪੁਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਪਰਿਵਾਰ ਨਾਲ ਵੀ ਉਹ ਇਕ ਵਾਰ ਮਿਲ ਲੈਂਦੇ ਹਨ, ਉਹ ਉਨ੍ਹਾਂ ਨਾਲ ਪਰਿਵਾਰਕ ਜੀਆਂ ਵਾਂਗ ਵਿਚਰਦੇ ਹਨ ਤੇ ਜਦੋਂ ਉਹ ਦਿੱਲੀ ਜਾਂ ਚੰਡੀਗੜ੍ਹ ਵਿਖੇ ਵਿਭਾਗਾਂ ਦੇ ਕੰਮ ਸਮੇਟ ਕੇ ਹਲਕੇ ’ਚ ਪਰਤਦੇ ਹਨ ਤਾਂ ਉਨ੍ਹਾਂ ਦੀ ਤਰਜ਼ੀਹ ਹੁੰਦੀ ਹੈ ਕਿ ਉਹ ਹਲਕੇ ’ਚ ਵਰਕਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਦੁੱਖ ਸੁੱਖ ’ਚ ਸਮਾਂ ਬਤੀਤ ਕਰਨ। ਖੁਸ਼ਹਾਲਪੁਰ ਨੇ ਕਿਹਾ ਕਿ ਬੀਤੇ ਦਿਨ ਵੀ ਉਨ੍ਹਾਂ ਵਲੋਂ ਕਲਾਨੌਰ, ਦਲੇਲਪੁਰ, ਰਹੀਮਾਂਬਾਦ ਸਮੇਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ’ਚ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਵੱਡੀ ਗਿਣਤੀ ’ਚ ਲੋਕਾਂ ਦੀ ਉਨ੍ਹਾਂ ਨੂੰ ਹਮਦਰਦੀ ਤੇ ਹੱਲਾਸ਼ੇਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਖੁਸ਼ਹਾਲਪੁਰ ਪਰਿਵਾਰ ਹਮੇਸ਼ਾ ਚੰਗੀ ਰਾਜਨੀਤੀ ਨੂੰ ਤਰਜੀਹ ਦਿੰਦਾ ਆ ਰਿਹਾ ਹੈ ਤੇ ਭਵਿੱਖ ’ਚ ਵੀ ਕੋਸਿਸ਼ ਰਹੇਗੀ ਕਿ ਉਹ ਲੋਕਾਂ ਦੀ ਸੇਵਾ ਨੂੰ ਨਿਸਵਾਰਥ ਭਾਵਨਾਂ ਨਾਲ ਨਿਰੰਤਰ ਜਾਰੀ ਰੱਖਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ’ਤੇ ਸੰਜੀਵ ਕੁਮਾਰ ਵਰਮਾ, ਸੁਖਵਿੰਦਰ ਸਿੰਘ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ, ਕੁਲਜੀਤ ਸਿੰਘ, ਗੁਰਦੇਵ ਸਿੰਘ, ਬਲਵੰਤ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਰਹੇ।