ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ ਨੇ ਮਾਹਲ ਨੂੰ ਮੰਗ ਪੱਤਰ ਸੌਂਪਿਆ
ਧਾਰੀਵਾਲ, 25 ਅਗਸਤ (ਸਵਰਨ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਨਵਨੀਤ ਵਿੱਜ ’ਆਪ’ ਪਾਰਟੀ ਦੇ ਸੀਨੀਅਰ ਆਗੂ ਦੀ ਅਗਵਾਈ ਹੇਠ ਮਿੱਡ ਡੇ ਮੀਲ ਦਫ਼ਤਰੀ ਮੁਲਾਜ਼ਮਾਂ (ਸਿੱਖਿਆ ਵਿਭਾਗ) ਦਾ ਵਫ਼ਦ ਮੁਲਾਜ਼ਮਾਂ ਦੀ ਰੈਗੂਲਰ ਫਾਈਲ ਦੇ ਸੰਬੰਧ ’ਚ ਮਿਲਿਆ। ਮਾਹਲ ਵਲੋਂ ਵਿਸਥਾਰ ’ਚ ਸਾਰੀ ਗੱਲ ਬਾਤ ਸੁਣੀ ਗਈ ਅਤੇ ਜਲਦ ਤੋਂ ਜਲਦ ਵਿੱਤ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦਿਵਾਉਣ ਦਾ ਵਾਅਦਾ ਕੀਤਾ ।
ਅਜੀਤ ਡੈਸਕ
26-08-2026