25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਰੋਡ ’ਤੇ ਫੁੱਟਪਾਥ ਉੱਪਰ ਪਏ ਟਾਹਲੀ ਦੇ ਟੋਟੇ ਦੇ ਰਹੇ ਨੇ ਹਾਦਸੇ ਨੂੰ ਸੱਦਾ

ਘੱਲੂਘਾਰਾ ਸਾਹਿਬ, 24 ਅਗਸਤ (ਪਰਮ ਮਿਨਹਾਸ)-ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਸੜਕ ’ਤੇ ਹਾਦਸੇ ਦਾ ਖਤਰਾ ਮੰਡਰਾ ਰਿਹਾ ਹੈ। ਬੀਤੇ ਦਿਨੀਂ ਮੀਂਹ ਕਾਰਨ ਇਕ ਵੱਡੀ ਟਾਹਲੀ ਟੁੱਟ ਕੇ ਸੜਕ ਕਿਨਾਰੇ ਡਿੱਗ ਗਈ ਸੀ।

ਅਜੀਤ ਡੈਸਕ 25-08-2026
ਘੱਲੂਘਾਰਾ ਸਾਹਿਬ, 24 ਅਗਸਤ (ਪਰਮ ਮਿਨਹਾਸ)-ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਸੜਕ ’ਤੇ ਹਾਦਸੇ ਦਾ ਖਤਰਾ ਮੰਡਰਾ ਰਿਹਾ ਹੈ। ਬੀਤੇ ਦਿਨੀਂ ਮੀਂਹ ਕਾਰਨ ਇਕ ਵੱਡੀ ਟਾਹਲੀ ਟੁੱਟ ਕੇ ਸੜਕ ਕਿਨਾਰੇ ਡਿੱਗ ਗਈ ਸੀ। ਜ਼ਿਕਰਯੋਗ ਹੈ ਕਿ ਟਾਹਲੀ ਡਿੱਗਣ ਵੇਲੇ ਇਕ ਕਾਰ ਵੀ ਇਸ ਦੀ ਲਪੇਟ ’ਚ ਆਉਣ ਕਾਰਨ ਨੁਕਸਾਨੀ ਗਈ ਸੀ। ਮੌਕੇ ’ਤੇ ਲੋਕਾਂ ਨੇ ਖੁਦ ਹੀ ਬੂਟੇ ਦੀ ਕਟਾਈ ਕਰਕੇ ਆਵਾਜਾਈ ਚਾਲੂ ਕਰਵਾ ਦਿੱਤੀ, ਪਰ ਸੜਕ ਉੱਪਰ ਬਚੀ ਹੋਈ ਟਾਹਲੀ ਵਿਚ ਬੱਜਰੀ ਨਾਲ ਭਰੇ ਓਵਰਲੋਡ ਟਿੱਪਰ ਇਨ੍ਹਾਂ ਟਾਹਣੀਆਂ ਨਾਲ ਖਹਿ ਕੇ ਲੰਘ ਰਹੇ ਸਨ, ਜਿਸ ਨੂੰ ਸਬੰਧਤ ਵਿਭਾਗ ਨੇ ਕੱਟ ਕੇ ਸੜਕ ਨੂੰ ਕਲੀਅਰ ਤਾਂ ਕਰ ਦਿੱਤਾ, ਪਰ ਇਸ ਸਬੰਧੀ ਲਖਵਿੰਦਰ ਸਿੰਘ, ਨਿਰਮਲ ਸਿੰਘ ਨੇ ਦੱਸਿਆ ਕਿ ਵਿਭਾਗ ਸਿਰਫ਼ ਛੰਗਾਈ ਕਰਕੇ ਚਲਾ ਗਿਆ, ਨਾ ਮਲਬਾ ਚੁੱਕਿਆ ਨਾ ਸੜਕ ਸਾਫ਼ ਕੀਤੀ। ਟਾਹਲੀ ਦੇ ਵੱਡੇ-ਵੱਡੇ ਟੋਟੇ ਅਜੇ ਵੀ ਫੁੱਟਪਾਥ ’ਤੇ ਪਏ ਹੋਏ ਹਨ। ਸੜਕ ’ਤੇ ਪਈ ਇਹ ਬੱਜਰੀ ਤੇ ਟਾਹਲੀ ਦਾ ਟੋਟਾ ਸਭ ਤੋਂ ਵੱਧ ਖਤਰਨਾਕ ਹੈ ਜੋ ਦਿਨ ਵੇਲੇ ਤਾਂ ਦਿਖ ਜਾਂਦੀ ਹੈ, ਪਰ ਰਾਤ ਵੇਲੇ ਕਿਸੇ ਵੀ ਦੋ-ਪਹੀਆ ਵਾਹਨ ਦਾ ਇਸ ਵਿਚ ਫਸ ਕੇ ਜਾਂ ਤਿਲਕ ਕੇ ਡਿੱਗਣ ਦਾ ਪੂਰਾ ਡਰ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਸੜਕ ਦੇ ਫੁੱਟਪਾਥ ਤੋਂ ਕੱਟੀ ਹੋਈ ਟਾਹਲੀ ਦੀ ਚੁਕਾਈ ਕਰਵਾਈ ਜਾਵੇ।
ਪਿਛਲੀ ਖ਼ਬਰ ਜਥੇਦਾਰ ਜੌਲੀ ਕਾਲਾ ਅਫਗਾਨਾ ਦੇ ਪਿਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਬਾਜਵਾ, ਲੋਧੀਨੰਗਲ, ਕਾਹਲੋਂ, ਸ਼... ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਦਿਨੋ-ਦਿਨ ਹੋ ਰਿਹਾ ਵਾਧਾ- ਕਸ਼ਮੀਰ ਸਿੰਘ ਪੰਜਗਰਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।