ਭੋਗ ’ਤੇ ਵਿਸ਼ੇਸ਼:-
ਸਾਬਕਾ ਸੰਮਤੀ ਮੈਂਬਰ ਵੱਸਣ ਸਿੰਘ ਕਾਦੀਆਂ
ਫਤਹਿਗੜ੍ਹ ਚੂੜੀਆਂ-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਮਰਹੂਮ ਨਿਰਮਲ ਸਿੰਘ ਕਾਹਲੋਂ ਤੇ ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਨੇੜਲੇ ਸਾਥੀ ਵਜੋਂ ਜਾਣੇ ਜਾਂਦੇ ਸੀਨੀਅਰ ਅਕਾਲੀ ਆਗੂ, ਯਾਰਾਂ ਦੇ ਯਾਰ, ਹਰਦਿਲ ਅਜ਼ੀਜ਼ ਸ਼ਖਸ਼ੀਅਤ ਸਾਬਕਾ ਸੰਮਤੀ ਮੈਂਬਰ, ਨੰਬਰਦਾਰ ਵੱਸਣ ਸਿੰਘ ਕਾਦੀਆਂ ਰਾਜਪੂਤਾਂ ਦਾ ਜਨਮ 1957 ਵਿਚ ਕਾਦੀਆਂ ਰਾਜਪੂਤਾਂ ਵਿਖੇ ਜੋਗਿੰਦਰ ਸਿੰਘ ਨੰਬਰਦਾਰ ਦੇ ਘਰ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ਹੋਇਆ। ਜਥੇਦਾਰ ਵੱਸਣ ਸਿੰਘ ਨੇ ਦਸਵੀਂ ਤੱਕ ਦੀ ਤਾਲੀਮ ਸਰਕਾਰੀ ਸਕੂਲ ਘਣੀਏ ਕੇ ਬਾਂਗਰ ਤੋਂ ਹਾਸਲ ਕੀਤੀ।
ਫਤਹਿਗੜ੍ਹ ਚੂੜੀਆਂ-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਮਰਹੂਮ ਨਿਰਮਲ ਸਿੰਘ ਕਾਹਲੋਂ ਤੇ ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਨੇੜਲੇ ਸਾਥੀ ਵਜੋਂ ਜਾਣੇ ਜਾਂਦੇ ਸੀਨੀਅਰ ਅਕਾਲੀ ਆਗੂ, ਯਾਰਾਂ ਦੇ ਯਾਰ, ਹਰਦਿਲ ਅਜ਼ੀਜ਼ ਸ਼ਖਸ਼ੀਅਤ ਸਾਬਕਾ ਸੰਮਤੀ ਮੈਂਬਰ, ਨੰਬਰਦਾਰ ਵੱਸਣ ਸਿੰਘ ਕਾਦੀਆਂ ਰਾਜਪੂਤਾਂ ਦਾ ਜਨਮ 1957 ਵਿਚ ਕਾਦੀਆਂ ਰਾਜਪੂਤਾਂ ਵਿਖੇ ਜੋਗਿੰਦਰ ਸਿੰਘ ਨੰਬਰਦਾਰ ਦੇ ਘਰ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ਹੋਇਆ। ਜਥੇਦਾਰ ਵੱਸਣ ਸਿੰਘ ਨੇ ਦਸਵੀਂ ਤੱਕ ਦੀ ਤਾਲੀਮ ਸਰਕਾਰੀ ਸਕੂਲ ਘਣੀਏ ਕੇ ਬਾਂਗਰ ਤੋਂ ਹਾਸਲ ਕੀਤੀ। ਉਨ੍ਹਾਂ ਦਾ ਵਿਆਹ ਪਿੰਡ ਕੋਟ ਸੰਤੋਖ ਰਾਏ ਦੇ ਉਜਾਗਰ ਸਿੰਘ ਗੋਂਦਲ ਤੇ ਮਾਤਾ ਹਰਬੰਸ ਕੌਰ ਦੀ ਬੇਟੀ ਮਨਜੀਤ ਕੌਰ ਨਾਲ 1985 ਵਿਚ ਹੋਇਆ। ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ, ਜਿਨਾਂ ’ਚੋਂ ਬੇਟਾ ਭਗਵੰਤ ਸਿੰਘ ਹੈਪੀ ਆਪਣੇ ਪੈਟਰੋਲ ਪੰਪ ਦੇ ਨਾਲ-ਨਾਲ ਅਗਾਹਵਧੂ ਖੇਤੀ ਅਤੇ ਸਮਾਜ ਸੇਵੀ ਕਾਰਜਾਂ ਕਰ ਕੇ ਸਮਾਜ ਅੰਦਰ ਚੰਗੀ ਜਾਣ-ਪਹਿਚਾਣ ਨਾਲ ਜੀਵਨ ਬਸਰ ਕਰ ਰਿਹਾ ਹੈ, ਜਦ ਕਿ ਦੂਸਰਾ ਬੇਟਾ ਕੁਲਬੀਰ ਸਿੰਘ ਪਿਛਲੇ ਸਮੇਂ ਦੌਰਾਨ ਪ੍ਰਮਾਤਮਾ ਵਲੋਂ ਦਿੱਤੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦਾ ਹੋਇਆ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ। ਜਥੇਦਾਰ ਵੱਸਣ ਸਿੰਘ ਕਾਦੀਆਂ ਹਸਮੁਖ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਕੱਲ 1 ਸਤੰਬਰ 2026 ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਕਾਦੀਆਂ ਰਾਜਪੂਤਾਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਾਏ ਜਾਣਗੇ। ਉਪਰੰਤ 11 ਤੋਂ 1 ਵਜੇ ਤੱਕ ਗੁਰਬਾਣੀ ਦੇ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਹੋਵੇਗਾ। - ਅਵਤਾਰ ਸਿੰਘ ਰੰਧਾਵਾ