26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਬੀ.ਏ/ ਬੀ.ਐੱਸ.ਸੀ/ ਬੀ.ਕਾਮ ਦਾ ਨਤੀਜਾ ਰਿਹਾ ਸ਼ਾਨਦਾਰ ਕਾਲਜ ਦੀਆਂ 5 ਵਿਦਿਆਰਥਣਾਂ ਨੇ ਯੂਨੀਵਰਸਿਟੀ ’ਚੋਂ ਮੈਰਿਟ ਸਥਾਨ ਕੀਤਾ ਪ੍ਰਾਪਤ

ਕਾਦੀਆਂ, 24 ਅਗਸਤ (ਕੁਲਵਿੰਦਰ ਸਿੰਘ)-ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆਂ 5 ਵਿਦਿਆਰਥਣਾਂ ਨੇ ਬੀ. ਏ/ਬੀ.

ਅਜੀਤ ਡੈਸਕ 25-08-2026
ਕਾਦੀਆਂ, 24 ਅਗਸਤ (ਕੁਲਵਿੰਦਰ ਸਿੰਘ)-ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆਂ 5 ਵਿਦਿਆਰਥਣਾਂ ਨੇ ਬੀ.ਏ/ਬੀ.ਐੱਸ.ਸੀ/ਬੀ .ਕਾਮ ਸਮੈਸਟਰ ਦੂਸਰਾ ਦੇ ਨਤੀਜੇ ’ਚੋਂ ਮੈਰਿਟ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਕਾਲਜ ਦੀ ਬੀ. ਕਾਮ. ਦੂਸਰਾ ਸਮੈਸਟਰ ਦੀ ਵਿਦਿਆਰਥਣ ਪਲਕ ਨੇ 8.45 ਐੱਸ ਜੀ.ਪੀ .ਏ ਗ੍ਰੇਡ ਅੰਕਾਂ ਨਾਲ ਯੂਨੀਵਰਸਿਟੀ ਮੈਰਿਟ ਲਿਸਟ ’ਚ ਛੇਵਾਂ ਸਥਾਨ ਤੇ ਕਾਲਜ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਬੀ.ਐੱਸ.ਸੀ ਦੂਸਰਾ ਸਮੈਸਟਰ ਦੀ ਵਿਦਿਆਰਥਣ ਗੁਰਲੀਨ ਕੌਰ ਨੇ, 8.53 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਲਿਸਟ ’ਚੋਂ ਚੌਥਾ ਸਥਾਨ ਜਦ ਕਿ ਕਾਲਜ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਕਲਾਸ ਦੀ ਵਿਦਿਆਰਥਣ ਪਾਰੁਲ ਸਲੋਹਤਰਾ ਨੇ 8. 43 ਐੱਸ .ਜੀ .ਪੀ .ਏ ਗ੍ਰੇਡ ਅੰਕਾਂ ਨਾਲ ਯੂਨੀਵਰਸਿਟੀ ਮੈਰਿਟ ਲਿਸਟ ’ਚੋਂ 13 ਵਾਂ ਸਥਾਨ ਤੇ ਕਾਲਜ ’ਚੋਂ ਦੂਸਰਾ ਸਥਾਨ, ਇਸੇ ਕਲਾਸ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ 8 .37 ਐੱਸ ਜੀ.ਪੀ .ਏ.ਗ੍ਰੇਡ ਅੰਕਾਂ ਨਾਲ ਯੂਨੀਵਰਸਟੀ ਮੈਰਿਟ ਲਿਸਟ ਵਿਚੋਂ 15 ਵਾਂ ਸਥਾਨ ਜਦ ਕਿ ਕਾਲਜ ’ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬੀ.ਏ ਸਮੈਸਟਰ ਦੂਸਰਾ ਵੀ ਵਿਦਿਆਰਥਣ ਪਵਨਜੋਤ ਕੌਰ ਨੇ 7.77 ਐੱਸ ਜੀ.ਪੀ.ਏ ਗ੍ਰੇਡ ਅੰਕਾਂ ਨਾਲ ਕਾਲਜ ਵਿੱਚੋਂ ਪਹਿਲਾ ਸਥਾਨ ਅਤੇ ਯੂਨੀਵਰਸਿਟੀ ਮੈਰਿਟ ਲਿਸਟ ’ਚ ਨਾਂਅ ਦਰਜ ਕਰਵਾਇਆ ਹੈ। ਕਾਲਜ ਨੇ ਯੂਨੀਵਰਸਿਟੀ ਪੱਧਰ ’ਤੇ ਵੱਡੀ ਪ੍ਰਾਪਤੀ ਕੀਤੀ ਹੈ। ਇਸ ਸ਼ਾਨਦਾਰ ਨਤੀਜੇ ਵਾਸਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ (ਸੇਵਾ- -ਮੁਕਤ ਆਈ.ਏ.ਐੱਸ), ਸਕੱਤਰ ਕਰਨਲ (ਸੇਵਾ -ਮੁਕਤ) ਜਸਮੇਰ ਸਿੰਘ ਬਾਲਾ, ਸਥਾਨਕ ਸਕੱਤਰ, ਕਸ਼ਮੀਰ ਸਿੰਘ ਬੋਪਾਰਾਏ ਤੇ ਸਮੂਹ ਮੈਂਬਰਾਂ ਵਲੋਂ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ, ਸਾਰੇ ਪਾਸ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ -ਪਿਤਾ, ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਕਾਲਜ ਦੇ ਸਮੂਹ ਮਿਹਨਤੀ ਸਟਾਫ਼ ਨੂੰ ਵਧਾਈ ਭੇਟ ਕੀਤੀ ਹੈ।
ਪਿਛਲੀ ਖ਼ਬਰ ਕਾਹਨੂੰਵਾਨ ਪਹੁੰਚੇ ਚੇਅਰਮੈਨ ਸੋਨਾ ਬਾਜਵਾ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ ਦੀ ਸਾਬਕਾ ਵਿਦਿਆਰਥਣ ਦੀ ਹਵਾਈ ਸੈਨਾ ’ਚ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।